ਪਟਰੌਲ-ਡੀਜ਼ਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ
Published : Jul 11, 2021, 6:30 am IST
Updated : Jul 11, 2021, 6:30 am IST
SHARE ARTICLE
image
image

ਪਟਰੌਲ-ਡੀਜ਼ਲ ਤੋਂ ਬਾਅਦ ਹੁਣ ਦੁੱਧ ਵੀ ਹੋਇਆ ਮਹਿੰਗਾ

ਅਮੂਲ ਦੇ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ 2 ਰੁਪਏ ਪ੍ਰਤੀ ਲੀਟਰ ਵਧਾਇਆ
ਨਵੀਂ ਦਿੱਲੀ, 10 ਜੁਲਾਈ : ਪਟਰੌਲ, ਡੀਜ਼ਲ ਦੀ ਵਧਦੀ ਮਹਿੰਗਾਈ ਵਿਚਕਾਰ ਹੁਣ ਦੁੱਧ ਵੀ ਮਹਿੰਗਾ ਹੋ ਗਿਆ ਹੈ | ਮਦਰ ਡੇਅਰੀ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨ. ਸੀ. ਆਰ.) ਅਤੇ ਹੋਰ ਸ਼ਹਿਰਾਂ ਵਿਚ ਦੁੱਧ ਦੀ ਕੀਮਤ ਦੋ ਰੁਪਏ ਪ੍ਰਤੀ ਲਿਟਰ ਵਧਾ ਦਿਤੀ ਹੈ | ਇਹ ਵਾਧਾ ਐਤਵਾਰ ਤੋਂ ਲਾਗੂ ਹੋ ਜਾਵੇਗਾ | ਇਸ ਤੋਂ ਪਹਿਲਾਂ ਦਸੰਬਰ 2019 ਵਿਚ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ | ਮਦਰ ਡੇਅਰੀ ਤੋਂ ਪਹਿਲਾਂ ਇਕ ਜੁਲਾਈ ਤੋਂ ਅਮੂਲ ਦੁੱਧ ਵੀ ਦੋ ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ | ਮਦਰ ਡੇਅਰੀ ਨੇ ਕਿਹਾ ਕਿ ਦੁੱਧ ਕੀਮਤਾਂ ਵਿਚ ਵਾਧਾ 11 ਜੁਲਾਈ 2021 ਤੋਂ ਲਾਗੂ ਹੋਵੇਗਾ |
ਦੁੱਧ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਕੰਪਨੀ ਮਦਰ ਡੇਅਰੀ ਨੇ ਕੀਮਤਾਂ ਵਧਾਉਣ ਪਿੱਛੇ ਦਾ ਕਾਰਨ ਉੱਚ ਲਾਗਤ ਹੋਣਾ ਦਸਿਆ ਹੈ | ਬਿਆਨ ਵਿਚ ਕਿਹਾ ਗਿਆ ਹੈ, ''ਕੰਪਨੀ ਨੂੰ  ਸਾਰੇ ਤਰ੍ਹਾਂ ਦੀਆਂ ਇਨਪੁਟ ਲਾਗਤਾਂ 'ਤੇ ਮਹਿੰਗਾਈ ਦੇ 

ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਿਛਲੇ ਇਕ ਸਾਲ ਵਿਚ ਕਈ ਗੁਣਾ ਵਧੀਆਂ ਹਨ ਅਤੇ ਜਾਰੀ ਮਹਾਮਾਰੀ ਕਾਰਨ ਦੁੱਧ ਦੇ ਉਤਪਾਦਨ ਵਿਚ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ |'' ਪ੍ਰੋਸੈਸਿੰਗ, ਪੈਕਜਿੰਗ ਅਤੇ ਸਾਜੋ-ਸਾਮਾਨ ਦੀ ਲਾਗਤ ਵੀ ਵਧੀ ਹੈ | ਕੰਪਨੀ ਨੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਦੁੱਧ ਦੀ ਖ਼ਰੀਦ ਲਈ ਜ਼ਿਆਦਾ ਕੀਮਤਾਂ ਚੁਕਾਉਣ ਦੇ ਬਾਵਜੂਦ ਗਾਹਕਾਂ ਲਈ ਕੀਮਤ ਨਹੀਂ ਵਧਾਈ ਗਈ ਸੀ | 
ਮਦਰ ਡੇਅਰੀ ਦਾ ਦੁੱਧ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਵਿਚ ਵਿਕਦਾ ਹੈ | ਮਦਰ ਡੇਅਰੀ ਦੀ ਰੋਜ਼ਾਨਾ ਦੀ ਵਿਕਰੀ 35 ਲੱਖ ਲੀਟਰ ਦੁੱਧ ਦੀ ਹੈ | ਇਸ ਵਿਚੋਂ 35 ਲੱਖ ਲੀਟਰ ਦੁੱਧ ਉਹ ਦਿੱਲੀ-ਐਨਸੀਆਰ 'ਚ ਬੇਚਦੀ ਹੈ | ਐਤਵਾਰ ਤੋਂ ਮਦਰ ਡੇਅਰੀ ਦਾ ਟੋਕਨ ਵਾਲਾ ਦੁੱਧ 44 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ | ਹਾਲੇ ਇਸ ਦੀ ਕੀਮਤ 42 ਰੁਪਏ ਪ੍ਰਤੀ ਲੀਟਰ ਹੈ |    (ਏਜੰਸੀ)
 

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement