ਮਹਾਰਾਜਾ ਫ਼ਰੀਦਕੋਟ ਦੇ ਰਾਜ ਮਹੱਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਰਿਆਸਤ ਮੂਹਰੇ ਪੁਲਿਸ ਤੈਨਾਤ
Published : Jul 11, 2020, 8:01 am IST
Updated : Jul 11, 2020, 8:08 am IST
SHARE ARTICLE
Maharaja Faridkot
Maharaja Faridkot

'ਮਾਮਲਾ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ'

ਕੋਟਕਪੂਰਾ: ਮਹਾਰਾਜਾ ਫ਼ਰੀਦਕੋਟ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੇ ਮਾਮਲੇ 'ਚ ਮਹਿਜ਼ 3 ਦਿਨ ਪਹਿਲਾਂ ਰਾਜ ਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਫ਼ਰੀਦਕੋਟ ਦੀਆਂ 23 ਨਾਮਵਰ ਹਸਤੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਹੋਇਆ,

FilePolice

ਇਕ ਦਿਨ ਪਹਿਲਾਂ ਉਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਅੱਜ ਸ਼ਾਮ ਕਰੀਬ 3 ਵਜੇ ਕੁਝ ਲੋਕਾਂ ਨੇ ਮਹਾਰਾਜਾ ਫ਼ਰੀਦਕੋਟ ਦੇ ਰਾਜ ਮਹੱਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।

FileFile

ਪੁਲਿਸ ਨੇ ਕਬਜ਼ਾ ਕਰਨ ਆਏ ਲੋਕਾਂ ਨੂੰ ਥਾਣੇ ਲਿਜਾ ਕੇ ਰਾਜ ਮਹੱਲ ਦੇ ਗੇਟ ਮੂਹਰੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰ ਦਿਤੀ। ਜ਼ਿਕਰਯੋਗ ਹੈ ਕਿ ਮਹਾਰਾਜਾ ਫ਼ਰੀਦਕੋਟ ਦੀ ਜਾਇਦਾਦ ਅਰਥਾਤ ਫ਼ਰੀਦਕੋਟ ਰਿਆਸਤ ਦੀ ਦੇਖਭਾਲ ਮਹਾਰਾਵਲ ਖੇਵਾ ਜੀ ਟਰੱਸਟ ਵਲੋਂ ਕੀਤੀ ਜਾ ਰਹੀ ਹੈ।

FileFile

ਉਕਤ ਟਰੱਸਟ ਦਾ ਗਠਨ ਫ਼ਰੀਦਕੋਟ ਰਿਆਸਤ ਦੇ ਅਖੀਰਲੇ ਰਾਜੇ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਦੇ ਆਧਾਰ 'ਤੇ ਕੀਤਾ ਗਿਆ ਸੀ। ਟਰੱਸਟ 'ਤੇ ਮਹਾਰਾਜੇ ਦੀ ਦੂਜੀ ਬੇਟੀ ਰਾਜ ਕੁਮਾਰੀ ਦੀਪਇੰਦਰ ਕੌਰ ਤੋਂ ਬਾਅਦ ਉਸ ਦੇ ਬੇਟੇ ਜੈ ਚੰਦ ਮਹਿਤਾਬ ਦਾ ਕਬਜ਼ਾ ਹੈ।

Maharaja FaridkotMaharaja Faridkot

ਰਾਜ ਮਹੱਲ 'ਤੇ ਕਬਜ਼ੇ ਦੀ ਸੂਚਨਾ ਮਿਲਣ ਉਪਰੰਤ ਕਿਲ੍ਹੇ 'ਚ ਸਥਿਤ ਅਪਣੇ ਦਫ਼ਤਰ 'ਚ ਕੰਮ ਕਰ ਰਹੇ ਟਰੱਸਟ ਦੇ ਵਰਤਮਾਨ ਸੀਈਓ ਜਗੀਰ ਸਿੰਘ ਸੇਵਾਮੁਕਤ ਡੀਆਈਜੀ ਨੇ ਮੌਕੇ 'ਤੇ ਪਹੁੰਚ ਕੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੂੰ ਦਸਿਆ ਕਿ ਭਾਵੇਂ ਅਦਾਲਤ ਨੇ ਉਕਤ ਮਾਮਲੇ 'ਚ ਅਪਣਾ ਫ਼ੈਸਲਾ ਸੁਣਾ ਦਿਤਾ ਹੈ ਪਰ ਅਜੇ ਵੀ ਰਿਆਸਤ ਦੀ ਜਾਇਦਾਦ 'ਤੇ ਟਰੱਸਟ ਦਾ ਕਬਜ਼ਾ ਹੈ।

PolicePolice

ਪੁਲਿਸ ਨੇ ਜਗੀਰ ਸਿੰਘ ਨੂੰ ਵੀ ਥਾਣੇ 'ਚ ਅਪਣੇ ਬਿਆਨ ਦਰਜ ਕਰਾਉਣ ਬਾਰੇ ਆਖਿਆ। ਦੋਵੇਂ ਧਿਰਾਂ ਸਿਟੀ ਥਾਣਾ ਫ਼ਰੀਦਕੋਟ ਵਿਖੇ ਬੈਠੀਆਂ ਹੋਈਆਂ ਹਨ। 'ਆਪ' ਆਗੂ ਗੁਰਦਿੱਤ ਸਿੰਘ ਸੇਖੋਂ ਨੇ ਰਿਆਸਤ 'ਤੇ ਕਬਜ਼ਾ ਕਰਨ ਦੀ ਘਟਨਾ ਨੂੰ ਸ਼ਰਮਨਾਕ ਦਸ ਕੇ ਵਿਰੋਧ ਕਰਦਿਆਂ ਆਖਿਆ ਕਿ ਗੈਂਗਸਟਰਾਂ ਦੀ ਉਕਤ ਕਾਰਵਾਈ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement