Punjab news: ਪਰਉਪਕਾਰ ਸਿੰਘ ਘੁੰਮਣ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਮਨਪ੍ਰੀਤ ਇਯਾਲੀ ਨੇ ਦਿਤਾ ਜਵਾਬ

By : PARKASH

Published : Jun 11, 2025, 1:02 pm IST
Updated : Jun 11, 2025, 1:02 pm IST
SHARE ARTICLE
Manpreet Ayali responded to the allegations made by Parupkar Singh Ghuman
Manpreet Ayali responded to the allegations made by Parupkar Singh Ghuman

Punjab news: ਕਿਹਾ, ਮੇਰੇ ਵਿਰੁਧ ਬਿਆਨਬਾਜ਼ੀਆਂ ਛੱਡ ਕੇ ਚੋਣ ਵਲ ਧਿਆਨ ਦਿਓ ਨਹੀਂ ਤਾਂ ਇਸ ਦਾ ਦੋਸ਼ ਵੀ ਸਾਡੇ ’ਤੇ ਹੀ ਲਾਉਂਗੇ

ਦੂਜੀ ਪਾਰਟੀਆਂ ਦੀ ਮਦਦ ਕਰਨ ਬਾਰੇ ਲਾਏ ਦੋਸ਼ਾਂ ਦਾ ਮੰਗਿਆ ਸਬੂਤ

Manpreet Ayali responded to the allegations: ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਲੁਧਿਆਣਾ ਪਛਮੀ ਹਲਕੇ ਦੀ ਚੋਣ ਲੜੇ ਰਹੇ ਅਕਾਲੀ ਦਲ ਸੁਖਬੀਰ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਵਲੋਂ ਉਨ੍ਹਾਂ ਵਿਰੁਧ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਜਵਾਬ ਦਿਤਾ। ਉਨ੍ਹਾਂ ਕਿਹਾ ਕਿ ਅੱਜ ਤੋਂ ਢੇਡ ਮਹੀਨਾ ਪਹਿਲਾਂ ਮੈਨੂੰ ਘੁੰਮਣ ਸਾਹਬ ਦਾ ਫ਼ੋਨ ਆਇਆ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਦਾ ਉਹ ਇਕ ਇੰਟਰਵੀਊ ਵਿਚ ਮੇਰੀ ਪੰਜ ਮੈਂਬਰੀ ਕਮੇਟੀ ਤੇ ਮੇਰੇ ਵਿਰੁਧ ਬੋਲ ਰਹੇ ਸਨ। ਪਰ ਫਿਰ ਵੀ ਅਸੀਂ ਚੁੱਪ ਰਹੇ। ਲੇਕਿਨ ਹੁਣ ਕੁੱਝ ਦਿਨਾਂ ਤੋਂ ਉਹ ਲਗਾਤਾਰ ਮੇਰੇ ਵਿਰੁਧ ਬਿਆਨਬਾਜ਼ੀ ਕਰ ਰਹੇ ਨੇ। ਉੇਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਜਿਹੜੇ ਉਨ੍ਹਾਂ ਦੇ ਵਿਰੁਧ ਚੋਣ ਲੜ ਰਹੇ ਨੇ ਉਨ੍ਹਾਂ ਬਾਰੇ ਤਾਂ ਉਹ ਕੁੱਝ ਬੋਲ ਨਹੀਂ ਰਹੇ ਬਸ ਹਰ ਇੰਟਰਵੀਊ ਵਿਚ ਮੇਰਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਦੂਜੀਆਂ ਪਾਰਟੀਆਂ ਦੀ ਮਦਦ ਕਰ ਰਿਹਾ ਹਾਂ, ਸਾਡੀ ਪੰਜ ਮੈਂਬਰੀ ਕਮੇਟੀ ’ਚੋਂ ਕੋਈ ਦਿੱਲੀ ਗਿਆ। ਅਸੀਂ ਤੁਹਾਡਾ ਕੋਈ ਵਿਰੋਧ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦ ਤੁਹਾਡੇ ਕੋਲ ਇਸ ਚੀਜ਼ ਦਾ ਸਬੂਤ ਹੀ ਨਹੀਂ ਹੈ ਤਾਂ ਤੁਸੀਂ ਦੋਸ਼ ਕਿਵੇਂ ਲਾ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਪੇਸ਼ ਕਰੋ। 

ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਪਾਰਟੀ ਦੀ ਮਜ਼ਬੂਤੀ ਲਈ ਲਿਡਰਸ਼ਿਪ ਵਿਚ ਪਿਛਲੇ ਸਮੇਂ ਤੋਂ ਮਤਭੇਦ ਚੱਲ ਰਹੇ ਹਨ। ਪਰ ਉਸ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਆਈਆਂ ਅਸੀਂ ਮਦਦ ਕੀਤੀ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਢਿੱਲੋਂ ਨੂੰ ਪੁਛੋ ਲੁਧਿਆਣਾ ਦੀ ਪਾਰਲੀਮੈਂਟਰੀ ਚੋਣ ਵਿਚ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਕਿ ਨਹੀਂ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਆਈਆਂ ਜਿਸ ਨੇ ਵੀ ਸਾਨੂੰ ਮਦਦ ਲਈ ਬੁਲਾਇਆ ਅਸੀਂ ਉਸ ਦੀ ਮਦਦ ਕੀਤੀ। 
ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੇ ਪੰਜਾਬ ਵਿਚ ਸਾਡੀ ਭਰਤੀ ਚੱਲ ਰਹੀ ਹੈ। ਚੋਣ ਕਾਰਨ ਅਸੀਂ ਲੁਧਿਆਣਾ ਵਿਚ ਇਕ ਵੀ ਭਰਤੀ ਦਾ ਇਕੱਠ ਨਹੀਂ ਕੀਤਾ। ਸਿਰਫ਼ ਇਸ ਲਈ ਕਿ ਤੁਹਾਡੀ ਚੋਣ ਨੂੰ ਕੋਈ ਮੁਸ਼ਕਲ ਨਾ ਆਵੇ। ਕੋਈ ਗ਼ਲਤ ਸੰਦੇਸ਼ ਨਾ ਜਾਵੇ। ਸਾਨੂੰ ਲੁਧਿਆਣਾ ਤੋਂ ਕਈ ਲੋਕਾਂ ਦੇ ਤੇ ਕਈ ਗੁਰਦਵਾਰਾ ਕਮੇਟੀਆਂ ਦੇ ਫ਼ੋਨ ਆ ਰਹੇ ਹਨ ਕਿ ਅਸੀਂ ਭਰਤੀ ਦਾ ਇਕੱਠ ਕਰ ਕੇ ਭਰਤੀ ਕਰਨ ਲਈ ਪਰ ਅਸੀਂ ਚੋਦ ਕਰ ਕੇ ਕੋਈ ਵੀ ਪ੍ਰੋਗਰਾਮ ਨਹੀਂ ਕਰ ਰਹੇ। ਬਸ ਇਸੇ ਕਰ ਕੇ ਕਿ ਤੁਹਾਡੀ ਚੋਣ ਨੂੰ ਕੋਈ ਦਿੱਕਤ ਨਾ ਆਵੇ ਪਰ ਫਿਰ ਤੁਸੀਂ ਸਾਡੇ ’ਤੇ ਲਗਾਤਾਰ ਦੋਸ਼ ਲਗਾ ਰਹੇ ਹੋ। ਉਨ੍ਹਾਂ ਕਿਹਾ ਕਿ ਜਿੱਤ ਕਿਸਮਤ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਅਸੀਂ ਚੋਣਾਂ ਲੜੀਆਂ ਹਨ ਕੋਈ ਸਾਡੀ ਮਦਦ ਕਰਦਾ ਸੀ ਕੋਈ ਨਹੀਂ। 

ਉਨ੍ਹਾਂ ਕਿਹਾ ਕਿ ਕੋਈ ਵੀ ਆਗੂ ਪਾਰਟੀ ਵਿਚ ਰਹਿ ਕੇ ਕਿਸੇ ਦੂਜੀ ਪਾਰਟੀ ਨੂੰ ਵੋਟ ਨਹੀਂ ਪਵਾ ਸਕਦਾ। ਇਸ ਵਿਚ ਉਸ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ।  ਉਨ੍ਹਾਂ ਸਲਾਹ ਦਿਤੀ ਕਿ ਤੁਸੀਂ ਇਹ ਸਾਰੀਆਂ ਗੱਲਾਂ ਛੱਡ ਕੇ ਅਪਣੀਆਂ ਚੋਣਾਂ ਵਲ ਧਿਆਨ ਦਿਓ। ਨਹੀਂ ਕਲ ਨੂੰ ਫਿਰ ਤੁਸੀਂ ਸਾਡੇ ਦੋਸ਼ ਲਾਉਂਗੇ ਇਸ ਲਈ ਅਪਣੀ ਸਾਰੀ ਤਾਕਤ ਤੁਸੀਂ ਚੋਣ ਵਲ ਲਾਓ। ਜਿਹੜਾ ਨਤੀਜਾ ਹੈ ਉਹ ਲੋਕਾਂ ਨੇ ਪਰਮਾਤਮਾ ਨੇ ਦੇਣਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵਲੋਂ ਵਾਰ ਵਾਰ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਜਿਸਦਾ ਮੈਂਨੂੰ ਜਵਾਬ ਦੇਣਾ ਪਿਆ ਜੋ ਕਿ ਮੈਂ ਨਹੀਂ ਦੇਣਾ ਚਾਹੁੰਦਾ ਸੀ।  ਉਨ੍ਹਾ ਕਿਹਾ ਕਿ ਤੁਸੀਂ ਨਾ ਤਾਂ ਸਾਡੇ ਕੋਲ ਮਦਦ ਲਈ ਕਦੇ ਆਏ ਹੋ ਤੇ ਨਾਲ ਹੀ ਤੁਹਾਨੂੰ ਸਾਡੀ ਮਦਦ ਲੋੜ ਹੈ। ਤੁਸੀਂ ਬੱਸ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। 

(For more news apart from Punjab Latest News, stay tuned to Rozana Spokesman)

SHARE ARTICLE

ਏਜੰਸੀ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement