
ਸੋਲਰ ਐਨਰਜੀ ਨਾਲ ਚਲਣਗੀਆਂ ਕਾਰਾਂ
ਕੋਰੋਨਾ ਮਹਾਂਮਾਰੀ ਅਤੇ ਚੀਨ ਦੇ ਨਾਲ ਚਲ ਰਹੇ ਸਿਆਸੀ ਵਿਵਾਦਾਂ ਵਿਚਕਾਰ ਕੇਂਦਰ ਸਰਕਾਰ ਹੁਣ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣ ਦਾ ਪਲਾਨ ਤਿਆਰ ਕਰ ਰਹੀ ਹੈ। ਅਜਿਹੇ ਵਿਚ ਹੁਣ ਸਰਕਾਰ ਸੋਲਰ ਕਾਰ ਮੈਨੂਫੈਕਚਰਿੰਗ ਵਲ ਧਿਆਨ ਕੇਂਦਰਿਤ ਕਰ ਰਹੀ ਹੈ। ਸੂਤਰਾਂ ਅਨੁਸਾਰ ਦੇਸ਼ ਵਿਚ ਸੋਲਰ ਕਾਰ ਨਿਰਮਾਣ ਨੂੰ ਵਧਾਉਣ ਲਈ ਸਬਸਿਡੀ ਦੇਣ 'ਤੇ ਵਿਚਾਰ ਕਰ ਰਹੀ ਹੈ। ਸੋਲਰ ਕਾਰ ਨਿਰਮਾਣ ਨੂੰ ਲੈ ਕੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਮੋਦੀ ਸਰਕਾਰ ਵਲੋਂ ਇਕ ਨਵੀਂ ਨੀਤੀ ਦਾ ਖ਼ਾਕਾ ਤਿਆਰ ਕੀਤਾ ਹੈ ਜਿਸ ਵਿਚ ਆਟੋ ਕੰਪਨੀਆਂ ਨੂੰ ਦੇਸ਼ ਵਿਚ ਸੋਲਰ ਕਾਰ ਮੈਨੂਫੈਕਚਰਿੰਗ ਲਈ ਆਕਰਸ਼ਿਤ ਕੀਤਾ ਜਾ ਸਕੇ। ਇਸ ਪਲਾਨ ਤਹਿਤ ਕੇਂਦਰ ਸਰਕਾਰ ਆਟੋ ਕੰਪਨੀਆਂ ਨੂੰ ਟੈਕਸ ਵਿਚ ਛੋਟ, ਸਬਸਿਡੀ, ਸਸਤਾ ਲੋਨ ਅਤੇ ਸਸਤੀ ਜ਼ਮੀਨ ਮੁਹਈਆ ਕਰਵਾਏਗੀ, ਜੋ ਸੋਲਰ ਕਾਰ ਨਿਰਮਾਣ ਦਾ ਪਲਾਂਟ ਦੇਸ਼ ਵਿਚ ਹੀ ਲਗਾਉਣ ਲਈ ਕਦਮ ਵਧਾਉਣਗੇ। ਨਾਲ ਹੀ ਹੁਣ ਇਸ ਖੇਤਰ ਨਾਲ ਵੱਡੇ ਪੱਧਰ 'ਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ। ਧਿਆਨ ਦੇਣ ਯੋਗ ਹੈ ਕਿ ਭਾਰਤ 2021 ਤਕ ਦੁਨੀਆਂ ਦਾ ਤੀਸਰਾ ਸੱਭ ਤੋਂ ਵੱਡਾ ਪੈਸੇਂਜਰ ਵਹੀਕਲ ਮਾਰਕੀਟ ਬਣਨ ਦੀ ਸੰਭਾਵਨਾ ਹੈ। ਅਜਿਹੇ ਵਿਚ ਸੋਲਰ ਮਾਰਕੀਟ ਨੂੰ ਲੈ ਕੇ ਵੀ ਸਰਕਾਰ ਨੂੰ ਵੀ ਵੱਡੀ ਉਮੀਦ ਦਿਖਦੀ ਹੈ। ਦੇਸ਼ ਵਿਚ ਫ਼ਿਲਹਾਲ ਟਾਟਾ ਮੋਟਰਜ਼, ਟੀਵੀਐਸ ਮੋਟਰਜ਼ ਤੇ ਮਹਿੰਦਰਾ ਜਿਹੀਆਂ ਕੰਪਨੀਆਂ ਕੋਲ ਪਹਿਲਾਂ ਤੋਂ ਹੀ ਸੋਲਰ ਪੁਆਇੰਟ ਹੈ।image