ਘੱਟ ਗਿਣਤੀ ਵਰਗ ਦੇ ਵਿਦਿਆਰਥੀ ਪੋਸਟ-ਮੈਟ੍ਰਿਕ ਸਕਾਰਲਰਸ਼ਿਪ ਦਾ ਲਾਹਾ ਲੈਣ : ਸਾਧੂ ਸਿੰਘ ਧਰਮਸੋਤ
Published : Aug 11, 2018, 4:11 pm IST
Updated : Aug 11, 2018, 4:12 pm IST
SHARE ARTICLE
Sadhu Singh Dharmasot
Sadhu Singh Dharmasot

ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਸਬੰਧੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਵਿੱਚ...

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਸਬੰਧੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮਾਂ ਦਾ ਲਾਹਾ ਲੈ ਕੇ ਆਪਣੇ ਜੀਵਨ 'ਚ ਮਿੱਥਿਆ ਮੁਕਾਮ ਹਾਸਲ ਕਰਨ ਦਾ ਸੱਦਾ ਦਿੱਤਾ ਹੈ। ਇਹ ਪ੍ਰਗਟਾਵਾ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਜ਼ੀਫਾ ਲੈਣ ਲਈ ਸੂਬੇ ਦੇ ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨ ਵਰਗਾਂ ਦੇ ਨਾਲ ਸਬੰਧਤ ਵਿਦਿਆਰਥੀ ਆਨ-ਲਾਈਨ ਅਪਲਾਈ ਕਰ ਸਕਦੇ ਹਨ।

Sadhu Singh DharmasotSadhu Singh Dharmasot

ਉਨ੍ਹਾਂ ਦੱਸਿਆ ਕਿ ਵਿੱਦਿਅਕ ਸ਼ੈਸ਼ਨ 2018-19 ਦੌਰਾਨ ਵਿਦਿਆਰਥੀ 30 ਸਤੰਬਰ, 2018 ਤੱਕ ਨਵੇਂ/ ਰੀਨਿਊਅਲ ਦਰਖਾਸਤਾਂ ਵਾਸਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਸ. ਧਰਮਸੋਤ ਨੇ ਦੱਸਿਆ ਹੈ ਕਿ ਸਰਕਾਰੀ, ਗੈਰ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਸਮੇਤ ਰਿਹਾਇਸ਼ੀ ਸੰਸਥਾਵਾਂ, ਪਾਲੀਟੈਕਨਿਕ ਕਾਲਜਾਂ, ਆਈ.ਟੀ.ਆਈਜ਼, ਉਦਯੋਗਿਕ ਸਿਖਲਾਈ ਸੈਂਟਰਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਆਨ ਲਾਈਨ ਦਰਖਾਸਤਾਂ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in ਵੈਬ-ਸਾਈਟ ਰਾਹੀਂ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ 100 ਫੀਸਦੀ ਕੇਂਦਰੀ ਪ੍ਰਾਯੋਜਿਤ ਸਕੀਮ ਹੈ।

StudentStudent

ਸ. ਧਰਮਸੋਤ ਨੇ ਦੱਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸਿਪ ਲਈ ਉਹ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੇ ਮਾਪਿਆਂ ਦੀ ਆਮਦਨ 2 ਲੱਖ ਰੁਪਏ ਸਲਾਨਾ, ਵਿਦਿਆਰਥੀ ਪੰਜਾਬ ਦਾ ਪੱਕਾ ਵਸਨੀਕ ਹੋਵੇ, ਰੈਗੂਲਰ ਤੌਰ 'ਤੇ ਪੜ੍ਹ ਰਿਹਾ ਹੋਵੇ ਅਤੇ ਉਸਨੇ ਪਿਛਲੀ ਪ੍ਰੀਖਿਆ ਵਿੱਚ ਘੱਟ ਤੋਂ ਘੱਟ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ। ਉਨ੍ਹਾਂ ਦੱਸਿਆ ਹੈ ਕਿ ਇੱਕ ਪਰਿਵਾਰ ਦੇ ਦੋ ਤੋਂ ਵੱਧ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਜਦਕਿ ਇਸ ਸਕੀਮ ਅਧੀਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀ ਕਿਸੇ ਵੀ ਹੋਰ ਸਕੀਮ ਅਧੀਨ ਅਜਿਹਾ ਲਾਭ ਪ੍ਰਾਪਤ ਨਹੀਂ ਕਰ ਸਕੇਗਾ।

Sadhu Singh DharamsotSadhu Singh Dharamsot

ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਵਜੀਫਾ ਨਵਿਆਉਣ ਲਈ ਉਹੀ ਵਿਦਿਆਰਥੀ ਹੱਕਦਾਰ ਹੋਣਗੇ ਜਿਨ੍ਹਾਂ ਨੇ ਆਪਣੇ ਇਮਤਿਹਾਨ ਵਿੱਚ ਘੱਟ ਤੋਂ ਘੱਟ 50 ਫੀਸਦੀ ਨੰਬਰ ਪ੍ਰਾਪਤ ਕੀਤੇ ਹੋਣ। ਉਨ੍ਹਾਂ ਦੱਸਿਆ ਕਿ 11ਵੀਂ ਅਤੇ 12ਵੀਂ ਕਲਾਸਾਂ ਲਈ ਦਾਖਲਾ ਤੇ ਟਿਊਸ਼ਨ ਫੀਸ ਲਈ ਵਜ਼ੀਫਾ 7 ਹਜ਼ਾਰ ਰੁਪਏ ਸਲਾਨਾ, 11ਵੀਂ ਅਤੇ 12ਵੀਂ ਪੱਧਰ 'ਤੇ ਤਕਨੀਕੀ ਵੋਕੇਸ਼ਨਲ ਕੋਰਸਾਂ ਲਈ ਦਾਖਲਾ ਅਤੇ ਟਿਊਸ਼ਨ/ਕੋਰਸ ਫੀਸ 10 ਹਜ਼ਾਰ ਰੁਪਏ ਸਲਾਨਾ, ਅੰਡਰ ਗਰੈਜੂਏਟ/ਪੋਸਟ ਗਰੈਜੂਏਟ ਵਾਸਤੇ ਦਾਖਲਾ ਅਤੇ ਟਿਊਸ਼ਨ ਫੀਸ 3 ਹਜ਼ਾਰ ਰੁਪਏ ਸਲਾਨਾ,

StudentStudent

ਇੱਕ ਵਿੱਦਿਅਕ ਸ਼ੈਸ਼ਨ ਵਿੱਚ 10 ਮਹੀਨਿਆਂ ਮੈਂਟੀਨੈਂਸ ਅਲਾਊਂਸ 11ਵੀਂ, 12ਵੀਂ 380 ਰੁਪਏ ਮਹੀਨਾ ਅਤੇ ਤਕਨੀਕੀ ਵੋਕੇਸ਼ਨਲ ਕੋਰਸਾਂ ਲਈ 230 ਰੁਪਏ ਮਹੀਨਾ ਅਤੇ ਗਰੈਜੂਏਟ ਤੇ ਪੋਸਟ ਗਰੈਜੂਏਟ ਪੱਧਰ 'ਤੇ ਟੈਕਨੀਕਲ ਅਤੇ ਪ੍ਰੋਫੈਸ਼ਨਲ ਕੋਰਸਾਂ ਤੋਂ ਇਲਾਵਾ ਹੋਰ ਕੋਰਸਾਂ ਲਈ 570 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਯੂਨਿਵਰਸਿਟੀ ਜਾਂ ਅਥਾਰਟੀ ਵੱਲੋਂ ਫੈਲੋਸ਼ਿਪ ਨਾ ਮਿਲ ਰਹੀ ਹੋਵੇ, ਨੂੰ ਐਮ.ਫਿਲ ਅਤੇ ਪੀ-ਐਚ.ਡੀ. 1200 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM
Advertisement