
ਕਿਰਦਾਰਕੁਸ਼ੀ ਕਰਨ ਲਈ ਜੇ ਪਰਿਵਾਰਾਂ ਤੱਕ ਪਹੁੰਚੇ ਤਾਂ ਤੁਹਾਨੂੰ ਵੀ ਨੰਗਾ ਕਰਾਂਗਾ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ: ਸ਼੍ਰੀ ਅਕਾਲ ਤਖ਼ਤ ਸਾਹਿਬ ਸਥਾਪਿਤ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਭਰਤੀ ਕੀਤੀ ਗਈ ਅਤੇ ਇਜਲਾਸ ਬੁਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਂ ਪ੍ਰਧਾਨ ਥਾਪ ਦਿੱਤਾ ਹੈ।
ਅਕਾਲੀ ਦਲ ਦਾ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥ ਨੇ ਜੋ ਸੇਵਾ ਬਖ਼ਸ਼ੀ ਹੈ ਮੈਂ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ । ਉਨਾਂ ਨੇ ਕਿਹਾ ਹੈ ਕਿ ਮੈਂ ਕੋਈ ਚੋਣ ਨਹੀਂ ਲੜਨੀ।, ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਚੋਣ ਲੜਾਂਗੀ ਤੇ ਸਰਕਾਰ ਬਣਾਏਗੀ।
ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਕਿਸੇ ਦੀ ਵੀ ਕਿਰਦਾਰਕੁਸ਼ੀ ਕੀਤੀ ਤਾਂ ਅਸੀਂ ਬੂਹੇ 'ਤੇ ਖੜ੍ਹ ਕੇ ਤੁਹਾਨੂੰ ਨੰਗਾ ਕਰਾਂਗੇ।ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਦੀਆਂ ਕਿੱਥੇ-ਕਿੱਥੇ ਜਾਇਦਾਦਾਂ ਨੇ, ਮੇਰੇ ਕੋਲ ਬਹੁਤ ਲੰਬੀ ਲਿਸਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਐਸਜੀਪੀਸੀ ਦਾ ਚੋਣ ਨਿਸ਼ਾਨ ਅਤੇ ਦਫ਼ਤਰ ਵੀ ਲਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਸਟੈਂਡ ਦੇ ਆਸਰੇ ਸੁਖਬੀਰ ਬਾਦਲ ਖੜ੍ਹਾ ਹੈ। ਅਸੀਂ ਕੋਈ ਵੱਖਰਾ ਚੁੱਲ੍ਹਾ ਨਹੀਂ ਬਣਾਉਣਾ ਸਗੋਂ ਇਹੀ ਅਸਲੀ ਚੁੱਲ੍ਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਸੰਗਤ ਨੇ ਸੁਖਬੀਰ ਬਾਦਲ ਨੂੰ ਸਤਿਕਾਰ ਨਹੀ ਦਿੱਤਾ ਸਗੋਂ ਤਿਰਸਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜਾ ਕਹਿੰਦਾ ਸੀ ਗ੍ਰੰਥੀਆਂ ਨੂੰ ਰਾਜਨੀਤੀ ਬਾਰੇ ਨਹੀਂ ਪਤਾ ਹੁਣ ਅਸੀਂ ਦੱਸਾਂਗੇ ਕਿ ਗ੍ਰੰਥੀ ਸਿੰਘ ਦੀ ਸਿਆਸਤ ਕੀਤੀ ਹੁੰਦੀ ਹੈ।