
ਦਸ ਸਾਲ ਸੂਬੇ ਅੰਦਰ ਗੁੰਡਾ ਰਾਜ ਰਿਹਾ ਸੀ ਜਿੱਥੇ ਖਜਾਨੇ ਦੀਆਂ ਧੱਜੀਆਂ ਉਡਾ ਕਿ ਰੱਖ ਦਿੱਤੀਆਂ...............
ਪੱਟੀ : ਦਸ ਸਾਲ ਸੂਬੇ ਅੰਦਰ ਗੁੰਡਾ ਰਾਜ ਰਿਹਾ ਸੀ ਜਿੱਥੇ ਖਜਾਨੇ ਦੀਆਂ ਧੱਜੀਆਂ ਉਡਾ ਕਿ ਰੱਖ ਦਿੱਤੀਆਂ ਅਕਾਲੀ ਦਲ ਤੇ ਬੀ.ਜੇ.ਪੀ ਨੇ ਜਿਨ੍ਹਾਂ ਵਿੱਚ ਨੰਬਰਦਾਰ ਸੀ ਪ੍ਰਕਾਸ਼ ਸਿੰਘ ਬਾਦਲ ਸਨ। ਅਤੇ ਇਸ ਤੋਂ ਵੀ ਵੱਧ ਆਦੇਸ਼ ਪ੍ਰਤਾਪ ਸਿੰਘ ਜਾਦੇ-ਜਾਦੇ 35-40 ਕਰੋੜ ਦਾ ਕਰਜਾ ਸੂਬੇ ਸਿਰ ਚੜਾ ਕਿ ਚਲੇ ਗਏ। ਇਹ ਪ੍ਰਗਟਾਵਾਂ ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਾਹ ਫਾਰਮ ਵਿਖੇ ਰੱਖੇ ਗਏ ਸਮਾਗਮ ਦੌਰਾਨ ਭਰਵੇਂ ਇਕੱਠ ਨੂੰ ਸਬੌਧਨ ਕਰਦਿਆਂ ਹੋਇਆਂ ਕਹੇ।
ਧਰਮਸੋਤ ਨੇ ਕਿਹਾ ਕਿ ਅਕਾਲੀਆਂ ਨੇ ਰੇਤ ਤੋਂ ਲੈ ਕੇ ਸਮੈਕ ਤਕ, ਸਕੂਲ ਤੋਂ ਯੂਨੀਵਰਸਿਟੀ ਤੱਕ ਬੱਚਿਆਂ ਦਾ ਭਵਿੱਖ ਤਬਾਅ ਕਰਕੇ ਰੱਖ ਦਿਤਾ ਹੈ। ਇਥੋਂ ਤਕ ਕਿ ਬੱਸਾਂ ਤੇ ਪਲਾਟਾਂ ਤੇ ਕਬਜਾ ਕੀਤਾ ਗਿਆ ਹੈ ਤੇ ਦਸ ਸਾਲ ਤਕ ਪੰਜਾਬ ਸਰਕਾਰ ਦਾ ਖਜਾਨਾਂ ਖਾਲੀ ਰਿਹਾ ਪਰ ਅਕਾਲੀਆਂ ਦੀਆਂ ਜੇਬਾਂ ਭਰੀਆਂ ਰਹੀਆਂ। ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਪਹਿਲਾ ਐਸ.ਈ ਨੂੰ ਵੋਟ ਪਾਉਣ ਦਾ ਹੱਕ ਨਹੀ ਸੀ। ਪਰ ਦੇਸ਼ ਦੀ ਅਜਾਦੀ ਤੋਂ ਬਾਅਦ ਕਾਗਰਸ ਪਾਰਟੀ ਨੇ ਐਸ.ਈ ਵਰਗ ਨੂੰ ਅਜਾਦੀ ਲੈ ਕਿ ਦਿਤੀ ਤੇ ਡਾ. ਭੀਮ ਰਾਊ ਅੰਬੇਦਕਰ ਨੂੰ ਦੱਬੇ -ਕੁੱਚਲੇ ਲੋਕਾਂ ਨੂੰ ਉਪਰ ਚੁੱਕਣ ਦੇ ਅਧਿਕਾਰ ਦਿਤੇ।
ਜਿਸ ਦੀ ਬਦੌਲਤ ਅੱਜ ਐਸ.ਈ ਭਰਾਵਾਂ ਨੂੰ 25% ਕੋਟਾ ਮਿਲਿਆ ਜਿਸ ਕਾਰਨ ਤਾਹਨੂੰ ਨੌਕਰੀਆਂ ਲਈ ਰਾਖਵਾਂ ਕੋਟਾ ਵੀ ਮਿਲਿਆ ਹੈ। ਧਰਮਸੋਤ ਨੇ ਕਿਹਾ ਕਿ ਅਕਾਲੀ ਸਰਕਾਰ ਤੋਂ ਬਾਹਰ ਹੋਣ ਤਾਂ ਸੂਬੇ ਨੂੰ ਅੱਗ ਦੀ ਭੱਠੀ 'ਚ ਚੋਕਣ ਦੀ ਕੋਸ਼ਿਸ਼ ਕਰਦੇ ਹਨ। ਪਰ ਸੂਬੇ ਨੂੰ ਜਦ ਵੀ ਕਦੀ ਧਾਰਮਿਕ -ਸਿਆਸੀ ਮਸਲੇ ਦੀ ਲੋੜ ਪਈ ਤਾਂ ਕੈਪ: ਨੇ ਕਦੇ ਵੀ ਕੁਰਸੀ ਦੀ ਪ੍ਰਵਾਹ ਨਹੀ ਕੀਤੀ ਸਗੋ ਕੁਰਸੀ ਦਾ ਤਿਆਗ ਕਰਕੇ ਸਾਥ ਦਿੱਤਾਂ ਹੈ। ਅਖੀਰ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪ: ਪਾਣੀਆਂ ਦਾ ਰਾਖਾ ਹੈ ਅਤੇ ਬਾਦਲ ਸਮੈਕ ਦਾ ਰਾਖਾ ਰਿਹਾ।
ਇਸ ਮੌਕੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੈਪ: ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਤਾਂ ਐਸ.ਈ ਅਤੇ ਬੀ.ਸੀ ਭਰਾਵਾਂ ਦੀ ਮੰਗ ਨੂੰ ਵੀ ਸਮਝਦਿਆਂ ਹੋਇਆ ਉਨ੍ਹਾਂ ਦੇ ਵੀ 50,000 ਦੇ ਕਰਜੇ ਮੁਆਫ ਕਰਨ ਦਾ ਐਲਾਨ ਕੀਤਾ ਜਿਸ ਦੀ ਸ਼ੁਰੂਆਤ ਅੱਜ ਸਰਹੱਦੀ ਜਿਲ੍ਹੇ ਤੋਂ ਕੀਤੀ ਗਈ ਹੈ।ਉਥੱੇ ਨਸ਼ੇ ਦੀ ਖਾਤਮੇ ਦੀ ਸ਼ੁਰੂਆਤ ਤਰਨਤਾਰਨ ਕੀਤੀ ਗਈ ਸੀ। ਜਿਸ ਦੌਰਾਨ ਸਮੈਕ, ਹੈਰੋਇਨ, ਮੈਡੀਕਲਾਂ ਤੋਂ ਮਿਲਣ ਵਾਲੇ ਨਸ਼ੇ ਵੀ ਬੰਦ ਹੋਏ ਹਨ । ਇਸ ਮੌਕੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਨੂੰ ਜੀ ਆਇਆ ਕਿਹਾ।ਕਾਗਰਸ ਸਰਕਾਰ ਢੇੜ੍ਹ ਸਾਲ ਦੇ ਸਮੇਂ ਵਿੱਚ ਹਲਕਾ ਪੱਟੀ ਅੰਦਰ ਛੇਂਵੇ ਮੰਤਰੀ ਦੀ ਆਮਦ ਹੋਈ ਹੈ।
ਇਸ ਤੋਂ ਪਹਿਲਾ ਅਕਾਲੀ ਦਲ ਸਰਕਾਰ ਵੇਲੇ ਨਾਦਰਸ਼ਾਹੀ ਫੁਰਮਾਨ ਸੀ। ਕਿ ਹਲਕੇ ਅੰਦਰ ਕੋਈ ਵੀ ਮੰਤਰੀ ਨਹੀ ਆ ਸਕਦਾ। ਇਸ ਮੌਕੇ ਸਟੇਜ ਸੰਚਾਲਨ ਪ੍ਰੌ: ਨਵਰੀਤ ਸਿੰਘ ਜੱਲੇਵਾਲ ਨੇ ਕੀਤਾ । ਇਸ ਮੌਕੇ ਹੋਰਨਾ ਤੋਂ ਇਲਾਵ ਡਾ. ਧਰਮਵੀਰ ਅਗਨੀਹੋਤਰੀ ਵਿਧਾਇਕ, ਸੁਖਪਾਲ ਸਿੰਘ ਭੁੱਲਰ ਵਿਧਾਇਕ ਖੇਮਕਰਨ, ਪ੍ਰਦੀਪ ਕੁਮਾਰ ਸਭਰਵਾਲ, ਤਿਲਕ ਰਾਜ ਐਸ.ਪੀ ,ਸੋਹਨ ਸਿੰਘ ਡੀ.ਐਸ.ਪੀ ਪੱਟੀ, ਕੇ.ਪੀ ਮੰਡ ਥਾਣਾ ਮੁੱਖੀ ਸਰਹਾਲੀ, ਪ੍ਰੀਇੰਦਰ ਸਿੰਘ ਥਾਣਾ ਸਦਰ ਪੱਟੀ,
ਰਸ਼ਪਾਲ ਸਿੰਘ ਐਸ.ਡੀÀ, ਸੋਨੂੰ ਸਿੱਧੂ, ਸਾਧੂ ਸਿੰਘ ਚੰਬਲ, ਕੁਲਦੀਪ ਸਿੰਘ ਪਨਗੋਟਾ ਚੇਅਰਮੈਨ, ਭੋਲਾ ਸਿੰਘ ਸ਼ਕਰੀ, ਜਗਤਾਰ ਸਿੰਘ ਬੁਰਜ, ਮੱਖਣ ਸਿੰਘ ਸ਼ਕਰੀ,ਪ੍ਰਿ: ਹਰਦੀਪ ਸਿੰਘ, ਦਲਬੀਰ ਸਿੰਘ ਸਿੱਧੂ,ਸੁਖਵਿੰਦਰ ਸਿੰਘ ਸਿੱਧੂ,ਹਰਦਰਸ਼ਨ ਸਿੰਘ ਮੱਲਾ , ਗੁਰਵੇਲ ਸਿੰਘ ਪੰਨੂ, ਲਾਲਜੀਤ ਸਿੰਘ ਭੁੱਲਰ, ਰਾਜਕਰਨ ਸਿੰਘ, ਸਰਦੂਲ ਸਿੰਘ, ਹਾਜਰ ਸਨ।