
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰਿਅਮ ਵਿਖੇ 72 ਵੀਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਦਮਪੁਰ ਏਅਰਫ਼ੋਰਸ ਸਟੇਸ਼ਨ.............
ਜਲੰਧਰ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਰਦਾਰਨੀ ਮਨਜੀਤ ਕੌਰ ਆਡੀਟੋਰਿਅਮ ਵਿਖੇ 72 ਵੀਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਆਦਮਪੁਰ ਏਅਰਫ਼ੋਰਸ ਸਟੇਸ਼ਨ ਦੇ ਜਵਾਨਾਂ ਵਲੋਂ ਲਾਈਵ ਬੈਂਡ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ 15 ਸੌ ਤੋਂ ਵਧੇਰੇ ਵਿਦਿਆਰਥੀ 'ਏ ਮੇਰੇ ਵਤਨ ਕੇ ਲੋਗੋਂ, ਦਿਲ ਦੀਆ ਹੈ ਜਾਨ ਭੀ ਦੇਂਗੇ' ਆਦਿ ਦੇਸ਼ ਭਗਤੀ ਦੇ ਗੀਤਾਂ 'ਤੇ ਖੂਬ ਦੇਸ਼ ਭਗਤੀ ਦੀ ਲੈਅ 'ਚ ਝੂਮੇ। ਅਹਿਮ ਗੱਲ ਇਹ ਹੈ ਕਿ ਪੰਜਾਬ ਵਿਚ ਪਹਿਲੀ ਵਾਰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਲਾਈਵ ਪਰਫਾਰਮ ਕੀਤਾ ਗਿਆ।
ਆਦਮਪੁਰ ਏਅਰ ਫ਼ੋਰਸ ਸਟੇਸ਼ਨ ਤੋਂ ਫਲਾਇਟ ਲੈਫ਼ਟੀਨੈਂਟ ਉਦੈ ਕਿਰਨ ਅਤੇ ਉਨ੍ਹਾਂ ਦੀ ਮਿਊਜ਼ੀਕਲ ਟੀਮ ਜੁਨੀਅਰ ਵਰੰਟ ਅਫ਼ਸਰ ਅਸ਼ੋਕ ਕੁਮਾਰ, ਸਾਰਜੈਂਟ ਹਰਿਸ਼ੰਕਰ, ਕੇਪੀਪੀ ਕੁਮਾਰ, ਪੀਐਨ ਸ਼ਰਮਾ, ਆਰ ਮੁਖਰਜੀ, ਜੀ ਗੋਸ਼ ਆਦਿ ਕਈ ਜਵਾਨਾਂ ਨੇ ਅਪਣੀ ਕਲਾਂ ਨਾਲ ਲੋਕਾਂ ਦਾ ਮਨ ਮੋਹਿਆ। ਇਸ ਮੌਕੇ 'ਤੇ ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਕੈਂਪਸ ਡਾਇਰੈਕਟਰ ਮਨਬੀਰ ਸਿੰਘ, ਸੈਂਟਰ ਫ਼ਾਰ ਕਰੀਅਰ ਪਲਾਨਿੰਗ ਐਂਡ ਕਾਊਂਸਲਿੰਗ ਦੇ ਡਿਪਟੀ ਡਾਇਰੈਕਟਰ ਅਭਿਸ਼ੇਕ ਸੋਨੀ ਮੌਜੂਦ ਸਨ।
ਆਦਮਰਪੁਰ ਏਅਰ ਫੋਰਸ ਸਟੇਸ਼ਨ ਤੋਂ ਫਲਾਇਟ ਲੈਫ਼ਟੀਨੈਂਟ ਉਦੈ ਕਿਰਨ ਨੇ ਕਿਹਾ ਕਿ ਇਹ ਬੈਂਡ ਪੰਜਾਬ ਵਿਚ ਪਹਿਲੀ ਵਾਰ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਲਾਈਵ ਪਰਫਾਰਮ ਕਰ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਆ ਕੇ ਬਹੁਤ ਚੰਗਾ ਲੱਗਾ, ਇਥੇ ਦੀ ਮੈਨੇਜਮੈਂਟ ਅਤੇ ਕਰਮਚਾਰੀ ਬਹੁਤ ਸਹਾਇਕ ਹਨ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਇੰਡੀਅਨ ਏਅਰ ਫ਼ੋਰਸ ਦਾ ਸੀਟੀ ਗਰੁੱਪ ਨਾਲ ਮਿਲ ਕੇ ਆਜ਼ਾਦੀ ਦਿਵਸ ਮਨਾਉਣ ਲਈ ਧਨਵਾਦ ਕੀਤਾ।