ਸ਼ਹੀਦ ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਮ ਸਸਕਾਰ
Published : Jul 11, 2020, 9:49 am IST
Updated : Jul 11, 2020, 9:49 am IST
SHARE ARTICLE
File Photo
File Photo

ਕਾਰਗਿਲ ਇਲਾਕੇ ਵਿਚ ਦਰਿਆ ’ਚ ਡਿੱਗੀ ਸੀ ਜੀਪ, ਡੁੱਬਣ ਨਾਲ ਹੋਈ ਮੌਤ 

ਸਮਰਾਲਾ, 10 ਜੁਲਾਈ (ਜਤਿੰਦਰ ਰਾਜੂ): ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕਾਰਗਿਲ ਵਿਚ ਤਾਇਨਾਤ ਸਮਰਾਲਾ ਨੇੜਲੇ ਪਿੰਡ ਢੀਂਡਸਾ ਦੇ ਸ਼ਹੀਦ ਹੋਏ ਜਵਾਨ ਪਲਵਿੰਦਰ ਸਿੰਘ ਦਾ ਅੱਜ ਪੂਰੇ ਸਨਮਾਨ ਨਾਲ ਉਸ ਦੇ ਨਾਨਕੇ ਪਿੰਡ ਵਿਚ ਅੰਤਮ ਸਸਕਾਰ ਕੀਤਾ ਗਿਆ। ਦਸਣਯੋਗ ਹੈ ਕਿ ਪਿਛਲੇ ਦਿਨੀਂ 22 ਜੂਨ ਨੂੰ ਪਲਵਿੰਦਰ ਸਿੰਘ ਅਪਣੇ ਇਕ ਹੋਰ ਅਫ਼ਸਰ ਲੈਫ਼ਟੀਨੈਂਟ ਸ਼ੁਭਾਨ ਅਲੀ ਨਾਲ ਜੀਪ ਰਾਹÄ ਮੀਨਾ ਮਾਰਗ ਤੋਂ ਦਰਾਸ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦੀ ਜੀਪ ਦਰਾਸ ਦਰਿਆ ਵਿਚ ਡਿੱਗ ਗਈ। ਉਸ ਦਿਨ ਤੋਂ ਹੀ ਭਾਰਤੀ ਫ਼ੌਜ ਇਨ੍ਹਾਂ ਦੀ ਭਾਲ ਵਿਚ ਜੁੱਟੀ ਹੋਈ ਸੀ। 

ਹਾਲਾਂਕਿ ਫ਼ੌਜ ਦੀਆਂ ਟੀਮਾਂ ਨੇ 3 ਦਿਨ ਬਾਅਦ ਜੀਪ ਨੂੰ ਤਾਂ ਦਰਿਆ ਵਿਚੋਂ ਕੱਢ ਲਿਆ ਸੀ ਪਰ ਪਾਣੀ ਦੇ ਤੇਜ਼ ਵਹਾਅ ਵਿਚ ਪਲਵਿੰਦਰ ਸਿੰਘ ਅਤੇ  ਸ਼ੁਭਾਨ ਅਲੀ ਦੇ ਰੁੜ੍ਹ ਜਾਣ ਕਾਰਨ ਉਨ੍ਹਾਂ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਭਾਲ ਵਿਚ ਲੱਗੀਆਂ ਭਾਰਤੀ ਫ਼ੌਜ ਦੀਆਂ ਟੀਮਾਂ ਨੂੰ 17 ਦਿਨਾਂ ਮਗਰੋਂ ਪਲਵਿੰਦਰ ਸਿੰਘ ਦੀ ਲਾਸ਼ ਦਰਿਆ ਵਿਚੋਂ ਵੀਰਵਾਰ 9 ਜੁਲਾਈ ਨੂੰ ਮਿਲੀ। ਜਿਵੇਂ ਹੀ ਫ਼ੌਜ ਵਲੋਂ ਪਰਵਾਰ ਨੂੰ ਪਲਵਿੰਦਰ ਸਿੰਘ ਦੀ ਲਾਸ਼ ਮਿਲ ਜਾਣ ਦੀ ਜਾਣਕਾਰੀ ਦਿਤੀ ਗਈ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। 

File Photo File Photo

ਇਕ ਰਿਟਾਇਰਡ ਫ਼ੌਜੀ ਦਾ ਇਹ ਬਹਾਦਰ ਪੁੱਤਰ 2010 ਵਿਚ ਦੇਸ਼ ਦੀ ਸੇਵਾ ਲਈ ਫ਼ੌਜ ਵਿਚ ਚਲਾ ਗਿਆ ਸੀ ਅਤੇ ਇਸ ਦੀ ਡਿਊਟੀ ਕਾਰਗਿਲ ਸੈਕਟਰ ਵਿਚ ਲੱਗੀ ਹੋਈ ਸੀ। ਪਲਵਿੰਦਰ ਸਿੰਘ ਦੇ ਬਾਕੀ ਪਰਵਾਰ ਸਮੇਤ ਉਸ ਦੀ ਮਾਂ ਸੁਰਿੰਦਰ ਕੌਰ ਅਪਣੇ ਪੁੱਤ ਦੀ ਸਲਾਮਤੀ ਲਈ ਦਿਨ-ਰਾਤ ਪਾਗਲਾਂ ਵਾਂਗ ਅਰਦਾਸਾਂ ਕਰ ਰਹੀ ਸੀ ਅਤੇ ਮਾਂ ਦੇ ਦਿਲ ਨੂੰ ਅਜੇ ਵੀ ਅਪਣੇ ਪੁੱਤਰ ਦੇ ਸਹੀ-ਸਲਾਮਤ ਘਰ ਆਉਣ ਦੀ ਆਸ ਬੱਝੀ ਹੋਈ ਸੀ ਪਰ ਜਿਵੇਂ ਹੀ ਪਲਵਿੰਦਰ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਆਈ ਤਾਂ ਉਸ ਦੀ ਮਾਂ ਸਮੇਤ ਪੂਰੇ ਪਰਵਾਰ ’ਤੇ ਅਚਾਨਕ ਦੁਖਾਂ ਦਾ ਪਹਾੜ ਟੁੱਟ ਗਿਆ। ਸ਼ਹੀਦ ਹੋਏ ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦਸਿਆ ਕਿ 2 ਮਹੀਨੇ ਬਾਅਦ ਪਲਵਿੰਦਰ ਸਿੰਘ ਨੇ ਛੁੱਟੀ ਆ ਕੇ ਅਪਣੀ ਮਾਤਾ ਦਾ ਆਪਰੇਸ਼ਨ ਕਰਵਾਉਣਾ ਸੀ

ਅਤੇ ਪਰਵਾਰ ਨੇ ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਆਰੰਭਣੀਆਂ ਸਨ, ਪਰ ਇਸ ਹਾਦਸੇ ਨਾਲ ਸਾਰੇ ਸੁਪਨੇ ਟੁੱਟ ਗਏ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਲਖਬੀਰ ਸਿੰਘ ਲੱਖਾ, ਇਲਾਕੇ ਦੀ ਅਨੇਕਾਂ ਸੰਸਥਾਵਾਂ ਵਲੋਂ ਪਰਵਾਰ ਨਾਲ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਗਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement