ਪੰਜਾਬੀ ਨੌਜਵਾਨ ਦੀ ਸਾਈਪਰਸ 'ਚ ਡੁੱਬਣ ਨਾਲ ਮੌਤ
Published : Jul 11, 2021, 6:50 am IST
Updated : Jul 11, 2021, 6:50 am IST
SHARE ARTICLE
image
image

ਪੰਜਾਬੀ ਨੌਜਵਾਨ ਦੀ ਸਾਈਪਰਸ 'ਚ ਡੁੱਬਣ ਨਾਲ ਮੌਤ

ਕਾਹਨੂੰਵਾਨ, 10 ਜੁਲਾਈ (ਪਪ) : ਪੰਜਾਬ 'ਚੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਦੀ ਧਰਤੀ 'ਤੇ ਰੁਜ਼ਗਾਰ ਲਈ ਜਾਂਦੇ ਹਨ | ਜ਼ਿਕਰਯੋਗ ਹੈ ਕਿ ਇਕ ਮਾਮਲਾ ਬਲਾਕ ਕਾਹਨੂੰਵਾਨ ਦੇ ਪਿੰਡ ਕੋਟ ਖ਼ਾਨ ਮੁਹੰਮਦ ਵਿਚ ਸਾਹਮਣੇ ਆਇਆ ਹੈ | ਜਿਥੋਂ ਦੇ ਇਕ 30 ਸਾਲ ਨੌਜਵਾਨ ਦੀ ਸਾਈਪਰਸ 'ਚ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ | ਮੌਕੇ 'ਤੋਂ ਮਿ੍ਤਕ ਦੇ ਘਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਰਮੇਸ਼ ਸਿੰਘ 2018 ਦੇ ਵਿਚ ਸਾਈਪਰਸ ਰੁਜ਼ਗਾਰ ਲਈ ਗਿਆ ਸੀ | ਜਿਥੇ ਉਹ ਇਕ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਸੀ | ਸ਼ੁੱਕਰਵਾਰ ਦੀ ਸ਼ਾਮ ਨੂੰ  ਮਨਦੀਪ ਸਿੰਘ ਅਪਣੇ ਸਾਥੀਆਂ ਸਮੇਤ ਇਕ ਬੀਚ 'ਤੇ ਨਹਾਉਣ ਗਿਆ ਸੀ | ਜਿਥੇ ਉਸ ਦੀ ਪਾਣੀ ਵਿਚ ਡੁੱਬਣ ਕਰ ਕੇ ਮੌਤ ਹੋ ਗਈ | ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਨਹਾਉਂਦੇ ਸਮੇਂ ਮਨਦੀਪ ਨੂੰ  ਅਚਾਨਕ ਕੋਈ ਦੌਰਾ ਪਿਆ ਸੀ, ਜਿਸ ਦੇ ਚਲਦਿਆਂ ਉਹ ਪਾਣੀ ਵਿਚ ਡੁੱਬ ਗਿਆ | ਅੱਜ ਮਿ੍ਤਕ ਦੇ ਮਾਪਿਆਂ ਨੇ ਬੜੇ ਬੜੇ ਗ਼ਮਗੀਨ ਮਾਹੌਲ ਵਿਚ ਦਸਿਆ ਕਿ ਮਿ੍ਤਕ ਸ਼ਾਦੀਸ਼ੁਦਾ ਸੀ ਅਤੇ ਉਸ ਦੀ ਇਕ ਤਿੰਨ ਸਾਲ ਦੀ ਬੇਟੀ ਵੀ ਹੈ |ਿ ਮ੍ਰਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ  ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਪੁੱਤਰ ਦੀ ਲਾਸ਼ ਦੀਆਂਅੰਤਮ ਰਸਮਾਂ ਲਈ ਜਲਦੀ ਤੋਂ ਜਲਦੀ ਪਿੰਡ ਕੋਟ ਖਾਨ ਮੁਹੰਮਦ ਵਿਚ ਭੇਜਿਆ ਜਾਵੇ |
ਫ਼ੋਟੋ : ਕਾਹਨੂੰਵਾਨ-ਐਕਸੀਡੈਂਟ

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement