ਸਰਕਾਰ 11ਵੀਂ ਤੇ 12ਵੀਂ ਕਲਾਸਾਂ ਦਾ ਅਕਾਦਮਿਕ ਸਾਲ ਖਰਾਬ ਕਰਨ ਲੱਗੀ ਹੈ: ਡਾਕਟਰ ਚੀਮਾ
Published : Aug 11, 2018, 4:50 pm IST
Updated : Aug 11, 2018, 4:50 pm IST
SHARE ARTICLE
Punjab School Education Board
Punjab School Education Board

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਕੂਲਾਂ ਦਾ ਭਵਿੱਖ ਨੂੰ ਲੈ ਕੇ ਸਾਵਾਧਾਨ ਹੋ ਜਾਓ, ਕਿਉਂਕਿ ਬੋਰਡ ਨੇ ਸਾਢੇ ਚਾਰ ਮਹੀਨੇ ਬੀਤ ਜਾਣ ਉਪਰੰਤ ਵੀ ਦਸਵੀ...

ਚੰਡੀਗੜ੍ਹ :ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਕੂਲਾਂ ਦਾ ਭਵਿੱਖ ਨੂੰ ਲੈ ਕੇ ਸਾਵਾਧਾਨ ਹੋ ਜਾਓ, ਕਿਉਂਕਿ ਬੋਰਡ ਨੇ ਸਾਢੇ ਚਾਰ ਮਹੀਨੇ ਬੀਤ ਜਾਣ ਉਪਰੰਤ ਵੀ ਦਸਵੀ, ਗਿਆਰਵੀਂ ਅਤੇ ਬਾਰ੍ਹਵੀਂ ਕਲਾਸਾਂ ਦੇ ਇਤਿਹਾਸ ਦੇ ਵਿਸ਼ੇ ਵਾਸਤੇ ਅਜੇ ਤੀਕ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਤਿਆਰ ਨਹੀਂ ਕੀਤੀ ਹੈ। ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਦੇ ਅਜਿਹੇ ਲਾਪਰਵਾਹੀ ਭਰੇ ਵਤੀਰੇ ਦੀ ਨਿਖੇਧੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਬੋਰਡ ਵਿਦਿਆਰਥੀਆਂ ਨੂੰ ਕਿਸ਼ਤਾਂ ਵਿਚ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਪ੍ਰਦਾਨ ਕਰ ਰਿਹਾ ਹੈ।

PSEBPSEB

ਅਜੇ ਤੀਕ 12ਵੀਂ ਕਲਾਸ ਲਈ ਇਤਿਹਾਸ ਦਾ ਸਿਰਫ ਇੱਕ ਚੈਪਟਰ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਿਉਂਕਿ ਪਹਿਲੇ ਚੈਪਟਰ ਵਿਚ ਬਹੁਤ ਸਾਰੀਆਂ ਗਲਤੀਆਂ ਸਨ ਅਤੇ ਸਾਰੇ ਭਾਈਚਾਰਿਆਂ ਦੇ ਧਾਰਮਿਕ ਅਤੇ ਸੱਭਿਆਚਾਰਕ ਜਜ਼ਬਾਤਾਂ ਨੂੰ  ਠੇਸ ਪਹੁੰਚਾਉਣ ਵਾਲੀ ਭਾਸ਼ਾ ਵਰਤੀ ਗਈ ਸੀ, ਜਿਸ ਕਰਕੇ ਬੋਰਡ ਨੂੰ ਇਸ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ ਰਾਜੀ ਹੋਣਾ ਪਿਆ।

ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਬੋਰਡ ਨੇ 11ਵੀਂ ਕਲਾਸ ਦੇ ਇਤਿਹਾਸ ਵਿਸ਼ੇ  ਦਾ ਪਹਿਲਾ ਚੈਪਟਰ ਸਿਰਫ ਅੰਗਰੇਜ਼ੀ ਵਿਚ ਤਿਆਰ ਕੀਤਾ ਹੈ ਜਦਕਿ ਪੰਜਾਬ ਦੇ ਸਕੂਲਾਂ ਵਿਚ ਬਹੁ-ਗਿਣਤੀ ਵਿਦਿਆਰਥੀਆਂ ਦੀ ਪੜ੍ਹੱਈ ਦਾ ਮਾਧਿਅਮ ਪੰਜਾਬੀ ਹੈ। ਇਸ ਤਰ੍ਹਾਂ ਇਸ ਕਲਾਸ ਦੇ ਇਤਿਹਾਸ ਦੇ 90 ਫੀਸਦੀ ਵਿਦਿਆਰਥੀਆਂ ਕੋਲ ਪੜ੍ਹਣ ਵਾਸਤੇ ਕੋਈ ਸਮੱਗਰੀ ਨਹੀਂ ਹੈ। ਪੜ੍ਹਣ ਵਾਲੀ ਸਮੱਗਰੀ ਦਾ ਸਿਰਫ ਇੱਕ ਚੈਪਟਰ ਉਪਲੱਬਧ ਹੋਣ ਦੇ ਬਾਵਜੂਦ ਇਹਨਾਂ ਵਿਦਿਆਰਥੀਆਂ ਨੂੰ ਸਤੰਬਰ ਵਿਚ ਹੋਣ ਵਾਲੀਆਂ ਮੱਧ ਕਾਲੀ ਪ੍ਰੀਖਿਆਵਾਂ ਦੇਣੀਆਂ ਪੈਣੀਆਂ ਹਨ।

dr. cheemadr. cheema

ਉਹਨਾਂ ਕਿਹਾ ਕਿ ਇਸ ਮਹੀਨੇ ਤਕ ਵਿਦਿਆਰਥੀਆਂ ਦਾ ਆਮ ਤੌਰ ਤੇ ਅੱਧਾ ਸਿਲੇਬਸ ਮੁੱਕ ਜਾਂਦਾ ਹੈ। ਉਹਨਾਂ ਕਿਹਾ ਕਿ ਅੱਧਾ ਸੈਸ਼ਨ ਲੰਘ ਗਿਆ ਹੈ ਅਤੇ ਬੋਰਡ ਨੇ ਅਜੇ ਤੀਕ ਸਿਲੇਬਸ ਬਾਰੇ ਫੈਸਲਾ ਨਹੀਂ ਲਿਆ ਹੈ। ਬੋਰਡ ਦੀ ਅਜਿਹੀ ਲਾਪਰਵਾਹੀ ਨੇ ਵਿਦਿਆਰਥੀਆਂ ਦੇ ਮੌਜੂਦਾ ਅਕਾਦਮਿਕ ਵਰ੍ਹ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਵਿਦਿਆਰਥੀਆਂ ਪ੍ਰਤੀ ਰਤੀ-ਭਰ ਵੀ ਸੰਜੀਦਾ ਨਾ ਹੋਣਾ ਬਹੁਤ ਨਿਰਾਸ਼ ਕਰਨ ਵਾਲੀ ਗੱਲ ਹੈ। 


ਡਾਕਟਰ ਚੀਮਾ ਨੇ ਦੱਸਿਆ ਕਿ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਤਿਆਰ ਕਰਨ ਵਾਸਤੇ ਕਾਇਮ ਕੀਤੀ ਮਾਹਿਰਾਂ ਦੀ ਕਮੇਟੀ ਨੇ ਇਸ ਉਮੀਦ ਨਾਲ ਮੌਜੂਦਾ ਅਕਾਦਮਿਕ ਵਰ੍ਹ ਲਈ ਪਿਛਲੇ ਸਾਲ ਵਾਲਾ ਸਿਲੇਬਸ ਜਾਰੀ ਰੱਖਣ ਦੀ ਸਲਾਹ ਦਿੱਤੀ ਸੀ ਕਿ 2019-20 ਦਾ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਤਿਆਰ ਹੋ ਜਾਵੇਗੀ।  ਉਹਨਾਂ ਕਿਹਾ ਕਿ ਪਰੰਤੂ ਬੋਰਡ ਦੇ ਅਧਿਕਾਰੀਆਂ ਨੇ ਬਿਨਾਂ ਸੋਚੇ ਹੀ ਕਮੇਟੀ ਦੇ ਸੁਝਾਅ ਨੂੰ ਠੁਕਰਾ ਦਿੱਤਾ ਸੀ।

Govt.of Punjab Govt.of Punjab

ਸਾਬਕਾ ਸਿੱਖਿਆ ਮੰਤਰੀ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦਾ ਕੀਮਤੀ ਸਾਲ ਬਚਾਉਣ ਲਈ ਇਹਨਾਂ ਕਲਾਸਾਂ ਦੇ ਸਿਲੇਬਸ ਨੂੰ ਤੁਰੰਤ ਤਿਆਰ ਕਰਕੇ ਜਨਤਕ ਕੀਤਾ ਜਾਵੇ ਅਤੇ ਪੜ੍ਹਣ ਵਾਲੀ ਸਮੱਗਰੀ ਤੁਰੰਤ ਜੰਗੀ ਪੱਧਰ ਤਿਆਰ ਕਰਵਾਈ ਜਾਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਅੜੀਅਲ ਵਤੀਰਾ ਨਹੀਂ ਅਪਣਾਉਣਾ ਚਾਹੀਦਾ ਅਤੇ ਪਿਛਲੇ ਸਾਲ ਵਾਲਾ ਸਿਲੇਬਸ ਅਤੇ ਪੜ੍ਹਣ ਵਾਲੀ ਸਮੱਗਰੀ ਨੂੰ ਲਾਗੂ ਕਰਕੇ ਕੀਤੀ ਜਾਣ ਵਾਲੀ ਤਬਦੀਲੀ ਨੂੰ ਅਗਲੇ ਵਰ੍ਹ ਤਕ ਮੁਲਤਵੀ ਕਰ ਦੇਣਾ ਚਾਹੀਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM
Advertisement