Faridkot News : ਬੈਂਕ ਘੁਟਾਲੇ ਦੇ ਮੁੱਖ ਮੁਲਜ਼ਮ ਅਮਿਤ ਧੀਗੜਾ ਦਾ ਇਕ ਹੋਰ ਸਾਥੀ ਗਾਜੀਆਬਾਦ ਤੋਂ ਗ੍ਰਿਫ਼ਤਾਰ
Published : Aug 11, 2025, 2:32 pm IST
Updated : Aug 11, 2025, 4:03 pm IST
SHARE ARTICLE
Another Accomplice of Amit Dhigra, the Main Accused in the Faridkod Bank Scam, was Arrested From Ghaziabad News
Another Accomplice of Amit Dhigra, the Main Accused in the Faridkod Bank Scam, was Arrested From Ghaziabad News

Faridkot News : ਮੁਲਜ਼ਮਾਂ ਦੀ ਕਰੀਬ 2.50 ਕਰੋੜ ਦੀ ਚੱਲ-ਅਚੱਲ ਜਾਇਦਾਦ ਜਬਤ

Another Accomplice of Amit Dhigra, the Main Accused in the Faridkod Bank Scam, was Arrested From Ghaziabad News ਡਾ. ਪ੍ਰਗਿਆ ਜੈਨ ਆਈ.ਪੀ.ਐਸ, ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁਧ ਇਕ ਨਿਰਨਾਇਕ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ. (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ. (ਸਬ-ਡਵੀਜਨ) ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ ਤਹਿਤ ਇਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਾਦਿਕ ਦੀ ਨਿਗਰਾਨੀ ਹੇਠ ਫ਼ਰੀਦਕੋਟ ਪੁਲਿਸ ਵਲੋਂ ਬਹੁਚਰਚਿਤ ਸਾਦਿਕ ਅੰਦਰ ਸਥਿਤ ਬੈਂਕ ਅੰਦਰ ਜਮ੍ਹਾਂ ਰਾਸ਼ੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਅਮਿਤ ਧੀਗੜਾ ਦੇ ਇਕ ਸਾਥੀ ਅਭਿਸ਼ੇਕ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।      

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਪੁਲਿਸ ਨੂੰ ਮਿਤੀ 21.07.2025 ਨੂੰ ਸੂਚਨਾ ਮਿਲੀ ਕਿ ਸਟੇਟ ਬੈਂਕ ਆਫ਼ ਇੰਡੀਆ ਸਾਦਿਕ ਵਿਚ ਸਥਿਤ ਬਰਾਚ ਵਿਚ ਬਤੌਰ ਕਲਰਕ ਤਾਇਨਾਤ ਅਮਿਤ ਧੀਗੜਾ ਨਾਮ ਦੇ ਵਿਅਕਤੀ ਵਲੋਂ ਲੋਕਾਂ ਦੇ ਖੇਤੀਬਾੜੀ ਲਿਮਟ ਖਾਤਿਆਂ ਅਤੇ ਐਫ਼.ਡੀ ਦੇ ਖਾਤਿਆਂ ਵਿਚ ਪੈਸਿਆ ਦੇ ਲੈਣ-ਦੇਣ ਬਾਰੇ ਛੇੜ-ਛਾੜ ਕਰ ਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਤੁਰਤ ਕਾਰਵਾਈ ਕਰਦੇ ਹੋਏ ਥਾਣਾ ਸਾਦਿਕ ਵਿਚ ਬੈਂਕ ਦੇ ਡਿਪਟੀ ਮੈਨੇਜਰ ਸ਼ਸਾਂਕ ਸੇਖਰ ਅਰੋੜਾ ਦੇ ਬਿਆਨਾਂ ਦੇ ਅਧਾਰ ’ਤੇ ਅਮਿਤ ਧੀਗੜਾ ਵਿਰੁਧ ਮੁਕੱਦਮਾ ਨੰਬਰ 100 ਮਿਤੀ 21.07.2025 ਅਧੀਨ ਧਾਰਾ 318(4), 316(2), 344 ਬੀ.ਐਨ.ਐਸ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਸੇ ਦਿਨ ਫ਼ਰੀਦਕੋਟ ਪੁਲਿਸ ਨੇ ਮੁਲਜ਼ਮ ਦਾ ਐਲ.ਓ.ਸੀ. ਜਾਰੀ ਕਰਵਾਇਆ।

ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਮੁਕੱਦਮੇ ਦੇ ਮੁਲਜ਼ਮ ਅਮਿਤ ਧੀਗੜਾ ਦੀ ਪਤਨੀ ਰੁਪਿੰਦਰ ਕੌਰ ਦੇ ਖਾਤਿਆ ਅੰਦਰ ਲਗਭਗ 2 ਕਰੋੜ 30 ਲੱਖ ਰੁਪਏ ਦੇ ਕਰੀਬ ਦਾ ਲੈਣ-ਦੇਣ ਹੋਇਆ ਸੀ। ਜਿਸ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਰੁਪਿੰਦਰ ਕੌਰ ਨੂੰ 24 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਵਿਦੇਸ਼ ਜਾਣ ਦੀ ਤਾਕ ਵਿਚ ਸੀ।

ਜਿਸ ਉਪਰੰਤ ਪੁਲਿਸ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਮੁੱਖ ਦੋਸ਼ੀ ਅਮਿਤ ਧੀਗੜਾ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਅੰਦਰ ਵਰਿੰਦਾਵਾਨ ਪਾਸੋਂ ਮਿਤੀ 30.07.2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਉਪਰੰਤ ਮੁਲਜ਼ਮ ਅਮਿਤ ਧੀਗੜਾ ਦੀ ਪੁੱਛ-ਗਿੱਛ ’ਤੇ ਉਸ ਦੇ 3 ਸਾਥੀਆਂ ਨੂੰ ਮਿਤੀ 04.08.2025 ਨੂੰ ਮੁਕੱਦਮਾ ਵਿਚ ਨਾਮਜਦ ਕੀਤਾ ਗਿਆ ਸੀ। 

ਜਿਸ ਵਿਚ ਸਫ਼ਲਤਾ ਹਾਸਲ ਕਰਦੇ ਹੋਏ ਮੁਲਜ਼ਮ ਅਮਿਤ ਧੀਗੜਾ ਦੇ ਸਾਥੀ ਅਭਿਸ਼ੇਕ ਕੁਮਾਰ ਗੁਪਤਾ ਨੂੰ ਉਸ ਦੇ ਗਾਜੀਆਬਾਦ ਸਥਿਤ ਫਲੈਟ ਵਿਚੋਂ 7 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਅਮਿਤ ਧੀਗੜਾ ਵਲੋਂ ਪੈਸੇ ਭੇਜ ਕੇ ਦਿਤੇ ਹੋਏ ਕਰੀਬ 10 ਤੋਲੇ ਦੇ ਸੋਨੋ ਦੇ ਗਹਿਣੇ ਬਰਾਮਦ ਕੀਤੇ ਗਏ ਹਨ। 

ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਿਤ ਧੀਗੜਾ ਵਲੋਂ ਲੋਕਾਂ ਦੇ ਖਾਤਿਆ ਵਿਚ ਹੇਰ-ਫੇਰ ਕਰ ਕੇ ਅਪਣੇ ਦੋਸ਼ਤ ਅਭਿਸ਼ੇਕ ਕੁਮਾਰ ਨੂੰ ਗਾਜੀਆਬਾਦ ’ਚ ਫਲੈਟ, ਜਿਸ ਦੀ ਕੀਮਤ ਕਰੀਬ 1 ਕਰੋੜ 50 ਲੱਖ ਹੈ, ਲੈ ਕੇ ਦਿਤਾ ਹੋਇਆ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਖਾਤੇ ਵਿਚ ਅਮਿਤ ਧੀਗੜਾ ਵਲੋਂ ਭੇਜੇ ਗਏ ਕਰੀਬ 10 ਲੱਖ ਰੁਪਏ ਵੀ ਅਭਿਸ਼ੇਕ ਦੇ ਖਾਤੇ ਵਿਚ ਮੌਜੂਦ ਹਨ। ਇਸ ਤੋ ਇਲਾਵਾ ਅਭਿਸ਼ੇਕ ਗੁਪਤਾ ਦੇ ਫਲੈਟ ਵਿਚ ਕਰੀਬ 40 ਲੱਖ ਦਾ ਫਰਨੀਚਰ ਅਤੇ ਡੈਕੋਰੇਸ਼ਨ ਕੀਤੀ ਗਈ ਹੈ। ਜਿਸ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ। ਇਸ ਤਰ੍ਹਾ ਪੁਲਿਸ ਟੀਮਾਂ ਵਲੋਂ ਮੁਲਜ਼ਮਾਂ ਦੀ ਕਰੀਬ 2.50 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਕਬਜੇ ਵਿੱਚ ਲਿਆ ਗਿਆ ਹੈ।

ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਦੇ ਕਰੀਬ 2 ਕਰੋੜ ਰੁਪਏ ਦੇ ਹੋਰ ਬੈਕਵਰਡ ਲਿੰਕ ਸਥਾਪਤ ਕੀਤੇ ਜਾ ਚੁੱਕੇ ਹਨ। ਜਿਸ ਸਬੰਧੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ। ਫ਼ਰੀਦਕੋਟ ਪੁਲਿਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਇਕ ਵਧੀਆ ਪ੍ਰਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

(For more news apart from Another Accomplice of Amit Dhigra, the Main Accused in the Faridkod Bank Scam, was Arrested From Ghaziabad News stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement