
ਜਲੰਧਰ 220 ਕੇਵੀ ਲਾਈਨ ਵਿੱਚ ਐਚਟੀਐਲਐਸ ਪੰਜਾਬ ਨੂੰ ਬਿਹਤਰ ਗੁਣਵੱਤਾ ਅਤੇ ਭਰੋਸੇਮੰਦ ਬਿਜਲੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰ ਰਿਹਾ: ਏ.ਵੇਨੂੰ ਪ੍ਰਸਾਦ
ਚੰਡੀਗੜ੍ਹ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਅਗਵਾਈ ਅਤੇ ਹਰਭਜਨ ਸਿੰਘ ਬਿਜਲੀ ਮੰਤਰੀ ਦੀ ਯੋਗ ਅਗਵਾਈ ਹੇਠ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ ਬਿਜਲੀ ਦੇ ਪ੍ਰਸਾਰਣ ਲਈ ਅਹਿਮ ਜ਼ਿੰਮੇਵਾਰੀ ਨਿਭਾ ਰਿਹਾ ਹੈ ਅਤੇ ਬਿਜਲੀ ਸਪਲਾਈ ਦੇ ਅੰਤਰਰਾਜੀ ਮਾਰਗ ਨੂੰ ਵੀ ਮਜ਼ਬੂਤ ਕਰ ਰਿਹਾ ਹੈ।
PHOTO
ਹਾਲ ਹੀ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦੇ ਹੋਏ ਸੀ.ਐਮ.ਡੀ.ਪੀ.ਐਸ.ਟੀ.ਸੀ.ਐਲ. ਏ.ਵੇਨੂੰ ਪ੍ਰਸਾਦ ਨੇ ਕਿਹਾ ਕਿ ਪੀ.ਐਸ.ਟੀ.ਸੀ.ਐਲ ਬਿਜਲੀ ਦੇ ਟਰਾਂਸਮਿਸ਼ਨ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ ਜੋ ਪੂਰੇ ਭਾਰਤ ਵਿੱਚ ਲੰਬੀ ਦੂਰੀ ਦੇ ਉਤਪਾਦਨ ਸਟੇਸ਼ਨਾਂ ਤੋਂ ਵੱਡੀ ਮਾਤਰਾ ਬਿਜਲੀ ਨੂੰ ਪੰਜਾਬ ਦੇ ਸਬਸਟੇਸ਼ਨਾਂ ਤੱਕ ਪਹੁੰਚਾਉਂਦਾ ਹੈ ਤਾਂ ਜੋ ਸੂਬੇ ਵਿੱਚ ਮੰਗ ਵਾਲੇ ਖੇਤਰਾਂ ਵਿੱਚ ਬਿਜਲੀ ਪਹੁੰਚ ਸਕੇ।
PHOTO
ਸੀ.ਐਮ.ਡੀ.ਪੀ.ਐਸ.ਟੀ.ਸੀ.ਐਲ ਏ.ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪਿੰਡ ਚੰਦੂਆ ਖੁਰਦ ਵਿੱਚ 400 ਕੇਵੀ ਸਬ ਸਟੇਸ਼ਨ ਰਾਜਪੁਰਾ ਵਿਖੇ ਇਕ ਵਾਧੂ 500 ਐਮਵੀਏ 400/220 ਕੇਵੀ ਇੰਟਰੑਕਨੈਕਟਿੰਗ ਟ੍ਰਾਂਸਫਾਰਮਰ (ਆਈਸੀਟੀ) ਹਾਲ ਹੀ ਵਿੱਚ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 220 ਕੇਵੀ ਪੀਜੀਸੀਆਈਐਲ ਜਲੰਧਰ ਤੋਂ ਕਰਤਾਰਪੁਰ ਲਾਈਨ ਤੇ ਲਗਾਏ ਗਏ ਇੰਟਰੑਕਨੈਕਟਿੰਗ ਟਰਾਂਸਫਾਰਮਰ (ਆਈਸੀਟੀ) ਅਤੇ ਹਾਈ ਟੈਂਪਰੇਚੂ ਲੋ ਸੈਗ(High Temperature Log Sag) (ਐਚਟੀਐਲਐਸ) ਕੰਡਕਟਰ ਨੇ ਪੰਜਾਬ ਰਾਜ ਨੂੰ ਵਧੇਰੇ ਮਾਤਰਾ ਅਤੇ ਗੁਣਵੱਤਾ ਵਾਲੀ ਬਿਜਲੀ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ।
PHOTO
ਉਨ੍ਹਾਂ ਕਿਹਾ ਕਿ 36 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਇਨ੍ਹਾਂ ਕੰਮਾਂ ਨੇ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ 8500/9000 ਮੈਗਾਵਾਟ ਦੀ (ਇੰਟਰ ਸਟੇਟ ਟਰਾਂਸਮਿਸ਼ਨ ਸਿਸਟਮ) ਪਾਵਰ ਡਰਾਲ ਸਮਰੱਥਾ ਨਾਲ ਪੰਜਾਬ ਦੀ ਲੋਡ ਕੇਟਰਿੰਗ ਸਮਰੱਥਾ ਨੂੰ 15000 ਮੈਗਾਵਾਟ ਤੱਕ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਿਸ ਦੇ ਨਤੀਜੇ ਵਜੋਂ ਰਾਜ ਦੇ ਸਾਰੇ ਵਰਗਾਂ ਦੇ ਬਿਜਲੀ ਉਪਭੋਗਤਾਵਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
PHOTO
ਵੱਲੋਂ ਜਾਰੀ ਕੀਤਾ ਗਿਆ
ਯੋਗੇਸ਼ ਟੰਡਨ
ਡਾਇਰੈਕਟਰ ਟੈਕਨੀਕਲ, ਸੀ.ਐਮ.ਡੀ.ਪੀ.ਐਸ.ਟੀ.ਸੀ.ਐਲ, ਪਟਿਆਲਾ