ਕੋਵਿਡ-19 ਦੇ ਇਕ ਦਿਨ ਵਿਚ 26,506 ਨਵੇਂ ਮਾਮਲੇ
Published : Jul 11, 2020, 8:58 am IST
Updated : Jul 11, 2020, 8:59 am IST
SHARE ARTICLE
Corona Virus
Corona Virus

475 ਹੋਰ ਮਰੀਜ਼ਾਂ ਦੀ ਮੌਤ, ਕੁਲ ਪਾਜ਼ੇਟਿਵ ਅੰਕੜਾ 8 ਲੱਖ ਨੇੜੇ ਪੁੱਜਾ

ਨਵੀਂ ਦਿੱਲੀ, 10 ਜੁਲਾਈ  : ਭਾਰਤ ਵਿਚ ਸ਼ੁਕਰਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸੱਭ ਤੋਂ ਵੱਧ 26506 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਕੁਲ ਮਾਮਲੇ ਵੱਧ ਕੇ 7,93,802 ਹੋ ਗਏ। ਕੋਰੋਨਾ ਵਾਇਰਸ ਦੇ 475 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਕੁਲ ਮ੍ਰਿਤਕਾਂ ਦੀ ਗਿਣਤੀ 21604 ਹੋ ਗਈ ਹੈ। 

ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਦੇਸ਼ ਵਿਚ ਹੁਣ ਤਕ 1.1 ਕਰੋੜ ਤੋਂ ਵੱਧ ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਆਈਸੀਐਮਆਰ ਮੁਤਾਬਕ ਨੌਂ ਜੁਲਾਈ ਤਕ ਦੇਸ਼ ਵਿਚ 1,10,24,491 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 2,83,659 ਨਮੂਨਿਆਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ। ਦੇਸ਼ ਵਿਚ 495512 ਮਰੀਜ਼ ਲਾਗ ਤੋਂ ਉਭਰ ਚੁਕੇ ਹਨ ਜਦਕਿ ਕੋਰੋਨਾ ਵਾਇਰਸ ਤੋਂ ਪੀੜਤ 276685 ਮਰੀਜ਼ਾਂ ਦਾ ਫ਼ਿਲਹਾਲ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ ਲਗਭਗ 62.42 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ।

File Photo File Photo

ਅੰਕੜਿਆਂ ਮੁਤਾਬਕ 475 ਮੌਤਾਂ ਵਿਚੋਂ 219 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ ਜਦਕਿ 65 ਤਾਮਿਲਨਾਡੂ ਵਿਚ, 45 ਦਿੱਲੀ, 27 ਪਛਮੀ ਬੰਗਾਲ, 17 ਯੂਪੀ, 16 ਕਰਨਾਟਕ ਵਿਚ, 15 ਗੁਜਰਾਤ, 13 ਆਂਧਰਾ ਪ੍ਰਦੇਸ਼, ਨੌਂ ਰਾਜਸਥਾਨ, ਅੱਠ ਬਿਹਾਰ, ਸੱਤ ਤੇਲੰਗਾਨਾ, ਛੇ ਆਸਾਮ ਵਿਚ ਹੋਈਆਂ ਹਨ। ਪੰਜ ਪੰਜ ਮਰੀਜ਼ਾਂ ਦੀ ਮੌਤ ਹਰਿਆਣਾ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਵਿਚ, ਚਾਰ ਮਰੀਜ਼ਾਂ ਦੀ ਮੌਤ ਉੜੀਸਾ ਵਿਚ ਅਤੇ ਇਕ ਇਕ ਮਰੀਜ਼ ਦੀ ਮੌਤ ਛੱਤੀਸਗੜ੍ਹ, ਗੋਆ, ਝਾਰਖੰਡ ਅਤੇ ਮੇਘਾਲਿਆ ਵਿਚ ਹੋਈ ਹੈ।

21604 ਮਰੀਜ਼ਾਂ ਵਿਚੋਂ ਸੱਭ ਤੋਂ ਵੱਧ 9667 ਮਰੀਜ਼ਾਂ ਦੀ ਮੌਤ ਮਹਾਰਾਸ਼ਟਰ ਵਿਚ, 3258 ਦੀ ਮੌਤ ਦਿੱਲੀ ਵਿਚ, 2008 ਦੀ ਮੌਤ ਗੁਜਰਾਤ ਵਿਚ, 1765 ਮਰੀਜ਼ਾਂ ਦੀ ਮੌਤ ਤਾਮਿਲਨਾਡੂ ਵਿਚ, 862 ਦੀ ਮੌਤ ਯੂਪੀ ਵਿਚ, 854 ਦੀ ਮੌਤ ਪਛਮੀ ਬੰਗਾਲ ਵਿਚ, 634 ਦੀ ਮੌਤ ਮੱਧ ਪ੍ਰਦੇਸ਼ ਵਿਚ, 491 ਦੀ ਮੌਤ ਰਾਜਸਥਾਨ ਵਿਚ ਅਤੇ 486 ਦੀ ਮੌਤ ਕਰਨਾਟਕ ਵਿਚ ਹੋਈ। ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ ਮਾਮਲੇ 230599 ਮਹਾਰਾਸ਼ਟਰ ਵਿਚ ਹਨ । ਤਾਮਿਲਨਾਡੂ ਵਿਚ 126581, ਦਿੱਲੀ ਵਿਚ 107051 ਮਾਮਲੇ ਹਨ। (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement