ਘਰ ਵਿਚ ਪਰਵਾਰ ਸੁੱਤਾ ਰਿਹਾ ਤੇ ਚੋਰ ਲੈ ਗਏ 35 ਤੋਲੇ ਗਹਿਣੇ
Published : Jul 10, 2022, 11:59 pm IST
Updated : Jul 10, 2022, 11:59 pm IST
SHARE ARTICLE
image
image

ਘਰ ਵਿਚ ਪਰਵਾਰ ਸੁੱਤਾ ਰਿਹਾ ਤੇ ਚੋਰ ਲੈ ਗਏ 35 ਤੋਲੇ ਗਹਿਣੇ

ਲੁਧਿਆਣਾ, 10 ਜੁਲਾਈ (ਸੰਦੀਪ ਮਾਹਨਾ) : ਚੋਰਾਂ ਨੇ ਸ਼ਹਿਰ ਦੇ ਟਰਾਂਸਪੋਰਟ ਕਾਰੋਬਾਰੀ ਦੇ ਘਰੋਂ 35 ਤੋਲੇ ਗਹਿਣੇ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਇਹ ਘਟਨਾ ਐਤਵਾਰ ਤੜਕੇ ਜਨਤਾ ਨਗਰ ਇਲਾਕੇ ਦੇ ਕੋਲ ਰਣਜੀਤ ਨਗਰ ਦੀ ਹੈ। ਘਰ ਵਿਚ ਸੁੱਤੇ ਪਏ ਪਰਵਾਰ ਨੂੰ ਵੀ ਚੋਰਾਂ ਦੀ ਇਸ ਹਰਕਤ ਦਾ ਪਤਾ ਨਹੀਂ ਲੱਗਾ। ਪਰਵਾਰ ਜਦ ਉਠਿਆ ਤਾਂ ਅਲਮਾਰੀ ਦਾ ਸਾਮਾਨ ਖਿਲਰਿਆ ਪਿਆ ਸੀ। ਜਿਸ ’ਤੇ ਪਰਵਾਰ ਵਾਲਿਆਂ ਨੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਿਤ ਕੀਤਾ। 
ਸੂਚਨਾ ਮਿਲਦੇ ਹੀ ਏ.ਸੀ.ਪੀ. ਜੋਤੀ ਯਾਦਵ, ਐਸਐਚਓ ਮਧੂ ਬਾਲਾ ਸਮੇਤ ਫੋਰੈਂਸਿਕ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕਰਦਿਆਂ ਛੇ ਅਣਪਛਾਤੇ ਵਿਅਕਤੀਆਂ ਦੀ ਫੁਟੇਜ ਹਾਸਲ ਕੀਤੀ ਹੈ। ਜਿਸ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਅਵਨੀਤ ਕੌਰ ਨੇ ਦਸਿਆ ਕਿ ਉਸ ਦੇ ਪਤੀ ਕਮਲਪ੍ਰੀਤ ਸਿੰਘ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ। ਉਸ ਦੇ ਪਰਵਾਰ ਦੇ ਮੈਂਬਰ ਅਪਣੇ-ਅਪਣੇ ਕਮਰਿਆਂ ਵਿਚ ਸੁੱਤੇ ਪਏ ਸਨ। ਸਵੇਰੇ ਜਦੋਂ ਸੁੱਤੇ ਉਠੇ ਤਾਂ ਵੇਖਿਆ ਕਿ ਕਮਰੇ ਵਿਚ ਪਈ ਅਲਮਾਰੀ ਦਾ ਸਾਮਾਨ ਖਿਲਰਿਆ ਪਿਆ ਸੀ। ਜਿਸ ਵਿਚੋਂ ਲੱਖਾਂ ਰੁਪਏ ਦੇ ਕਰੀਬ 35 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਉਸ ਦੇ ਪਰਵਾਰ ਨੂੰ ਵੀ ਇਸ ਬਾਰੇ ਬਿਲਕੁਲ ਪਤਾ ਨਹੀਂ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ।
Ldh_Sandeep Mahna_10_05
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement