ਚਾਬੀ ਨਾ ਲੱਗੀ ਤਾਂ ਟੁੱਟੇਗਾ ਤਾਲਾ ,ਰਤਨ ਭੰਡਾਰ 'ਚ ਜ਼ਹਿਰੀਲੇ ਸੱਪਾਂ ਦੇ ਹੋਣ ਦਾ ਖ਼ਤਰਾ , ਸਪੇਰਿਆਂ ਦੀ ਭਾਲ ਸ਼ੁਰੂ
Puri Jagannath Temple's Treasury : ਪ੍ਰਾਚੀਨ ਮੰਦਿਰਾਂ 'ਚ ਜਾਂ ਹੋਰ ਥਾਵਾਂ 'ਤੇ ਖ਼ਜਾਨੇ ਦੀ ਰਾਖੀ ਕਰਦੇ ਸੱਪਾਂ ਦੇ ਕਿੱਸੇ ਤਾਂ ਤੁਸੀਂ ਕਹਾਣੀਆਂ 'ਚ ਖੂਬ ਸੁਣੇ ਹੋਣਗੇ ਅਤੇ ਫ਼ਿਲਮਾਂ ਵਿੱਚ ਖ਼ੂਬ ਦੇਖੇ ਹੋਣਗੇ। ਅਜਿਹਾ ਹੀ ਇੱਕ ਮਾਮਲਾ ਹੁਣ ਉੜੀਸਾ ਦੇ ਪੁਰੀ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਜਗਨਨਾਥ ਮੰਦਰ ਵਿੱਚ ਸਾਹਮਣੇ ਆਇਆ ਹੈ। ਦਰਅਸਲ, ਮੰਦਿਰ ਪ੍ਰਸ਼ਾਸਨ 14 ਜੁਲਾਈ ਨੂੰ 46 ਸਾਲ ਬਾਅਦ ਮੰਦਿਰ ਦਾ ਰਤਨ ਭੰਡਾਰ ਖੋਲ੍ਹਣ ਜਾ ਰਿਹਾ ਹੈ। ਇਸ ਸਬੰਧੀ ਮੰਦਿਰ ਪ੍ਰਸ਼ਾਸਨ ਨੂੰ ਭੰਡਾਰ ਵਿੱਚ ਜ਼ਹਿਰੀਲੇ ਸੱਪਾਂ ਦੇ ਹੋਣ ਦਾ ਖ਼ਤਰਾ ਦਿੱਖ ਰਿਹਾ ਹੈ।
ਇਸ ਨੂੰ ਦੇਖਦੇ ਹੋਏ ਸ਼੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ ਨੇ ਹੁਨਰਮੰਦ ਸਪੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸਪੇਰਿਆਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਤਨ ਭੰਡਾਰ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਕੋਈ ਸੱਪ ਕਿਸੇ ਨੂੰ ਡੱਸਦਾ ਹੈ ਤਾਂ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮੰਦਰ ਪ੍ਰਸ਼ਾਸਨ ਡਾਕਟਰਾਂ ਦੀ ਟੀਮ ਵੀ ਤਾਇਨਾਤ ਕਰੇਗਾ, ਜਿਸ ਕੋਲ ਸਹੀ ਦਵਾਈ ਦੀ ਕਿੱਟ ਹੋਵੇਗੀ ਤਾਂ ਜੋ ਸੱਪ ਦੇ ਡੱਸਣ ਦਾ ਸ਼ਿਕਾਰ ਹੋਏ ਵਿਅਕਤੀ ਦਾ ਇਲਾਜ ਕੀਤਾ ਜਾ ਸਕੇ। ਸੱਪਾਂ ਨੂੰ ਲੈ ਕੇ ਪ੍ਰਸ਼ਾਸਨ ਵਿਚ ਡਰ ਬਣਿਆ ਹੋਇਆ ਹੈ।
ਮਸ਼ਹੂਰ ਜਗਨਨਾਥ ਮੰਦਰ ਦਾ ਰਤਨ ਭੰਡਾਰ (ਖਜ਼ਾਨਾ) 46 ਸਾਲਾਂ ਬਾਅਦ ਖੁੱਲ੍ਹੇਗਾ। ਇੱਕ ਵੱਡਾ ਫੈਸਲਾ ਲੈਂਦੇ ਹੋਏ ਓਡੀਸ਼ਾ ਸਰਕਾਰ ਨੇ 14 ਜੁਲਾਈ ਨੂੰ ਇਸਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਮੰਦਰ ਦੇ ਅੰਦਰ ਰੱਖੇ ਖ਼ਜਾਨੇ ਦੀ ਜਾਂਚ ਕਰੇਗੀ ਅਤੇ ਕੀਮਤੀ ਹੀਰਿਆਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਸੌਂਪੇਗੀ। ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਵਿਸ਼ਵਨਾਥ ਰਥ ਨੇ ਮੰਗਲਵਾਰ ਨੂੰ ਹੋਰ ਮੈਂਬਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਅੰਦਰੂਨੀ ਰਤਨ ਭੰਡਾਰ ਖੋਲ੍ਹਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ। ਅਸੀਂ ਇਸ ਲਈ ਪੂਰੀ ਤਿਆਰੀ ਕਰ ਲਈ ਹੈ।
ਸਦੀਆਂ ਤੋਂ ਭਗਤਾਂ ਅਤੇ ਰਾਜਿਆਂ ਦੁਆਰਾ ਦਾਨ ਕੀਤੇ ਗਏ ਦੇਵਤਿਆਂ- ਹਿੰਦੂ ਦੇਵਤਿਆਂ ਜਗਨਨਾਥ, ਬਲਭਦਰ ਅਤੇ ਦੇਵੀ ਸੁਭਦਰਾ ਦੇ ਕੀਮਤੀ ਗਹਿਣੇ 12ਵੀਂ ਸਦੀ ਦੇ ਮੰਦਰ ਦੇ ਰਤਨ ਭੰਡਾਰ ਵਿੱਚ ਜਮ੍ਹਾ ਹਨ। ਇਹ ਰਤਨ ਭੰਡਾਰ ਮੰਦਰ ਦੇ ਅੰਦਰ ਕਾਫੀ ਡੂੰਘਾ ਹੈ ਅਤੇ ਇਸ ਦੇ ਦੋ ਕਮਰੇ ਹਨ। ਇੱਕ ਅੰਦਰੂਨੀ ਕਮਰਾ ਅਤੇ ਇੱਕ ਬਾਹਰੀ ਕਮਰਾ। ਜਦੋਂ ਦੇਵੀ-ਦੇਵਤਿਆਂ ਨੂੰ ਸੋਨੇ ਦਾ ਲਿਬਾਸ ਪਹਿਨਾਉਣਾ ਹੁੰਦਾ ਹੈ ਤਾਂ ਬਾਹਰੀ ਕਮਰਾ ਖੋਲਿਆ ਜਾਂਦਾ ਹੈ। ਹਰ ਸਾਲ ਜਗਨਨਾਥ ਯਾਤਰਾ ਦੌਰਾਨ ਇਹ ਇੱਕ ਪ੍ਰਮੁੱਖ ਰਸਮ ਹੈ। ਇਹ ਵੱਡੇ ਤਿਉਹਾਰਾਂ ਦੌਰਾਨ ਵੀ ਖੋਲ੍ਹਿਆ ਜਾਂਦਾ ਹੈ। ਇਸ ਤੋਂ ਪਹਿਲਾਂ 1978 ਵਿੱਚ ਰਤਨਭੰਡਰ ਵਿੱਚ ਜਮ੍ਹਾ ਖ਼ਜ਼ਾਨਿਆਂ ਦੀ ਸੂਚੀ ਬਣਾਈ ਗਈ ਸੀ ਪਰ ਜਦੋਂ ਇਸਨੂੰ 1985 ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ, ਕੋਈ ਨਵੀਂ ਸੂਚੀ ਨਹੀਂ ਬਣਾਈ ਗਈ ਸੀ।
46 ਸਾਲ ਪਹਿਲਾਂ 1978 ਵਿੱਚ ਖੋਲ੍ਹਿਆ ਗਿਆ ਸੀ ਰਤਨ ਭੰਡਾਰ
ਰਤਨ ਭੰਡਾਰ ਨੂੰ ਆਖਰੀ ਵਾਰ 46 ਸਾਲ ਪਹਿਲਾਂ 1978 ਵਿੱਚ ਖੋਲ੍ਹਿਆ ਗਿਆ ਸੀ। ਦੱਸਿਆ ਗਿਆ ਕਿ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐਸਜੇਟੀਏ) ਦੇ ਮੁੱਖ ਪ੍ਰਸ਼ਾਸਕ ਨੂੰ ਇਸ ਮੀਟਿੰਗ ਦੌਰਾਨ ਕਮੇਟੀ ਦੇ ਸਾਹਮਣੇ ਰਤਨ ਭੰਡਾਰ ਦੀ ਡੁਪਲੀਕੇਟ ਚਾਬੀ ਪੇਸ਼ ਕਰਨ ਲਈ ਕਿਹਾ ਗਿਆ। ਐਸਜੇਟੀਏ ਦੇ ਮੁੱਖ ਪ੍ਰਸ਼ਾਸਕ ਵੀ ਕਮੇਟੀ ਦੇ ਮੈਂਬਰ ਕਨਵੀਨਰ ਹਨ। ਵਿਸ਼ਵਨਾਥ ਰਥ ਨੇ ਕਿਹਾ, ਹਾਲਾਂਕਿ, ਐਸਜੇਟੀਏ ਪ੍ਰਸ਼ਾਸਨ ਡੁਪਲੀਕੇਟ ਚਾਬੀ ਨਹੀਂ ਦੇ ਸਕਿਆ ਕਿਉਂਕਿ ਮੰਦਰ ਪ੍ਰਸ਼ਾਸਨ ਰਥ ਯਾਤਰਾ ਦੇ ਆਯੋਜਨ ਵਿੱਚ ਰੁੱਝਿਆ ਹੋਇਆ ਸੀ, ਹੁਣ ਮੁੱਖ ਪ੍ਰਸ਼ਾਸਕ ਨੂੰ 14 ਜੁਲਾਈ ਨੂੰ ਕਮੇਟੀ ਅੱਗੇ ਚਾਬੀ ਸੌਂਪਣ ਲਈ ਕਿਹਾ ਗਿਆ ਹੈ।
ਹਾਲ ਹੀ ਵਿੱਚ ਹੋਈਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਮੰਦਰ ਦੇ ਰਤਨ ਭੰਡਾਰ ਨੂੰ ਮੁੜ ਖੋਲ੍ਹਣਾ ਰਾਜ ਵਿੱਚ ਇੱਕ ਵੱਡਾ ਸਿਆਸੀ ਮੁੱਦਾ ਸੀ। ਭਾਜਪਾ ਨੇ ਵਾਅਦਾ ਕੀਤਾ ਸੀ ਕਿ ਜੇਕਰ ਪਾਰਟੀ ਓਡੀਸ਼ਾ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਰਤਨ ਭੰਡਾਰ ਨੂੰ ਜ਼ਰੂਰੀ ਮੁਰੰਮਤ ਦੇ ਕੰਮ ਲਈ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਕੀਮਤੀ ਵਸਤੂਆਂ ਦੀ ਸੂਚੀ ਤਿਆਰ ਕੀਤੀ ਜਾਵੇਗੀ।