
ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਦਿਵੇਸ਼ ਮੋਦਗਿਲ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਹੀਰਾ ਨੇਗੀ, ਰਾਜਬਾਲਾ ਮਲਿਕ, ਅਨਿਲ...
ਚੰਡੀਗੜ੍ਹ, ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਦਿਵੇਸ਼ ਮੋਦਗਿਲ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਹੀਰਾ ਨੇਗੀ, ਰਾਜਬਾਲਾ ਮਲਿਕ, ਅਨਿਲ ਦੂਬੇ ਸਮੇਤ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਕਮੇਟੀ ਵਲਂ ਟੋਲ ਇਨਫ਼ਰਾ ਕੰਪਨੀ ਲਿਮ: ਦਾ ਠੇਕਾ ਰੱਦ ਕਰਨ ਮਗਰੋਂ ਮੋਟਰ ਵਾਹਨਾਂ ਦੀ ਪਾਰਕਿੰਗ ਫ਼ੀਸ ਪੁਰਾਣੇ ਰੇਟਾਂ 'ਤੇ ਹੀ ਕਰ ਦਿਤੀ ਹੈ। ਨਗਰ ਨਿਗਮ ਵਲੋਂ ਹੁਣ ਬੀਤੀ 31 ਮਾਰਚ ਵਾਲੇ ਰੇਟ ਹੀ ਵਸੂਲੇ ਜਾਣਗੇ।
Paid Parking
ਦੋ ਪਹੀਆ ਵਾਹਨਾਂ ਲਈ 5 ਰੁਪਏ, ਚਾਰ ਪਹੀਆ ਵਾਹਨਾਂ ਲਈ 10 ਰੁਪਏ ਅਤੇ ਭਾਰੀ ਵਾਹਨਾਂ ਜਿਵੇਂ ਮਿੰਨੀ ਬਸਾਂ ਤੇ ਜੀਪਾਂ ਲਈ 20 ਰੁਪਏ ਜਦਕਿ ਟੂਰਿਸਟ ਬਸਾਂ ਲਈ 100 ਰੁਪਏ ਕੀਤੇ ਗਏ ਹਨ। ਨਗਰ ਨਿਗਮ ਦੀ ਕਮੇਟੀ ਵਲੋਂ 480 ਦੇ ਕਰੀਬ ਮੁਲਾਜ਼ਮਾਂ ਨੂੰ ਵੱਖ-ਵੱਖ ਪਾਰਕਿੰਗਾਂ ਵਿਚ ਤਾਇਨਾਤ ਕੀਤਾ ਜਾਵੇਗਾ, ਜਿਸ ਵਿਚ 53 ਸੁਪਰਵਾਈਜਰ ਵੀ ਸ਼ਾਮਲ ਹਨ। ਇਨ੍ਹਾਂ ਪਾਰਕਿੰਗਾਂ ਦੀ ਨੀਲਾਮੀ ਪੱਕੀ ਕਰਨ ਲਈ ਜਨਰਲ ਹਾਊਸ 'ਚ ਏਜੰਡਾ ਲਿਆਂਦਾ ਜਾਵੇਗਾ। ਇਹ ਰੇਟ 11 ਜੁਲਾਈ ਤੋਂ ਸ਼ਹਿਰ 'ਚ ਲਾਗੂ ਹੋਣਗੇ ਜਿਸ ਨਾਂਲ ਸ਼ਹਿਰੀ ਨੂੰ ਭਾਰੀ ਰਾਹਤ ਮਿਲੇਗੀ।