ਸ਼ਿਵ ਸੈਨਾ ਹਿੰਦੁਸਤਾਨ ਨੇ ਮੁੱਖ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ
Published : Jul 11, 2018, 11:44 am IST
Updated : Jul 11, 2018, 11:44 am IST
SHARE ARTICLE
Shiv Sena Hindustan giving Memorandum
Shiv Sena Hindustan giving Memorandum

ਪੰਜਾਬ ਵਿਚ ਅਤਿਵਾਦ ਦੇ ਕਾਲੇ ਦੌਰ ਦੌਰਾਨ ਅਤਿਵਾਦੀਆਂ ਹੱਥੋਂ ਸ਼ਹੀਦ ਹੋਏ 35000 ਹਿੰਦੂਆਂ ਦੇ ਪਰਵਾਰਾਂ ਦੀ ਸਰਕਾਰ ਵਲੋਂ ਕੋਈ ਵੀ ਸੁੱਧ ਨਾ ਲੈਣ ਵਿਰੁਧ ਸ਼ਿਵਸੈਨਾ...

ਲੁਧਿਆਣਾ,  ਪੰਜਾਬ ਵਿਚ ਅਤਿਵਾਦ ਦੇ ਕਾਲੇ ਦੌਰ ਦੌਰਾਨ ਅਤਿਵਾਦੀਆਂ ਹੱਥੋਂ ਸ਼ਹੀਦ ਹੋਏ 35000 ਹਿੰਦੂਆਂ ਦੇ ਪਰਵਾਰਾਂ ਦੀ ਸਰਕਾਰ ਵਲੋਂ ਕੋਈ ਵੀ ਸੁੱਧ ਨਾ ਲੈਣ ਵਿਰੁਧ ਸ਼ਿਵਸੈਨਾ ਹਿੰਦੁਸਤਾਨ ਨੇ ਸੰਘਰਸ਼ ਦਾ ਬਿਗਲ ਵਜਾ ਦਿਤਾ ਹੈ। ਪਾਰਟੀ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਸ਼ਿਵਸੈਨਾ ਹਿੰਦੁਸਤਾਨ ਦੇ ਕਾਰਕੁਨਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜੇ ਗਏ। 

ਇਸੇ ਲੜੀ ਤਹਿਤ ਸ਼ਿਵਸੈਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਕ੍ਰਿਸ਼ਣ ਸ਼ਰਮਾ, ਮੀਤ ਪ੍ਰਧਾਨ ਸੰਜੀਵ ਦੇਮ, ਵਪਾਰ ਸੈਨਾ ਪ੍ਰਧਾਨ ਚੰਦਰਕਾਂਤ ਚੱਢਾ, ਟਰਾਂਸਪੋਰਟ ਸੈੱਲ ਪ੍ਰਮੁੱਖ ਮਨੋਜ ਟਿੰਕੂ, ਯੁਵਾ ਵਿੰਗ ਦੇ ਸੂਬਾ ਸਹਿ ਪ੍ਰਭਾਰੀ ਮਣੀ ਸ਼ੇਰਾ ਤੇ ਜ਼ਿਲ੍ਹਾ ਚੇਅਰਮੈਨ ਚੰਦਰ ਕਾਲੜਾ ਦੀ ਪ੍ਰਧਾਨਗੀ ਹੇਠ ਸੈਂਕੜੇ ਸ਼ਿਵਸੈਨਿਕਾਂ ਵਲੋਂ ਰੋਸ ਮਾਰਚ ਕਢਿਆ ਗਿਆ। ਇਹ ਰੋਸ ਮਾਰਚ ਫ਼੍ਰੈਂਡਸ ਰੀਜੈਂਸੀ ਫ਼ਿਰੋਜ਼ਪੁਰ ਰੋਡ ਤੋਂ ਸ਼ੁਰੂ ਹੋ ਕੇ ਕਚਹਿਰੀ ਚੌਕ ਹੁੰਦਾ ਹੋਇਆ ਡੀਸੀ ਦਫ਼ਤਰ ਜਾ ਕੇ ਸਮਾਪਤ ਹੋਇਆ।

Amarinder SinghCaptain Amarinder Singh

 ਰੋਸ ਮਾਰਚ ਦੌਰਾਨ ਸ਼ਿਵਸੈਨਿਕਾਂ ਵਲੋਂ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਗਈ। ਰੋਸ ਮਾਰਚ ਦੇ ਬਾਅਦ ਸ਼ਿਵਸੈਨਾ ਹਿੰਦੁਸਤਾਨ ਦੇ ਵਫ਼ਦ ਵਲੋਂ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਦੇ ਨਾਮ ਏਡੀਸੀ ਕੁਲਵਿੰਦਰ ਸਿੰਘ ਮੱਲੀ ਨੂੰ ਮੰਗ ਪੱਤਰ ਦਿਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਮੰਗ ਪੱਤਰ ਦੀ ਜਾਣਕਾਰੀ ਦਿੰਦਿਆਂ ਵਫ਼ਦ ਨੇ ਦਸਿਆ ਕਿ ਪੰਜਾਬ ਵਿਚ ਸੱਤਾ 'ਚ ਰਹੀ ਕਿਸੇ ਵੀ ਰਾਜਨੀਤਕ ਪਾਰਟੀ ਵਲੋਂ ਪਿਛਲੇ ਕਰੀਬ 25 ਸਾਲ ਬੀਤਣ ਤੋਂ ਬਾਅਦ ਵੀ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਮਲਹਮ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। 

ਉਕਤ ਲੀਡਰਾਂ ਨੇ ਸ਼ਿਵਸੈਨਾ ਹਿੰਦੁਸਤਾਨ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ 2006 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੈਬਨਿਟ ਵਿਚ ਅਤਿਵਾਦ ਪੀੜਤ ਪਰਵਾਰਾਂ  ਲਈ ਪ੍ਰਸਤਾਵਤ 781 ਕਰੋੜ ਰੁਪਏ ਦਾ ਪੈਕੇਜ ਜਾਰੀ ਨਾ ਹੋਣ 'ਤੇ ਵੀ ਅਫਸੋਸ ਜ਼ਾਹਰ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੌਬੀ ਮਿੱਤਲ, ਮੀਤ ਪ੍ਰਧਾਨ ਸੰਦੀਪ ਅਗਰਵਾਲ, ਓਮ ਕਪੂਰ, ਲੀਗਲ ਸੇਲ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਿਤੀਨ ਘੰਡ, ਵਪਾਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਅਰੋੜਾ, ਗਗਨ ਗੱਗੀ, ਜਸਬੀਰ ਸਿੰਘ ਰਾਜੂ, ਸਰਵਨ ਵਰਮਾ, ਡਾ. ਵੀਰੇਂਦਰ ਗੁੰਬਰ, ਪਵਨ ਵਧਵਾ, ਅੰਕੁਸ਼ ਸੂਦ, ਵਿੱਕੀ ਗਿੱਲ, ਸੰਦੀਪ ਕੁਮਾਰ, ਹੇਮੰਤ ਸਹਗਿਲ ਆਦਿ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement