ਸਰੋਂ ਦੇ ਤੇਲ ਦੀ ਮਿਲਾਵਟ ਕਰਨ ਵਾਲਿਆਂ ਲਈ ਕਾਲਾ ਦਿਨ
Published : Sep 11, 2018, 8:23 pm IST
Updated : Sep 11, 2018, 8:23 pm IST
SHARE ARTICLE
D-Day for Mustard Oil Adulterators
D-Day for Mustard Oil Adulterators

ਅਬੋਹਰ ਵਿੱਚ ਪੈਕੇਜਿੰਗ ਫੈਕਟਰੀ ਅਤੇ ਤੇਲ ਦਾ ਟੈਂਕਰ ਸੀਲ

ਚੰਡੀਗੜ : ਸ਼ੁਰੂਆਤੀ ਚਿਤਾਵਨੀ ਦੇ ਬਾਅਦ ਵੀ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਰ•ੋਂ ਦੇ ਤੇਲ ਦੀ ਮਿਲਾਵਟ ਖੋਰੀ ਵਿੱਚ ਲਿਪਤ ਵਿਅਕਤੀਆਂ 'ਤੇ ਫੂਡ ਸੇਫਟੀ ਟੀਮਾਂ ਨੇ ਜ਼ੋਰਦਾਰ ਹੱਲਾ ਬੋਲ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਅਬੋਹਰ ਵਿਖੇ ਐਨ.ਜੀ. ਤੇਲ ਮਿੱਲ 'ਤੇ ਛਾਪੇਮਾਰੀ ਦੌਰਾਨ ਫਾਜ਼ਿਲਕਾ ਫੂਡ ਸੇਫਟੀ ਟੀਮ ਨੂੰ 725 ਲੀਟਰ ਨਕਲੀ ਸਰੋ• ਦਾ ਤੇਲ ਅਤੇ 352 ਲੀਟਰ ਖਾਣ ਵਾਲਾ ਤੇਲ ਮਿਲਿਆ।

ਅਗਲੇਰੀ ਜਾਂਚ ਲਈ ਨਮੂਨੇ ਲੈ ਕੇ ਸਟਾਕ ਜ਼ਬਤ ਕਰ ਲਿਆ ਗਿਆ। ਇਹ ਕਾਰੋਬਾਰੀ ਮਿਲਾਵਟੀ ਖਾਣ ਵਾਲੇ ਤੇਲ ਨੂੰ ਸਰੋ• ਦੇ ਤੇਲ ਵਜੋਂ ਵੇਚ ਰਿਹਾ ਸੀ। ਟੀਮ ਵੱਲੋਂ ਫੈਕਟਰੀ ਦੇ ਪੈਕੇਜਿੰਗ ਹਿੱਸੇ ਅਤੇ ਤੇਲ ਦੇ ਟੈਂਕਰ ਨੂੰ ਸੀਲ ਕਰ ਦਿੱਤਾ ਗਿਆ। ਟੀਮ ਵੱਲੋਂ ਅਬੈ ਟ੍ਰੇਡਿੰਗ ਕੰਪਨੀ ਦੇ ਨਾਂ 'ਤੇ ਘਰੇਲੂ ਇਮਾਰਤ ਵਿੱਚ ਚਲਾਈ ਜਾ ਰਹੀ ਦੁਕਾਨ ਤੋਂ 46 ਲੀਟਰ ਰਾਇਲ ਤਾਜ਼ ਕੁਕਿੰਗ ਸਮੱਗਰੀ ਵੀ ਜ਼ਬਤ ਕੀਤੀ ਗਈ। ਇਸ ਤੋਂ ਪਹਿਲਾਂ ਲੁਧਿਆਣਾ ਦੀ ਟੀਮ ਵੱਲੋਂ ਅਮਰਗੜ• ਨਜ਼ਦੀਕ ਇੱਕ ਉਤਪਾਦਕ ਇਕਾਈ ਦੀ ਜਾਂਚ ਤੋਂ ਬਾਅਦ ਉਸਨੂੰ ਸੀਲ ਕੀਤਾ ਗਿਆ।

v
 

ਇਹ ਉਤਪਾਦਕ ਇਕਾਈ ਲੁਧਿਆਣਾ ਜ਼ਿਲ•ੇ ਵਿੱਚ ਸਥਾਪਿਤ ਸੀ ਜਦ ਕਿ ਗੁੰਮਰਾਹ ਕਰਨ ਲਈ ਪੈਕੇਜਿੰਗ ਪਤਾ ਸੰਗਰੂਰ ਜ਼ਿਲ•ੇ ਦਾ ਦਿੱਤਾ ਹੋਇਆ ਸੀ। ਸਮੂਹ ਪੈਕੇਜਡ ਸਮੱਗਰੀ ਜੋ ਕਿ ਤਕਰੀਬਨ 168 ਲੀਟਰ ਸਰੋ• ਦਾ ਤੇਲ ਸੀ ਨੂੰ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ। ਖੰਨਾ ਵਿਖੇ ਇੱਕ ਫੈਕਟਰੀ ਵਿੱਚ ਬਿਨਾਂ ਮਾਰਕੇ ਦਾ ਸਰ•ੋਂ ਦਾ ਤੇਲ ਵੀ ਪਾਇਆ ਗਿਆ। ਫਰੀਦਕੋਟ ਟੀਮ ਵੱਲੋਂ ਸੁਭਾਸ਼ ਫਲੋਰ ਮਿੱਲਾਂ ਦੀ ਜਾਂਚ ਉਪਰੰਤ ਦੋ ਵੱਖਰੇ ਵੱਖਰੇ ਬ੍ਰਾਂਡ ਦਾ ਸਰੋ•ਂ ਦਾ ਤੇਲ ਜਿਸ ਵਿੱਚ ਕੁੱਲ 159 ਕਿਲੋਗਾ੍ਰਮ ਦੇ 18 ਬਕਸੇ ਧਾਨ ਬ੍ਰਾਂਡ ਦੇ ਅਤੇ ਕੁੱਲ 96 ਕਿਲੋਗਾ੍ਰਮ ਦੇ 10 ਬਕਸੇ ਅਨਿਯਾ ਬ੍ਰਾਂਡ ਦੇ ਸ਼ਾਮਲ ਸਨ।

vv

ਹਰੇਕ ਸ਼ੱਕੀ ਸਮੱਗਰੀ ਦੇ ਨਮੂਨੇ ਲੈ ਕੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਕ੍ਰਿਸ਼ਨਾ ਟ੍ਰੇਡਰਜ਼, ਹੁਸ਼ਿਆਰਪੁਰ ਵਿਖੇ ਕੀਤੀ ਜਾਂਚ ਦੌਰਾਨ ਬਨਸਪਤੀ ਅਤੇ ਦੇਸੀ ਘੀ ਦੀ ਸੁਗੰਧ ਤੋਂ ਬਣੇ ਕੁੱਲ 180 ਕਿਲੋਗ੍ਰਾਮ (10 ਬਕਸੇ ਹਰੇਕ 18 ਕਿਲੋ) ਨਕਲੀ ਦੇਸੀ ਘੀ ਦਾ ਪਰਦਾਫਾਸ਼ ਕੀਤਾ ਗਿਆ। ਸਟਾਕ ਨੂੰ ਸੀਲ ਕਰਕੇ ਅਗਲੇਰੀ ਜਾਂਚ ਲਈ ਦੇਸੀ ਘੀ ਅਤੇ ਬਨਸਪਤੀ ਦੇ ਨਮੂਨੇ ਲੈ ਲਏ ਗਏ। ਇਸ ਤੋਂ ਇਲਾਵਾ ਮੰਨਤ ਫੂਡਜ਼ ਤੋਂ ਕੁਕਿੰਗ ਸਮੱਗਰੀ ਦੇ ਨਮੂਨੇ ਲੈ ਕੇ ਜਾਂਚ ਲਈ ਲੈਬ ਨੂੰ ਭੇਜ ਦਿੱਤੇ ਗਏ ਹਨ।

ਫੂਡ ਸੇਫਟੀ ਵਿੰਗ ਪਠਾਨਕੋਟ ਵੱਲੋਂ ਅਰੋੜਾ ਆਇਲ ਐਂਡ ਫਲੋਰ ਮਿੱਲ ਅਤੇ ਲਕਸ਼ਮਣ ਸਿੰਘ ਐਂਡ ਸੱਨਜ਼ ਨਾਮਕ ਤੇਲ ਦੀ ਰੀ-ਪੈਕਿੰਗ ਵਾਲੀਆਂ ਯੂਨਿਟਾਂ ਦਾ ਨਿਰੀਖਣ ਕੀਤਾ ਗਿਆ। ਲਕਸ਼ਮਣ ਸਿੰਘ ਐਂਡ ਸੱਨਜ਼ ਵਿਖੇ 200 ਪੀਪੇ ਰਸੋਈ ਬ੍ਰਾਂਡ ਸਰੋ•ਂ ਦਾ ਤੇਲ ਅਤੇ 200 ਪੀਪੇ ਸੁਨਿਹਰੀ ਕੋਰਾਂ ਸਰੋ• ਦੇ ਤੇਲ ਦੇ ਪਾਏ ਗਏ। ਅਰੋੜਾ ਆਇਲ ਐਂਡ ਫਲੋਰ ਮਿੱਨ ਵਿਖੇ ਤਕਰੀਬਨ 50 ਬਕਸੇ ਵੇਟਰ ਬ੍ਰਾਂਡ ਸਰੋ• ਦਾ ਤੇਲ ਅਤੇ 200 ਬਕਸੇ ਮਸ਼ਲ ਸਰੋ• ਦੇ ਤੇਲ ਦੇ ਮਿਲੇ। ਨਮੂਨੇ ਲੈ ਕੇ ਦੋਹਾਂ ਮਿੱਲਾਂ ਨੂੰ ਸਵੱਛਤਾ ਨੂੰ ਬਣਾਈ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਦੋਹਾਂ ਮਿੱਲਾਂ ਕੋਲ ਐਫ.ਐਸ.ਐਸ.ਏ.ਆਈ. ਲਾਇਸੰਸ ਨਹੀਂ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement