
ਸਿਵਿਕ ਸੈਂਸ ਮੋਟੀਵੇਟਰਜ਼ ਗਰੁੱਪ ਸੰਗਰੂਰ ਅਤੇ ਸਵੱਛ ਭਾਰਤ ਟੀਮ ਸੰਗਰੂਰ ਵੱਲੋਂ ਸਪੋਰਟਸ ਅਥਾਰਟੀ ਇੰਡੀਆ (ਸਾਈ) ਸੈਂਟਰ ਮਸਤੂਆਣਾ ਵਿਖੇ ਨੋ-ਟੂ ਨਸ਼ਾ.............
ਸੰਗਰੂਰ : ਸਿਵਿਕ ਸੈਂਸ ਮੋਟੀਵੇਟਰਜ਼ ਗਰੁੱਪ ਸੰਗਰੂਰ ਅਤੇ ਸਵੱਛ ਭਾਰਤ ਟੀਮ ਸੰਗਰੂਰ ਵੱਲੋਂ ਸਪੋਰਟਸ ਅਥਾਰਟੀ ਇੰਡੀਆ (ਸਾਈ) ਸੈਂਟਰ ਮਸਤੂਆਣਾ ਵਿਖੇ ਨੋ-ਟੂ ਨਸ਼ਾ ਅਧੀਨ ਮੁੱਖ ਮਹਿਮਾਨ ਡਾ. ਏ ਐਸ ਮਾਨ ਤੇ ਬਲਦੇਵ ਸਿੰਘ ਗੋਸਲ ਨੇ ਕਿਹਾ ਕਿ ਅੱਜ ਹਰ ਰੋਜ਼ ਚਿੱਟੇ ਨਾਲ ਨੌਜਵਾਨ ਮਰ ਰਹੇ ਹਨ, ਮਾਪੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਹਨ, ਮਾਵਾਂ ਮਰੇ ਹੋਏ ਪੁੱਤਾਂ ਉਤੇ ਡਿੱਗੀਆਂ ਵਿਲਕਦੀਆਂ ਝੱਲੀਆਂ ਨਹੀਂ ਜਾਂਦੀਆਂ, ਤਾਂ ਆਉ ਆਪਾਂ ਨਸ਼ਿਆਂ ਵਿਰੁੱਧ ਤਕੜੇ ਹੋ ਕੇ ਲੜਾਈ ਲੜੀਏ।
ਡਾ. ਮਾਨ ਨੇ ਪੰਜਾਬ ਚ ਪੂਰਨ ਸ਼ਰਾਬਬੰਦੀ ਦੀ ਵੀ ਮੰਗ ਕੀਤੀ ਤੇ ਹਾਜ਼ਰ ਬੱਚਿਆਂ ਨੂੰ ਨਸ਼ੇ ਨਾਂ ਕਰਨ ਦੀ ਸਹੁੰ ਚੁਕਾਈ, ਨੋ-ਟੂ ਪਲਾਸਟਿਕ, ਯੈਸ-ਟੂ-ਸੈਗਰੀਗੇਸ਼ਨ ਮੁਹਿੰਮ ਅਧੀਨ ਪ੍ਰੋ ਸੰਤੋਖ ਕੌਰ, ਰੀਤੂ ਸ਼ਰਮਾ ਜ਼ਿਲਾ ਕੋ ਆਰਡੀਨੇਟਰ ਸਵੱਛ ਭਾਰਤ ਟੀਮ ਨੇ ਕਿਹਾ ਕਿ ਸੈਗਰੀਗੇਸ਼ਨ ਆਫ ਗਾਰਬੇਜ਼ (ਸੁੱਕਾ ਕੂੜਾ ਵੱਖਰਾ, ਗਿੱਲਾ ਕੂੜਾ ਵੱਖਰਾ) ਅਧੀਨ ਪਿਟਸ ਬਣਾਉਣ, ਦੋ ਖਾਨਿਆਂ ਵਾਲੀਆਂ ਰੇਹੜੀਆਂ ਜੋ ਘਰਾਂ ਚੋਂ ਵੱਖਰਾ ਵਖਰਾ ਕੂੜਾ ਲੈ ਕੇ ਜਾਣ ਨਾਲ ਸ਼ਹਿਰਾਂ ਪਿੰਡਾਂ ਨੂੰ ਸੰਦਰ ਬਣਾਇਆ ਜਾ ਸਕਦਾ ਹੈ, ਗਿੱਲ ਕੂੜੇ ਦੀ ਰੇਹ ਬਣਦੀ ਹੈ, ਵੇਚੀ ਜਾ ਸਕਦੀ ਹੈ
ਸੁੱਕਾ ਵੱਖਰਾ ਰੱਖ ਕੇ ਵੇਚ ਸਕਦੇ ਹੋਂ, ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਘਰੋਂ ਕੱਪੜੇ ਦਾ ਥੈਲਾ ਲੈ ਕੇ ਖਰੀਦੋ ਫਰੋਖਤ ਕਰਨ ਜਾਉ ਤਾਂ ਕਿ ਪਲਾਸਟਿਕ ਤੋਂ ਨਿਜ਼ਾਤ ਮਿਲੇ, ਮਨਜੀਤ ਸਿੰਘ ਕੋਚ ਇੰਨਚਾਰਜ ਸਾਈ ਸੈਂਟਰ ਮਸਤੂਆਣਾ ਸਾਹਿਬ ਨੇ ਕਿਹਾ ਕਿ ਇਸ ਸੈਂਟਰ ਦਾ ਇਕ ਖਿਡਾਰੀ ਸਾਉਥ ਅਫਰੀਕਾ 'ਚੋਂ ਬਰੌਜ ਮੈਡਲ ਜਿੱਤ ਕੇ ਲਿਆਇਆ ਹੈ, 7 ਖਿਡਾਰੀ ਨੈਸ਼ਨਲ ਟੀਮਾਂ 'ਚ ਹਨ।
ਜੋ ਮਾਣ ਵਾਲੀ ਗੱਲ ਹੈ, ਮਸਤੂਆਣਾ ਸਾਹਿਬ ਟਰਸਟ ਨੇ 14 ਏਕੜ ਜ਼ਮੀਨ ਸਾਈ ਸੈਂਟਰ ਨੂੰ ਦਿਤੀ ਹੈ, ਬਿਲਡਿੰਗ ਬਣਾ ਕੇ ਦਿੱਤੀ ਹੈ ਜੋ ਅਤੀ ਸਲਾਘਾਯੋਗ ਹੈ। ਡਾ. ਭੁੰਪਿਦਰ ਸਿੰਘ ਪੂਨੀਆ ਪ੍ਰਧਾਨ ਅਕਾਲ ਕਾਲਜ ਕੌਸਲ ਮਸਤੂਆਣਾ ਸਾਹਿਬ ਨੇ ਨਸ਼ਿਆਂ ਦੇ ਵਿਰੁੱਧ ਤੇ ਸਗਰੀਗੇਸ਼ਨ ਦੇ ਹੱਕ ਚ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਨੰਬਰਦਾਰ ਹਰਚਰਨ ਸਿੰਘ, ਸਵੱਛ ਭਾਰਤ ਟੀਮ ਬਲਵੰਤ ਸਿੰਘ, ਕਵਿਤਰੀ ਅਮਨਦੀਪ ਸਿਮੀ (ਨਸ਼ਿਆਂ ਵਿਰੁੱਧ ਗਜ਼ਲ ਸੁਣਾਈ) ਸ਼ਾਮਲ ਹੋਏ।