
ਸੂਬੇ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਸੂਬਾ ਸਰਕਾਰ ਪੂਰੀ ਤਰਾਂ ਵਚਨਬੱਧ ਹੈ ਅਤੇ ਇਸ ਲਈ ਸਰਕਾਰ ਵਲੋਂ ਵਿਸ਼ੇਸ ਨੀਤੀਆ ਚਲਾਈਆ ਜਾ ਰਹੀਆਂ ਹਨ..............
ਨਾਭਾ : ਸੂਬੇ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਸੂਬਾ ਸਰਕਾਰ ਪੂਰੀ ਤਰਾਂ ਵਚਨਬੱਧ ਹੈ ਅਤੇ ਇਸ ਲਈ ਸਰਕਾਰ ਵਲੋਂ ਵਿਸ਼ੇਸ ਨੀਤੀਆ ਚਲਾਈਆ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਐਸਟੀਐਫ ਦੀ ਮਿਹਨਤ ਸਦਕਾ ਸੂਬੇ ਵਿਚੋਂ ਨਸ਼ਾ ਤਸਕਰਾਂ ਅਤੇ ਨਸ਼ੇ ਦਾ ਖਾਤਮਾ ਤੈਅ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਸਰਕਾਰੀ ਹਸਪਤਾਲਾਂ ਅੰਦਰ ਛੇਤੀ ਹੀ 514 ਮਾਹਿਰ ਡਾਕਟਰਾਂ ਦੀ ਪੂਰਤੀ ਕੀਤੀ ਜਾ ਰਹੀ ਜਿਸਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਡਾਕਟਰਾਂ ਦੀਆਂ 306 ਅਸਾਮੀਆਂ ਭਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਜ਼ਿਲ੍ਹਾ ਪਰਿਸ਼ਦ ਤਹਿਤ ਲਗਾਏ ਗਏ ਆਰ ਐਮ ਅਫਸਰਾਂ ਵਿਚੋ 97 ਨੇ ਪੰਜਾਬ ਸਿਵਲ ਮੈਡੀਕਲ ਅਫਸਰ ਵਜੋਂ ਸੇਵਾਵਾਂ ਦੇਣ ਦੀ ਪੇਸ਼ਕਸ ਵੀ ਦਿਤੀ ਗਈ ਹੈ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਕੈਦੁਪੁਰ, ਭਜਨ ਸਿੰਘ ਸਿੰਬੜੋ, ਰਾਮ ਸਿੰਘ ਆਲੋਵਾਲ, ਬਹਾਦਰ ਖਾਂ ਪੀਏ, ਬੁੱਧ ਸਿੰਘ ਰੋਹਟੀ ਖਾਸ, ਚਮਕੌਰ ਸਿੰਘ ਗੁਰਥੜੀ, ਰਘਵੀਰ ਸਿੰਘ ਰੋਹਟੀ ਮੌੜਾਂ, ਰਘਵੀਰ ਸਿੰਘ ਸਰਪੰਚ ਕਨਸੂਹਾ, ਜਗਤਾਰ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਨਿਰਮਲ ਸਿੰਘ ਲੌਟ, ਸ਼ੇਰ ਸਿੰਘ ਲੌਟ ਵੀ ਹਾਜ਼ਰ ਸਨ।