
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ....
ਚੰਡੀਗੜ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਸਮੇਤ ਸਾਰੇ ਵਰਗਾਂ ਦੀ ਡੀਜ਼ਲ ਦੀਆਂ ਕੀਮਤਾਂ ਅਤੇ ਟੈਕਸਾਂ ਰਾਹੀਂ ਕੀਤੀ ਜਾ ਰਹੀ ਲੁੱਟ ਨੂੰ ਇਸੇ ਸਰਕਾਰ ਵੱਲੋਂ ਲੋਕ ਸਭਾ ਵਿਚ ਦਿੱਤੇ ਤੱਥਾਂ ਤੇ ਅਧਾਰ ਤੇ ਉਜਾਗਰ ਕੀਤਾ ਹੈ।ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਦੱਸਿਆ ਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤਾਂ, ਤੇਲ ਦੇ ਕੇਂਦਰੀ ਕਰਾਂ ਅਤੇ
Sunil Kumar Jakhar
ਇਸਦੀਆਂ ਖੁਦਰਾ ਕੀਮਤਾਂ ਸਬੰਧੀ ਉਨਾਂ ਵੱਲੋਂ ਲੋਕ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੇਂਦਰ ਸਰਕਾਰ ਦੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਵਿਭਾਗ ਦੇ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਜੋ ਆਂਕੜੇ ਦਿੱਤੇ ਹਨ ਉਹ ਆਪਣੇ ਆਪ ਮੁੰਹੋਂ ਬੋਲਦੇ ਹਨ ਕਿ ਕਿਸ ਤਰਾਂ ਮੋਦੀ ਸਰਕਾਰ ਦੇਸ਼ ਦੇ ਅਵਾਮ ਨੂੰ ਲੁੱਟ ਰਹੀ ਹੈ।ਸ੍ਰੀ ਸੁਨੀਲ ਜਾਖੜ ਨੇ ਉਪਰੋਕਤ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਨੇ ਖੁਦ ਲੋਕ ਸਭਾ ਵਿਚ ਮੰਨਿਆ ਹੈ ਕਿ ਫਰਵਰੀ 2014 ਵਿਚ
Manmohan Singh
ਜਦ ਦੇਸ਼ ਵਿਚ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਦੇਸ਼ ਨੂੰ ਵਿਦੇਸਾਂ ਤੋਂ ਕੱਚਾ ਤੇਲ 106.19 ਡਾਲਰ ਪ੍ਰਤੀ ਬੈਰਲ ਦੇ ਭਾਅ ਮਿਲ ਰਿਹਾ ਸੀ। ਉਸ ਸਮੇਂ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਡੀਜਲ ਤੇ ਪ੍ਰਤੀ ਲੀਟਰ ਕੇਂਦਰੀ ਕਰ ਸਿਰਫ 3.56 ਰੁਪਏ ਪ੍ਰਤੀ ਲੀਟਰ ਲਗਾਇਆ ਜਾਂਦਾ ਸੀ ਤਾਂ ਜੋ ਦੇਸ਼ ਦੇ ਕਿਸਾਨਾਂ, ਟਰਾਂਸਪੋਟਰਾਂ ਅਤੇ ਹੋਰ ਵਰਗਾਂ ਨੂੰ ਸਸਤਾ ਡੀਜ਼ਲ ਮਿਲ ਸਕੇ ਅਤੇ ਇਸੇ ਦਾ ਹੀ ਨਤੀਜਾ ਸੀ ਕਿ ਉਸ ਸਮੇਂ ਜਲੰਧਰ ਵਿਚ ਡੀਜਲ ਦਾ ਰੇਟ ਸੀ ਸਿਰਫ 53.39 ਰੁਪਏ ਪ੍ਰਤੀ ਲੀਟਰ।
Crude oilਸ੍ਰੀ ਜਾਖੜ ਨੇ ਦੱਸਿਆ ਕਿ ਮਨਮੋਹਨ ਸਿੰਘ ਸਰਕਾਰ ਮਹਿੰਗਾ ਕੱਚਾ ਤੇਲ ਖਰੀਦ ਕਰਦੀ ਸੀ, ਉਸਤੇ ਘੱਟ ਟੈਕਸ ਲੈਂਦੀ ਸੀ ਅਤੇ ਸਸਤਾ ਡੀਜ਼ਲ ਮੁਹਈਆ ਕਰਵਾ ਰਹੀ ਸੀ। ਪਰ ਫਿਰ ਜਦ ਕੇਂਦਰ ਵਿਚ ਚੰਗੇ ਦਿਨਾਂ ਵਾਲੀ ਮੋਦੀ ਸਰਕਾਰ ਬਣੀ ਤਾਂ ਇਸ ਨੇ ਆਪਣੇ ਹੀ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੱਤੀ ਅਤੇ ਵਿਦੇਸ਼ਾਂ ਤੋਂ ਸਸਤਾ ਤੇਲ ਖਰੀਦ ਕੇ ਇਸ ਤੇ 5 ਗੁਣਾ ਤੱਕ ਟੈਕਸ ਵਧਾਏ ਅਤੇ ਲੋਕਾਂ ਨੂੰ ਡੀਜ਼ਲ ਮਹਿੰਗੇ ਮੁੱਲ ਵੇਚ ਕੇ ਜੋ ਧਨ ਕਮਾਇਆ ਉਹ ਆਪਣੇ ਚਹੇਤਿਆਂ ਨੂੰ ਲੁਟਾ ਦਿੱਤਾ ਜੋ ਇਹ ਪੈਸੇ ਲੈ ਕੇ ਵਿਦੇਸ਼ਾਂ ਵਿਚ ਭੱਜ ਗਏ।
Narendra Modiਸ੍ਰੀ ਜਾਖੜ ਨੇ ਲੋਕ ਸਭਾ ਵਿਚ ਕੇਂਦਰ ਸਰਕਾਰ ਦੇ ਜਵਾਬ ਦੇ ਅਧਾਰ ਤੇ ਦੱਸਿਆ ਕਿ ਜੂਨ 2016 ਵਿਚ ਜਦ ਅੰਤਰ ਰਾਸ਼ਟਰੀ ਬਜਾਰ ਵਿਚ ਤੇਲ ਦੀਆਂ ਕੀਮਤਾਂ ਆਪਣੇ ਸਭ ਤੋਂ ਨੀਵੇਂ ਪੱਧਰ ਤੇ ਸਨ ਅਤੇ ਦੇਸ਼ ਨੂੰ ਵਿਦੇਸ਼ਾਂ ਤੋਂ ਸਿਰਫ 46.96 ਡਾਲਰ ਪ੍ਰਤੀ ਬੈਰਲ ਦੀ ਦਰ ਤੇ ਕੱਚਾ ਤੇਲ ਮਿਲ ਰਿਹਾ ਸੀ ਤਾਂ ਮੋਦੀ ਸਰਕਾਰ ਨੇ ਉਸ ਸਮੇਂ ਕਾਂਗਰਸ ਸਰਕਾਰ ਸਮੇਂ ਲੱਗ ਰਹੇ 3.56 ਰੁਪਏ ਦੇ ਕੇਂਦਰੀ ਕਰਾਂ ਮੁਕਾਬਲੇ ਡੀਜਲ ਤੇ ਪ੍ਰਤੀ ਲੀਟਰ 17.33 ਰੁਪਏ ਦਾ ਟੈਕਸ ਵਸੂਲਿਆ ਅਤੇ ਲੋਕਾਂ ਨੂੰ ਤੇਲ ਮੁਹਈਆ ਕਰਵਾਇਆ 54.18 ਰੁਪਏ ਪ੍ਰਤੀ ਲੀਟਰ। ਉਨਾਂ ਕਿਹਾ ਕਿ ਜਦ ਕੱਚਾ ਤੇਲ ਅਧੀ ਤੋਂ ਵੀ ਘੱਟ ਕੀਮਤ ਤੇ ਮਿਲ ਰਿਹਾ ਸੀ ਤਾਂ ਅਜਿਹੇ ਵਿਚ ਉਸ ਸਮੇਂ ਡੀਜਲ 2014 ਦੇ ਮੁਕਾਬਲੇ ਸਸਤਾ ਹੋਣਾ ਚਾਹੀਦਾ ਸੀ ਪਰ ਮੋਦੀ ਸਰਕਾਰ ਨੇ ਅਜਿਹਾ ਨਹੀਂ ਹੋਣਾ ਦਿੱਤਾ।
ਸ੍ਰੀ ਜਾਖੜ ਨੇ ਦੱਸਿਆ ਕਿ ਹੁਣ ਜਦ ਮਈ 2018 ਵਿਚ ਦੇਸ਼ ਨੂੰ ਕੱਚਾ ਤੇਲ 75.31 ਡਾਲਰ ਪ੍ਰਤੀ ਬੈਰਲ ਤੇ ਮਿਲ ਰਿਹਾ ਹੈ ਜੋ ਕਿ ਫਰਵਰੀ 2014 ਦੇ ਰੇਟ 106.19 ਡਾਲਰ ਪ੍ਰਤੀ ਬੈਰਲ ਤੋਂ ਕਿਤੇ ਘੱਟ ਹੈ ਤਾਂ ਕੇਂਦਰ ਸਰਕਾਰ ਇਸ ਘੱਟ ਕੀਮਤ ਦਾ ਲਾਭ ਜਨਤਾ ਤੱਕ ਪੁੱਜਦਾ ਕਰਨ ਦੀ ਬਜਾਏ ਡੀਜਲ ਤੇ 15.33 ਰੁਪਏ ਪ੍ਰਤੀ ਲੀਟਰ ਦਾ ਟੈਕਸ ਵਸੂਲ ਰਹੀ ਹੈ ਅਤੇ ਜੂਨ ਵਿਚ ਲੋਕਾਂ ਨੂੰ ਡੀਜਲ ਮਿਲ ਰਿਹਾ ਸੀ 65.92 ਰੁਪਏ ਪ੍ਰਤੀ ਲੀਟਰ।
Sunil jakhar
ਸ੍ਰੀ ਜਾਖੜ ਨੇ ਕਿਹਾ ਕਿ ਇਹ ਕੈਸਾ ਗਣਿਤ ਹੈ ਜੋ ਹਰ ਇਕ ਦੇ ਸਮਝ ਆ ਰਿਹਾ ਹੈ ਪਰ ਮੋਦੀ ਸਰਕਾਰ ਇਸ ਸੱਚ ਨੂੰ ਮੰਨਨ ਨੂੰ ਤਿਆਰ ਨਹੀਂ ਹੈ। ਉਨਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਇਸ ਵਾਧੇ ਕਾਰਨ ਖੇਤੀ, ਉਦਯੋਗ, ਟਰਾਂਸਪੋਰਟ ਸਮੇਤ ਸਾਰੇ ਸੈਕਟਰ ਪ੍ਰਭਾਵਿਤ ਹੋ ਰਹੇ ਹਨ ਪਰ ਮੋਦੀ ਸਰਕਾਰ ਨੂੰ ਜਤਨਾ ਦੀ ਤਕਲੀਫ ਵਿਖਾਈ ਨਹੀਂ ਦੇ ਰਹੀ ਹੈ। ਸ੍ਰੀ ਜਾਖੜ ਨੇ ਡੀਜਲ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਅਨੁਸਾਰ ਘੱਟ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਨਤਾ ਦੀ ਕੀਤੀ ਇਸ ਅੰਨੀ ਲੁੱਟ ਦਾ ਖਮਿਆਜਾ ਮੋਦੀ ਸਰਕਾਰ ਨੂੰ ਅਗਲੀਆਂ ਆਮ ਚੋਣਾਂ ਵਿਚ ਭੁਗਤਨਾ ਪਵੇਗਾ।
ਤੇਲ ਕੀਮਤਾਂ ਦਾ ਸੱਚ
ਸਮਾਂ ਪ੍ਰਧਾਨ ਮੰਤਰੀ ਕੱਚੇ ਤੇਲ ਦੀ ਕੀਮਤ
ਡਾਲਰ ਪ੍ਰਤੀ ਬੈਰਲ ਡੀਜਲ ਤੇ ਕੇਂਦਰੀ ਟੈਕਸ
ਰੁਪਏ ਪ੍ਰਤੀ ਲੀਟਰ ਜਲੰਧਰ ਵਿਚ ਡੀਜ਼ਲ ਦੀ ਕੀਮਤ ਰੁਪਏ ਪ੍ਰਤੀ ਲੀਟਰ
ਸਬੰਧਤ ਮਹੀਨੇ ਦੀ ਪਹਿਲੀ ਤਾਰੀਖ਼ ਨੂੰ
ਫਰਵਰੀ 2014 ਮਨਮੋਹਨ ਸਿੰਘ 106.19 3.56 53.39
ਜੂਨ 2016 ਨਰਿੰਦਰ ਮੋਦੀ 46.96 17.33 53.93
ਮਈ 2018 ਨਰਿੰਦਰ ਮੋਦੀ 75.31 15.33 65.92