ਬੇਅਦਬੀ ਮਾਮਲਿਆਂ ’ਚ ਸੀਬੀਆਈ ਤੇ ਐਸਆਈਟੀ ਦੇ ਅਧਿਕਾਰ ਖੇਤਰ ਦਾ ਮਾਮਲਾ
Published : Jul 11, 2020, 9:17 am IST
Updated : Jul 11, 2020, 9:17 am IST
SHARE ARTICLE
SIT
SIT

ਜੀ.ਕੇ. ਵਲੋਂ ਚੀਫ਼ ਜਸਟਿਸ ਨੂੰ ਛੇਤੀ ਨਿਬੇੜਾ ਕਰ ਕੇ, ਸਿੱਖਾਂ ਨੂੰ ਇਨਸਾਫ਼ ਦੇਣ ਦੀ ਮੰਗ

ਨਵੀਂ ਦਿੱਲੀ, 10 ਜੁਲਾਈ (ਅਮਨਦੀਪ ਸਿੰਘ) : ‘ਜਾਗੋ’ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਐਮ. ਬੋਰੜੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਛੇਤੀ (3 ਮਹੀਨਿਆਂ ’ਚ) ਨਿਬੇੜਾ ਕਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਪੜਤਾਲ ਕਰਨ ਦਾ ਹੱਕ ਸੀਬੀਆਈ ਨੂੰ ਹੈ ਜਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਅਈਟੀ) ਨੂੰ ?

ਉਨ੍ਹਾਂ ਕਿਹਾ ਬੇਅਦਬੀ ਮਾਮਲਿਆਂ ਨਾਲ ਸਮੁੱਚੇ ਸਿੱਖ ਜਗਤ ਦੇ ਜਜ਼ਬਾਤਾਂ ਨੂੰ ਡੂੰਘੀ ਸੱਟ ਵੱਜੀ ਸੀ ਤੇ ਹੁਣ ਤਕ ਪੜਤਾਲ ਅਧਵਾਟੇ ਹੈ।  2015 ਵਿਚ ਵਾਪਰੇ ਬੇਅਦਬੀ ਮਾਮਲਿਆਂ ਵਿਚ ਅਜ 5 ਸਾਲ ਪਿਛੋਂ ਸੀਬੀਆਈ ਨੇ ਮੋਹਾਲੀ ਅਦਾਲਤ ਵਿਚ ਅਪੀਲ ਦਾਖ਼ਲ ਕਰ ਕੇ ਐਸਆਈਟੀ ਦੀ ਪੜਤਾਲ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ, ਜੋ ਸਿੱੱਖਾਂ ਨੂੰ ਡੂੰਘੀ ਪੀੜ ਦੇਣ ਦੇ ਤੁਲ ਹੈ। ਅਜਿਹੇ ਸਮੇਂ ਜਦੋਂ ਐਸਆਈਟੀ ਵਲੋਂ ਬੇਅਦਬੀ ਮਾਮਲੇ ਵਿਚ ਸੌਦਾ ਸਾਧ ਨੂੰ ਮੁਲਜ਼ਮ ਨਾਮਜ਼ਦ ਕੀਤਾ ਜਾ ਚੁਕਾ ਹੈ, ਉਦੋਂ ਸੀਬੀਆਈ ਤੇ ਐਸਆਈਟੀ ਦਾ ਪੜਤਾਲ ਬਾਰੇ ਆਪੋ ਵਿਚ ਉਲਝਣ ਨਾਲ ਇਨਸਾਫ਼ ਦੇ ਰਾਹ ਵਿਚ ਰੌੜੇ ਅਟਕਾਉਣਾ ਹੈ।

manjit Singh GK manjit Singh GK

ਜੀ.ਕੇ. ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਪ੍ਰਗਟਾ ਰਹੇ ਸਿੱਖਾਂ ’ਤੇ ਪੁਲਿਸ ਗੋਲੀਆਂ ਚਲਾਉਣ, ਜਿਸ ਵਿਚ 2 ਸਿੱਖ ਨੌਜਵਾਨ ਮਾਰੇ ਗਏ ਸਨ, ਬਾਰੇ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੀ ਚੁੱਪੀ ’ਤੇ ਸਵਾਲੀਆ ਨਿਸ਼ਾਨ ਲਾਇਆ ਤੇ  ਪੁਛਿਆ, ‘ਅਕਾਲੀ ਸਰਕਾਰ ਦੇ ਰਾਜ ਵਿਚ ਸੌਦਾ ਸਾਧ ਦੇ ਪੈਰੋਕਾਰਾਂ ਵਲੋਂ ਸ਼ਰੇਆਮ ਪਾਵਨ ਸਰੂਪਾਂ ਦੀ ਚੋਰੀ ਕਰ ਕੇ, ਘੋਰ ਬੇਅਦਬੀ  ਕੀਤੀ ਜਾਂਦੀ ਹੈ, ਪਿਛੋਂ ਇਸਦੇ ਵਿਰੋਧ ਵਿਚ ਰੋਸ ਕਰ ਰਹੀ ਸੰਗਤ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਫਿਰ 2016 ਵਿਚ ਗੁਰਦਵਾਰਾ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਅੱਗ ਲੱਗਣ ਕਰ ਕੇ, 267 ਸਰੂਪਾਂ ਗ਼ਾਇਬ ਹੋ ਜਾਂਦੇ ਹਨ, ਪਰ ਇਨ੍ਹਾਂ ਸਾਰੇ ਮਾਮਲਿਆਂ ’ਤੇ ਸੁਖਬੀਰ ਸਿੰਘ ਬਾਦਲ ਮੌਨ ਧਾਰ ਕੇ ਬੈਠ ਜਾਂਦੇ ਹਨ, ਕੀ ਇਸੇ ਲਈ ਅਕਾਲੀ ਦਲ ਕਾਇਮ ਹੋਇਆ ਸੀ ਕਿ ਉਹ ਗੁਰੂ, ਸਿੱਖਾਂ ਤੇ ਪੰਜਾਬ ਦੇ ਵਿਰੁਧ ਭੁਗਤਦਾ ਰਹੇ?’’।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement