
ਪੀਡ਼ਤ ਲਡ਼ਕੇ ਅਤੇ ਉਸਦੇ ਮਾਤਾ ਪਿਤਾ ਇਨਸਾਫ ਲੈਣ ਲਈ ਦਰ ਦਰ ਦੀਆਂ ਖਾ ਰਹੇ ਨੇ ਠੋਕਰਾਂ
ਗੁਰਦਾਸਪੁਰ (ਅਵਤਾਰ ਸਿੰਘ) ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲਡ਼ਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਉਹਨਾਂ ਨੇ ਪਟਿਆਲਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ।
The IELTS pass sent the daughter-in-law to Canada at a cost of Rs 30 lakh
ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਵਿਦੇਸ਼ ਜਾ ਕੇ ਲੜਕੇ ਨੂੰ ਵੀ ਆਪਣੇ ਨਾਲ ਲੈ ਜਾਵੇਗੀ ਪਰ ਵਿਦੇਸ਼ ਜਾ ਕੇ ਲਡ਼ਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀਡ਼ਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ।
The IELTS pass sent the daughter-in-law to Canada at a cost of Rs 30 lakh
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਲਡ਼ਕੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਅਤੇ ਘਰਦਿਆਂ ਦੀ ਸਹਿਮਤੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਇਕ ਸਾਲ ਬਾਅਦ ਉਸ ਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚ ਕਰ ਲੜਕੀ ਨੂੰ ਕੈਨੇਡਾ ਭੇਜਿਆ।
The IELTS pass sent the daughter-in-law to Canada at a cost of Rs 30 lakh
ਜਦ ਇਕ ਸਾਲ ਬਾਅਦ ਉਸ ਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸ ਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸ ਨੇ ਉਸ ਨੂੰ ਇਕ ਸਾਲ ਦਾ ਵੀਜ਼ਾ ਭੇਜ ਦਿੱਤਾ।
The IELTS pass sent the daughter-in-law to Canada at a cost of Rs 30 lakh
ਪੀੜਤ ਲੜਕੇ ਨੇ ਆਰੋਪ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸਦੀ ਪਤਨੀ ਨੇ ਮਨਦੀਪ ਨੇ ਉਸਦੇ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ ਭਰਵਾ ਲਈਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦ ਉਸ ਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦ ਉਹ ਉਸ ਨੂੰ ਪੰਜ ਲੱਖ ਰੁਪਏ ਹੋਰ ਦੇਵੇਗਾ।
The IELTS pass sent the daughter-in-law to Canada at a cost of Rs 30 lakh
ਜਦ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਧਮਕੀ ਦਿੱਤੀ ਕਿ ਉਹ ਇੰਡੀਆ ਵਿੱਚ ਰਹਿ ਰਹੇ ਉਸਦੇ ਮਾਤਾ ਪਿਤਾ ਉੱਪਰ ਝੂਠਾ ਦਾਜ ਦਾ ਪਰਚਾ ਕਰਵਾ ਦੇਵੇਗੀ ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਕੇ ਇੰਡੀਆ ਵਾਪਸ ਆ ਗਿਆ । ਜਿਸ ਤੋਂ ਬਾਅਦ ਲੜਕੀ ਨੇ ਉਸਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਜਦ ਉਹ ਇੰਡੀਆ ਵਾਪਿਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਕੁੜੀ ਦੇ ਮਾਤਾ ਪਿਤਾ ਨੇ ਤਲਾਕ ਦੇ ਕਾਗਜ਼ ਲਗਾਏ ਹੋਏ ਹਨ ਅਤੇ ਉਸਦੇ ਉਪਰ ਤਲਾਕ ਦਾ ਝੂਠਾ ਕੇਸ ਦਰਜ ਕਰਵਾਇਆ ਹੋਇਆ ਹੈ।
The IELTS pass sent the daughter-in-law to Canada at a cost of Rs 30 lakh
ਪੀਡ਼ਤ ਲਡ਼ਕੇ ਅਤੇ ਉਸਦੇ ਮਾਤਾ ਪਿਤਾ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਲੜਕੀ ਦੇ ਪਰਿਵਾਰ ਉੱਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਧੋਖੇਬਾਜ਼ ਲੜਕੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਲੜਕੀ ਨੂੰ ਵਿਦੇਸ਼ ਵਿਚੋਂ ਡਿਪੋਰਟ ਕੀਤਾ ਜਾਵੇ।