Punjab Government: ਪੰਜਾਬ ਸਰਕਾਰ ਦਾ ਵੱਡਾ ਐਲਾਨ, 125 ਕਰੋੜ ਤੱਕ ਦੇ ਪ੍ਰੋਜੈਕਟ ਨੂੰ 3 ਦਿਨਾਂ ਵਿੱਚ ਮਿਲੇਗੀ ਪ੍ਰਵਾਨਗੀ
Published : Jun 11, 2025, 6:38 pm IST
Updated : Jun 11, 2025, 6:38 pm IST
SHARE ARTICLE
Punjab Government: Big announcement by Punjab Government, projects up to Rs 125 crore will get approval in 3 days
Punjab Government: Big announcement by Punjab Government, projects up to Rs 125 crore will get approval in 3 days

ਨਵੇਂ ਉਦਯੋਗ ਲਈ 45 ਦਿਨਾਂ ਵਿੱਚ ਅਪਰੂਵਲ ਦਿੱਤੀ ਜਾਵੇਗੀ-ਚੀਮਾ

Punjab Government, projects up to Rs 125 crore will get approval in 3 days:   ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਇੰਡਸਟਰੀ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਵੱਖ-ਵੱਖ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ , ਜਿਸ ਵਿੱਚ ਉਹਨਾਂ ਦੀਆਂ ਵੱਡੀਆਂ ਮੰਗਾਂ ਸਨ ਬੇਸ਼ੱਕ ਮੰਗਾਂ ਬਹੁਤ ਜਿਆਦਾ ਸਨ ਪਰ ਬੀਤੇ ਦਿਨ 12 ਵੱਡੇ ਫੈਸਲੇ ਲੈ ਗਏ ਹਨ। ਜਿਸ ਦੇ ਨਾਲ ਪੰਜਾਬ ਵਿੱਚ ਇੰਡਸਟਰੀ ਹੋਰ ਅੱਗੇ ਵਧੇਗੀ ਅਤੇ ਨਵੀਂ ਇੰਡਸਟਰੀ ਲਗਾਉਣ ਲਈ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ।

125 ਕਰੋੜ ਤੱਕ ਦੇ ਇਨਵੈਸਟਮੈਂਟ ‘ਤੇ ਤਿੰਨ ਦਿਨਾਂ ਵਿੱਚ ਅਪਰੂਵਲ

ਹਰਪਾਲ ਚੀਮਾ ਨੇ ਇਹ ਵੀ ਕਿਹਾ ਕਿ ਹੁਣ ਨਵੇਂ ਉਦਯੋਗ ਲਈ 45 ਦਿਨਾਂ ਵਿੱਚ ਅਪਰੂਵਲ ਦਿੱਤੀ ਜਾਵੇਗੀ , ਅਤੇ ਜੇਕਰ ਕੋਈ 125 ਕਰੋੜ ਤੱਕ ਇਨਵੈਸਟਮੈਂਟ ਕਰਦਾ ਹੈ ਤਾਂ ਸਿਰਫ ਤਿੰਨ ਦਿਨਾਂ ਵਿੱਚ ਉਸ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਿੰਗਲ ਵਿੰਡੋ ਸਿਸਟਮ ਨੂੰ ਮਜਬੂਤ ਕੀਤਾ ਗਿਆ ਹੈ। ਕਿਹਾ ਜਮੀਨ ਦੀ ਸਲੈਕਸ਼ਨ ਲਈ ਸਿਰਫ ਸੱਤ ਦਿਨਾਂ ਦੇ ਅੰਦਰ ਰੈਵਨਿਊ ਡਿਪਾਰਟਮੈਂਟ ਅਪਰੂਵਲ ਦੇਵੇਗਾ ।

ਰਾਈਟ ਬਿਜਨਸ ਐਕਟ ਕੀਤੀ ਜਾਵੇਗੀ ਸੋਧ -ਚੀਮਾ

ਇਸ ਦੇ ਨਾਲ ਹੀ ਜੇਕਰ ਕਿਸੇ ਤਰ੍ਹਾਂ ਦੀ ਦੇਰੀ ਹੋਵੇਗੀ ਤਾਂ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ । ਕਿਹਾ ਰਾਈਟ ਬਿਜਨਸ ਐਕਟ ਅਧੀਨ ਸੋਧ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਾਰੋਬਾਰ ਵਿੱਚ ਮੁਸ਼ਕਲ ਨਾ ਆਵੇ । ਕਿਹਾ ਕਿ ਕਾਰੋਬਾਰੀਆਂ ਨਾਲ ਵਾਅਦਾ ਕੀਤਾ ਗਿਆ ਕਿ 250 ਕਰੋੜ ਰੁਪਏ ਦਾ ਇਨਸੈਂਟਿਵ ਮਾਰਚ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇਗਾ ਜਿਸ ਦੇ ਅਧੀਨ ਸਬਸਿਡੀਆਂ ਦੇ ਰੂਪ ਵਿੱਚ 150 ਕਰੋੜ ਦੇ ਕਰੀਬ ਕਾਰੋਬਾਰੀਆਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ।

(For more news apart from projects up to Rs 125 crore will get approval in 3 days News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement