Zirakpur Gambling Gang Arrest: ਜ਼ੀਰਕਪੁਰ ’ਚ ਜੂਏ ਦਾ ਧੰਦਾ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, 14 ਗ੍ਰਿਫ਼ਤਾਰ
Published : Jun 11, 2025, 1:59 pm IST
Updated : Jun 11, 2025, 1:59 pm IST
SHARE ARTICLE
Gambling gang busted in Zirakpur, 14 arrested
Gambling gang busted in Zirakpur, 14 arrested

ਮੌਕੇ ਤੋਂ 25.30 ਲੱਖ ਰੁਪਏ ਨਕਦ, 19 ਮੋਬਾਈਲ ਫ਼ੋਨ ਅਤੇ 7 ਕਾਰਾਂ ਬਰਾਮਦ

Zirakpur Gambling Gang Arrest:: CM ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਸਿਲਸਿਲਾ ਜਾਰੀ ਹੈ। 

 ਡੀ.ਜੀ.ਪੀ. ਪੰਜਾਬ, ਗੌਰਵ ਯਾਦਵ ਆਈ.ਪੀ.ਐਸ. ਅਤੇ ਡੀ.ਆਈ.ਜੀ. ਰੋਪੜ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਮਾੜੇ ਅਨੁਸਰਾ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਗੈਂਬਲਿੰਗ ਅਤੇ ਧੋਖਾਧੜੀ ਕਰਨ ਵਾਲੇ 14 ਵਿਅਕਤੀਆ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

 ਥਾਣਾ ਜ਼ੀਰਕਪੁਰ ਦੇ ਮੁੱਖ ਅਫ਼ਸਰ ਨੇ ਪੁਲਿਸ ਪਾਰਟੀ ਸਮੇਤ ਜਦੋਂ ਕੇ.ਸੀ ਰੋਇਲ ਹੋਟਲ ਚੰਡੀਗੜ੍ਹ ਰੋਡ ਜ਼ੀਰਕਪੁਰ ’ਤੇ ਛਾਪੇਮਾਰੀ ਕੀਤੀ ਤਾਂ ਪਤਾ ਲੱਗਿਆ ਕਿ ਹੋਟਲ ਦਾ ਮਾਲਕ ਸੈਂਟੀ ਆਪਣੇ ਮੈਨੇਜਰ ਨਾਲ ਰਲ ਕੇ ਆਪਣੇ ਹੋਟਲ ਦੀ ਤੀਸਰੀ ਮੰਜ਼ਿਲ ਉੱਤੇ ਭੋਲੇ ਭਾਲੇ ਲੋਕਾ ਨੂੰ ਜ਼ਿਆਦਾ ਮੁਨਾਫ਼ੇ ਦਾ ਲਾਲਚ ਦੇ ਕੇ ਧੋਖੇ ਨਾਲ ਸੱਟਾ ਖਿਡਾਉਣ ਦਾ ਕੰਮ ਕਰ ਰਿਹਾ ਹੈ ਜਿਸ ਪਰ ਫੋਰੀ ਐਕਸ਼ਨ ਲੈਂਦੇ ਹੋਏ ਮੁਕੱਦਮਾ ਨੰ. 282 ਮਿਤੀ 10.6.2025 ਅ/ਧ 3,4 ਗੈਬਲਿੰਗ ਐਕਟ ਅਤੇ 318 (4) ਬੀ ਐੱਨ ਐੱਸ ਥਾਣਾ ਜ਼ੀਰਕਪੁਰ ਦਰਜ ਰਜਿਸਟਰ ਕਰ ਕੇ ਹੋਟਲ ਕੇ.ਸੀ ਰੋਇਲ ਹੋਟਲ ਚੰਡੀਗੜ੍ਹ ਵਿਖੇ ਰੇਡ ਕਰ 14 ਵਿਅਕਤੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਗ੍ਰਿਫ਼ਤਾਰ ਦੋਸ਼ੀ:

1) ਰਵੀ ਪੁੱਤਰ ਰਾਮ ਕੁਮਾਰ ਵਾਸੀ, ਪੀਰ ਮਛਾਲਾ (ਐੱਸ.ਏ.ਐਸ ਨਗਰ)
2) ਸ਼ਿਵਮ ਪੁੱਤਰ ਰਮੇਸ਼ ਕੁਮਾਰ ਵਾਸੀ, ਚੰਡੀਗੜ੍ਹ।
3) ਅਨਿਲ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ, ਚੰਡੀਗੜ੍ਹ
4) ਵਿਜੇ ਕੁਮਾਰ ਪੁੱਤਰ ਮਦਨ ਲਾਲ ਵਾਸੀ, ਨਗਰ ਅਬੋਹਰ
5) ਨਵੀਨ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ, ਗੰਗਾਨਗਰ
6) ਸੁਨੀਲ ਕੁਮਾਰ ਪੁੱਤਰ ਭਾਗ ਸਿੰਘ ਵਾਸੀ, ਚੰਡੀਗੜ੍ਹ
7) ਅਸ਼ੋਕ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ, ਪੰਚਕੂਲਾ
8) ਸੁਖਜਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ, ਮੋਗਾ
9) ਪਿਤਾਬੀਰ ਪੁੱਤਰ ਨੰਦਾ ਭੱਟ ਵਾਸੀ, ਜ਼ੀਰਕਪੁਰ
10) ਅਰਵਿਨ ਕੁਮਾਰ ਪੁੱਤਰ ਮਦਦ ਲਾਲ, ਅਬੋਹਰ
11) ਸੁਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਚੰਡੀਗੜ੍ਹ
12) ਸੁਭਾਸ਼ ਚੰਦਰ ਪੁੱਤਰ ਭੇਜ ਰਾਜ ਵਾਸੀ, ਪੰਚਕੂਲਾ 
13) ਅਸ਼ੋਕ ਕੁਮਾਰ ਪੁੱਤਰ ਜੁਗਲ ਕਿਸ਼ੋਰ ਵਾਸੀ, ਪੰਚਕੂਲਾ
14) ਰਾਜ ਬਹਾਦਰ ਪੁੱਤਰ ਬੁੱਧੀ ਸਿੰਘ ਬਹਾਦਰ ਵਾਸੀ ਨੇਪਾਲ

ਦੋਸ਼ੀਆਨ ਕੋਲੋਂ ਬ੍ਰਾਮਦਗੀ:-

1.ਕੁੱਲ 25 ਲੱਖ 30 ਹਜਾਰ ਰੁਪਏ ਭਾਰਤੀ ਕਾਰੰਸੀ ਨੋਟ
2) ਕੁੱਲ 19 ਮੋਬਾਇਲ ਫੋਨ
3) ਤਾਸ ਦੇ ਪੱਤੇ ਸਮੇਤ ਨੋਟ ਬੁੱਕ (ਪਰਚਾ ਬੁੱਕ)
4) ਵਹੀਕਲਜ - 07 ਕਾਰਾਂ ਅਤੇ ਇੱਕ ਐਕਟਿਵਾ

ਗ੍ਰਿਫ਼ਤਾਰ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਾਸੋਂ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement