
6 ਪਿਸਟਲ, 1 ਰਿਵਾਲਵਰ, 25 ਜ਼ਿੰਦਾ ਕਾਰਤੂਸ, 1 ਐਕਟਿਵਾ ਕੀਤੀ ਬਰਾਮਦ
ਐਸ.ਏ.ਐਸ ਨਗਰ : ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮੁਹਾਲੀ ਪੁਲਿਸ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵਲੋਂ ਗੈਂਗਸਟਰ ਅਸ਼ਵਨੀ ਕੁਮਾਰ ਉਰਫ਼ ਸਰਪੰਚ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਖਿਦਰਾਬਾਦ ਥਾਣਾ ਭਿਓਵਾ ਜ਼ਿਲ੍ਹਾ ਕੁਰੂਕਸ਼ੇਤਰਾ ਹਰਿਆਣਾ ਨੂੰ ਮੁੱਕਦਮਾ ਨੰਬਰ 278 ਮਿਤੀ 11-06-2022 ਅ/ਧ 379 IPC & 25 Arms Act ਥਾਣਾ ਸੋਹਾਣਾ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਜੋ ਅਸ਼ਵਨੀ ਕੁਮਾਰ ਆਪਣੇ ਸਾਥੀ ਪ੍ਰਸ਼ਾਤ ਹਿੰਦਰਵ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਹਾਸ਼ੂਪੁਰ ਜ਼ਿਲ੍ਹਾ ਹਾਪੁਰ ਯੂ.ਪੀ. ਨਾਲ ਮਿਲ ਕੇ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਨਾਮੀ ਵਪਾਰੀਆ ਨੂੰ ਧਮਕੀਆ ਦੇ ਕੇ ਉਨ੍ਹਾਂ ਪਾਸੋਂ ਫਿਰੌਤੀ ਦੀ ਮੰਗ ਕਰਦੇ ਸਨ। ਦੋਸ਼ੀ ਅਸ਼ਵਨੀ ਕੁਮਾਰ ਉਰਫ਼ ਸਰਪੰਚ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਮਾਰਚ 2022 ਵਿੱਚ ਹੋਟਲ G Regency ਜ਼ੀਰਕਪੁਰ ਅਤੇ ਹੋਟਲ Brew Bros ਮੋਹਾਲੀ ਵਿਖੇ ਆਪਣੇ ਸਾਥੀ ਪ੍ਰਸ਼ਾਤ ਹਿੰਦਰਵ ਨਾਲ ਮਿਲ ਕੇ ਦੋਨੋ ਹੋਟਲਾ ਤੇ ਫਾਇਰਿੰਗ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ।
photo
ਦੋਸ਼ੀ ਅਸ਼ਵਨੀ ਕੁਮਾਰ ਉਰਫ਼ ਸਰਪੰਚ ਪੰਜਾਬ ਵਿੱਚ ਵੱਖ-ਵੱਖ ਗੈਂਗਸਟਰਾਂ ਨੂੰ ਅਸਲਾ ਐਮੂਨੀਸ਼ਨ ਸਪਲਾਈ ਕਰਦਾ ਸੀ। ਜਿਸ ਪਾਸੋਂ ਪਿਛਲੇ ਇੱਕ ਸਾਲ ਤੋਂ ਹੁਣ ਤੱਕ ਕੁੱਲ 21 ਗ਼ੈਰ-ਕਾਨੂੰਨੀ ਹਥਿਆਰ ਰਿਕਵਰ ਕੀਤੇ ਜਾ ਚੁੱਕੇ ਹਨ।
ਮੁੱਕਦਮਾ ਨੰਬਰ 118 ਮਿਤੀ 12-03-2022 ਅ/ਧ 386,427,506,34,120-B IPC & 25 Arms Act ਅਤੇ 61 I.T. Act ਥਾਣਾ ਸੋਹਾਣਾ, ਮੁਹਾਲੀ
ਗ੍ਰਿਫ਼ਤਾਰ ਦੋਸ਼ੀ :- ਅਸ਼ਵਨੀ ਕੁਮਾਰ ਉਰਫ਼ ਸਰਪੰਚ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਖਿਦਰਾਬਾਦ ਥਾਣਾ ਭਿਓਵਾ ਜ਼ਿਲ੍ਹਾ ਕੁਰੂਕਸ਼ੇਤਰਾ ਹਰਿਆਣਾ
ਬ੍ਰਾਮਦਗੀ:- 1) 1 ਪਿਸਟਲ 30 ਬੋਰ ਸਮੇਤ 5 ਜ਼ਿੰਦਾ ਕਾਰਤੂਸ
2) 4 ਪਿਸਟਲ 32 ਬੋਰ ਸਮੇਤ 7 ਜ਼ਿੰਦਾ ਕਾਰਤੂਸ
3) 1 ਰਿਵਾਲਵਰ .22 ਬੋਰ ਸਮੇਤ 10 ਜ਼ਿੰਦਾ ਕਾਰਤੂਸ
4) 1 ਪਿਸਟਲ 315 ਬੋਰ ਦੇਸੀ ਸਮੇਤ 3 ਜ਼ਿੰਦਾ ਕਾਰਤੂਸ
5) ਇੱਕ ਐਕਟੀਵਾ ਨੰਬਰੀ PB65-X-9189 (ਜੋ ਕਿ ਦੁਰਗਾ ਪ੍ਰਸ਼ਾਦ ਪੁੱਤਰ ਸ਼ਿਵ ਕੁਮਾਰ ਪ੍ਰਜਾਪਤੀ ਵਾਸੀ # 44, ਕੁਸ਼ਾਲ ਇੰਨਕਲੇਵ, ਜ਼ੀਰਕਪੁਰ, ਮੁਹਾਲੀ ਦੇ ਨਾਮ 'ਤੇ ਰਜਿ: ਹੈ)
(ਹੋਟਲ G Regency ਜੀਰਕਪੁਰ ਦੀ ਵਾਰਦਾਤ ਵਿੱਚ ਵਰਤੀ ਗਈ)
6) ਇੱਕ ਹੁੱਡੀ ਰੰਗ ਪੀਲਾ ਅਤੇ ਪੈਂਟ ਜੀਨ (ਵਾਰਦਾਤ ਸਮੇਂ ਪਹਿਨੇ ਹੋਏ ਕੱਪੜੇ)
photo
ਕ੍ਰਿਮੀਨਲ ਹਿਸਟਰੀ :
1) ਅਸ਼ਵਨੀ ਕੁਮਾਰ ਉਰਫ਼ ਸਰਪੰਚ
o ਮੁ:ਨੰ. 115 ਮਿਤੀ 26-07-2021 ਅ/ਧ 25 ਅਸਲਾ ਐਕਟ, ਥਾਣਾ ਗੜਸ਼ੰਕਰ, ਹੁਸ਼ਿਆਰਪੁਰ
o ਮੁ:ਨੰ 66/22 ਅ/ਧ 386,353,34 ਭ:ਦ:, 25 ਅਸਲਾ ਐਕਟ, ਥਾਣਾ ਸ਼ਪੈਸ਼ਲ ਸੈੱਲ ਦਿੱਲੀ
2) ਪ੍ਰਸ਼ਾਤ ਹਿੰਦਰਵ
o ਮੁ:ਨੰ. 423 ਮਿਤੀ 24-11-2018 ਅ/ਧ 302,307.120ਬੀ ਭ:ਦ: ਥਾਣਾ ਅੰਬਾਲਾ ਸਿਟੀ, ਹਰਿਆਣਾ
o ਮੁ:ਨੰ 019 ਮਿਤੀ 03-02-2019 ਅ/ਧ 392,307,148,149 IPC , 25 Arms Act ਥਾਣਾ ਤ੍ਰਿਪੜੀ, ਪਟਿਆਲਾ
ਪੁੱਛਗਿੱਛ ਦੌਰਾਨ ਦੋਸ਼ੀਆਂ ਪਾਸੋਂ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ। ਦੋਸ਼ੀ ਪ੍ਰਸ਼ਾਤ ਹਿੰਦਰਵ ਮੋਜੂਦਾ ਸਮੇਂ ਮੰਡੋਲੀ ਜੇਲ, ਦਿੱਲੀ ਵਿਖੇ ਬੰਦ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।