
ਮਹਿਲਾ ਸਵੇੇਰੇ-ਸਵੇਰੇ ਘਰ ਦੇ ਬਾਹਲ ਝਾੜੂ ਲਗਾ ਰਹੀ ਸੀ
ਕਪੂਰਥਲਾ - ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਵਿਖੇ ਸੜਕ ਹਾਦਸੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ 41 ਸਾਲਾ ਜੋਗਿੰਦਰ ਕੌਰ ਵਜੋਂ ਹੋਈ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਮ੍ਰਿਤਕਾ ਜਿਵੇਂ ਹੀ ਘਰ ਤੋਂ ਬਾਹਰ ਝਾੜੂ ਲਗਾਉਣ ਲਈ ਨਿਕਲੀ ਤਾਂ ਤੇਜ਼ ਰਫ਼ਤਾਰ ਸੜਕ ਤੋਂ ਲੰਘਦੇ ਟਰੈਕਟਰ ਚਾਲਕ ਨੇ ਉਸ ਨੂੰ ਦਰੜ ਦਿੱਤਾ ਅਤੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਥਾਣਾ ਢਿੱਲਵਾਂ ਮੁਖੀ ਬਲਵੀਰ ਸਿੰਘ ਨੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ। ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਮਹਿਲਾ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਓਧਰ ਥਾਣਾ ਮੁਖੀ ਨੇ ਦੱਸਿਆ ਕਿ ਸੀ.ਸੀ.ਟੀ.ਵੀ ਫੁਟੇਜ਼ ਦੇ ਅਧਾਰ ‘ਤੇ ਟਰੈਕਟਰ ਚਾਲਕ ਦੀ ਪਹਿਚਾਣ ਕਰ ਲਈ ਹੈ। ਪੁਲਿਸ ਨੇ ਕਿਹਾ ਹੈ ਕਿ ਮਹਿਲਾ ਦੇ ਬੇਟੇ ਦੇ ਬਿਆਨ ਦੇ ਅਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।