ਰੱਖੜੀ 'ਤੇ ਸਖਤੀ: ਜੇਲ੍ਹ 'ਚ ਨਹੀਂ ਆਵੇਗੀ ਮਠਿਆਈ, ਮਿਸ਼ਰੀ ਨਾਲ ਕੈਦੀਆਂ ਦਾ ਹੋਵੇਗਾ ਮੂੰਹ ਮਿੱਠਾ
Published : Aug 11, 2022, 7:53 am IST
Updated : Aug 11, 2022, 7:53 am IST
SHARE ARTICLE
photo
photo

ਐਕਸਰੇ ਮਸ਼ੀਨਾਂ 'ਚ ਰੱਖੜੀਆਂ ਦੀ ਹੋਵੇਗੀ ਜਾਂਚ

 

 ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਮੋਬਾਈਲ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਕਾਰਨ ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੁਝ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਬਦਲਾਅ ਕੀਤੇ ਗਏ ਹਨ। ਕੈਦੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਦੀ ਡਿਊਢੀ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਪਰ ਚੈਕਿੰਗ ਵਧੇਰੇ ਸਾਵਧਾਨੀ ਨਾਲ ਕੀਤੀ ਜਾਵੇਗੀ। ਪਹਿਲੀ ਵਾਰ ਜੇਲ੍ਹ ਵਿੱਚ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ ਅਤੇ ਭੈਣਾਂ ਮਿਸ਼ਰੀ ਨਾਲ ਹੀ ਆਪਣੇ ਕੈਦੀ ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣਗੀਆਂ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਰੱਖੜੀਆਂ ਦੀ ਜਾਂਚ ਕੀਤੀ ਜਾਵੇਗੀ।

 

 

PHOTOPHOTO

 

ਜੇਲ੍ਹ ਵਿੱਚ 2600 ਤੋਂ ਵੱਧ ਕੈਦੀ ਹਨ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਜੇਲ੍ਹ ਦੀ ਡਿਉਢੀ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ। ਭੈਣਾਂ ਦੇ ਬੈਠਣ ਲਈ ਕੁਰਸੀਆਂ ਅਤੇ ਮੇਜ਼ ਰੱਖੇ ਜਾਣਗੇ। ਇਸ ਤੋਂ ਇਲਾਵਾ ਡਿਉਢੀ ਸਜਾਈ ਜਾਵੇਗੀ। ਭੈਣਾਂ ਆਪਣੇ ਭਰਾਵਾਂ ਲਈ ਜਿਹੜੀਆਂ ਰੱਖੜੀਆਂ ਲੈ ਕੇ ਆਉਣਗੀਆਂ ਉਨ੍ਹਾਂ ਨੂੰ ਐਕਸਰੇ ਮਸ਼ੀਨਾਂ ਵਿੱਚ ਪਾ ਕੇ ਚੈੱਕ ਕੀਤਾ ਜਾਵੇਗਾ ਅਤੇ ਭੈਣਾਂ ਦੀ ਤਲਾਸ਼ੀ ਲਈ ਜਾਵੇਗੀ। ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਜਾਵੇਗੀ। ਇਸ ਤੋਂ ਇਲਾਵਾ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ।

PHOTOPHOTO

ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਜੇਲ੍ਹ 'ਚੋਂ ਹੀ  ਮਿਸ਼ਰੀ ਮਿਲੇਗੀ। ਹਰ ਭੈਣ ਨੂੰ ਆਪਣੇ ਭਰਾ ਨੂੰ ਮਿਲਣ ਲਈ 10 ਤੋਂ 15 ਮਿੰਟ ਦਿੱਤੇ ਜਾਣਗੇ, ਤਾਂ ਜੋ ਹਰ  ਸਾਰਿਆਂ ਦੀ ਵਾਰੀ ਆ ਸਕੇ। ਡਿਉਢੀ 'ਚ ਡਬਲ ਲੇਅਰ 'ਚ ਸੁਰੱਖਿਆ ਵਿਵਸਥਾ ਹੋਵੇਗੀ। ਜਿਸ ਵਿੱਚ ਜੇਲ੍ਹ ਪੁਲਿਸ ਦੇ ਨਾਲ-ਨਾਲ ਸਪੈਸ਼ਲ ਫੋਰਸ ਵੀ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਜੇਲ ਦੀਆਂ ਕੰਧਾਂ ਅਤੇ ਟਾਵਰਾਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਜਾਵੇਗੀ ਤਾਂ ਜੋ ਇਸ ਪੂਰੇ ਪ੍ਰੋਗਰਾਮ ਦੌਰਾਨ ਬਾਹਰੋਂ ਨਸ਼ੇ ਜਾਂ ਮੋਬਾਇਲ ਜੇਲ ਦੇ ਅੰਦਰ ਨਾ ਸੁੱਟੇ ਜਾਣ। ਜੇ ਕੋਈ ਸੁੱਟਦਾ ਹੈ, ਉਸ 'ਤੇ ਨਗਰਾਨੀ ਰੱਖੀ ਜਾਵੇਗੀ। ਇੱਕ ਦਿਨ ਪਹਿਲਾਂ ਜੇਲ੍ਹ ਦੇ ਕੰਟਰੋਲ ਰੂਮ ਵਿੱਚ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ। ਐਂਟਰੀ-ਐਗਜ਼ਿਟ, ਡਿਉਢੀ, ਬੈਰਕਾਂ ਅਤੇ ਹੋਰ ਸਾਰੀਆਂ ਥਾਵਾਂ 'ਤੇ ਕੈਮਰਿਆਂ ਦੀ ਸਥਿਤੀ ਅਤੇ ਫੋਕਸ ਸੈੱਟ ਕੀਤੇ ਗਏ ਸਨ।

PHOTOPHOTO

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement