ਡਾਇਰੈਕਟਰ ਪੰਚਾਇਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੰਤਰੀ ਤ੍ਰਿਪਤ ਬਾਜਵਾ ਵੀ ਹੋਏ ਇਕਾਂਤਵਾਸ
Published : Jul 11, 2020, 8:56 am IST
Updated : Jul 11, 2020, 8:56 am IST
SHARE ARTICLE
Tript Rajinder Bajwa
Tript Rajinder Bajwa

ਮੰਤਰੀ ਨੇ ਬੀਤੇ ਦਿਨੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਸੀ ਮੀਟਿੰਗ

ਚੰਡੀਗੜ੍ਹ, 10 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਹੁਣ ਉੱਚ ਅਧਿਕਾਰੀਆਂ ਤੇ ਸਰਕਾਰ ਦੇ ਵੱਡੇ ਦਫ਼ਤਰਾਂ ਨੂੰ ਲਪੇਟ ਵਿਚ ਲੈ ਰਿਹਾ ਹੈ। 2 ਆਈਏਐਸ ਅਧਿਕਾਰੀਆਂ ਸਣੇ 20 ਦੇ ਕਰੀਬ ਉੱਚ ਅਧਿਕਾਰੀਆਂ ਦੀਆਂ ਵੱਖ ਵੱਖ ਜ਼ਿਲਿ੍ਹਆਂ ’ਚੋਂ ਪਾਜ਼ੇਟਿਵ ਰਿਪੋਰਟਾਂ ਆ ਚੁੱਕੀਆਂ ਹਨ। ਸੂਬੇ ਦੇ ਪੰਚਾਇਤ ਤੇ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪਲ ਉਜਵਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਵਿਭਾਗ ਦੀ ਸਕੱਤਰ ਆਈ.ਏ.ਐਸ ਸੀਮਾ ਜੈਨ ਸਮੇਤ ਹੋਰ ਕਈ ਉੱਚ ਅਧਿਕਾਰੀ ਘਰਾਂ ’ਚ ਇਕਾਂਤਵਾਸ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਪਨ ਉਜਵਲ ਤੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨਾਲ ਮੰਤਰੀ ਬਾਜਵਾ ਨੇ ਮੀਟਿੰਗ ਕੀਤੀ ਸੀ। ਡਾਇਰੈਕਟਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਜਵਾ ਤੇ ਹੋਰ ਅਧਿਕਾਰੀਆਂ ਦੇ ਇਕਾਂਤਵਾਸ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਹੋਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਡਾਇਰੈਕਟਰ ਪੰਚਾਇਤ ਉਜਵਲ ਦੀ ਪਤਨੀ ਤੇ ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਵੀ ਪਹਿਲਾਂ ਹੀ ਪਾਜ਼ੇਟਿਵ ਰਿਪੋਰਟ ਆ ਚੁੱਕੀ ਹੈ।

Tript Rajinder Bajwa Tript Rajinder Bajwa

ਇਸੇ ਦੌਰਾਨ ਅੱਜ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਖ਼ਤਰੇ ਅਤੇ ਉੱਚ ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਵੱਧ ਰਹੇ ਕੇਸਾਂ ਬਾਅਦ ਪੰਜਾਬ ਸਕੱਤਰੇਤ ਤੇ ਮਿੰਨੀ ਸਕੱਤਰੇਤ ’ਚ ਅਗਲੇ ਹੁਕਮਾਂ ਤਕ ਆਮ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿਤੀ ਹੈ। ਸਕੱਤਰੇਤ ਨੂੰ ਸੈਨੇਟਾਈਜ਼ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਪਿਛਲੇ ਦਿਨੀਂ ਸਕੱਤਰੇਤ ਵਿਚੋਂ ਰਿਕਾਰਡ ਤੇ ਲਾਇਬਰੇਰੀ ਬ੍ਰਾਂਚ ਦੇ ਇਕ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਕੱਤਰੇਤ ਦੀ 9ਵੀਂ ਮੰਜ਼ਲ ਤੇ ਕਈ ਬ੍ਰਾਂਚਾਂ ਨੂੰ ਸੀਲ ਕੀਤਾ ਗਿਆ ਹੈ ਤੇ 40 ਦੇ ਕਰੀਬ ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਦੇਣ ਤੋਂ ਬਾਅਦ ਏਕਾਂਤਵਾਸ ਕੀਤਾ ਗਿਆ ਹੈ। 

2 ਆਈ.ਏ.ਐਸ ਸਣੇ 20 ਤੋਂ ਵੱਧ ਅਫ਼ਸਰ ਪਾਜ਼ੇਟਿਵ
ਪਿਛਲੇ ਕੁਝ ਹੀ ਦਿਨਾਂ ਦੌਰਾਨ 2 ਆਈ.ਏ.ਐਸ ਅਫ਼ਸਰ ਸਣੇ 20 ਤੋਂ ਵੱਧ ਉੱਚ ਅਧਿਕਾਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚ 10 ਪੀ.ਸੀ.ਐਸ ਅਫ਼ਸਰ ਸ਼ਾਮਲ ਹਨ। ਦੋ ਏ.ਡੀ.ਸੀ ਪੱਧਰ ਦੇ ਅਤੇ 5 ਐਸ.ਡੀ.ਐਮ ਪੱਧਰ ਦੇ ਅਫ਼ਸਰਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਸੇ ਤਰ੍ਹਾਂ ਹੋਰ ਕਈ ਵਿਭਾਗਾਂ ਦੇ ਅਧਿਕਾਰੀ ਵੱਖ ਵੱਖ ਜ਼ਿਲਿ੍ਹਆਂ ’ਚੋਂ ਪਾਜ਼ੇਟਿਵ ਪਾਏ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM
Advertisement