
ਦੇਸ਼ ਨੂੰ ਚੀਨ ਕੋਲ ਵੇਚ ਰਿਹਾ ਹੈ ਬਿਡੇਨ ਪ੍ਰਵਾਰ : ਟਰੰਪ
ਕਿਹਾ, ਜੇ ਬਿਡੇਨ ਜਿੱਤੇ ਤਾਂ ਅਮਰੀਕਾ ਦਾ ਮਾਲਕ ਚੀਨ ਹੋਵੇਗਾ
ਵਾਸ਼ਿੰਗਟਨ, 11 ਸਤੰਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਦੇਸ਼ ਦੀ ਰਾਸ਼ਟਰਪਤੀ ਚੋਣ ਲਈ ਅਪਣੇ ਵਿਰੋਧੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਉੱਤੇ ਚੀਨ ਦੇ ਮਾਮਲੇ 'ਚ ''ਕਮਜ਼ੋਰ'' ਰਹਿਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਵਾਰ ਸਿੱਧਾ ਚੀਨੀ ਫ਼ੌਜ ਕੋਲ ਦੇਸ਼ ਨੂੰ ਵੇਚ ਰਿਹਾ ਹੈ। ਟਰੰਪ ਨੇ ਵੀਰਵਾਰ ਨੂੰ ਵਾਈਟ ਹਾਊਸ 'ਚ ਕਿਹਾ, ''ਬਿਡੇਨ ਚੀਨ ਨੂੰ ਲੈ ਕੇ ਕਮਜ਼ੋਰ ਹਨ। ਇਸ ਗੱਲ ਦਾ ਕੱਲ ਪ੍ਰਗਟਾਵਾ ਹੋਇਆ ਕਿ ਇਕ ਅਜਿਹੀ ਕੰਪਨੀ ਨੇ ਇਕ ਵੱਡੇ ਚੀਨੀ ਫ਼ੌਜੀ ਰਖਿਆ ਠੇਕੇਦਾਰ ਨੂੰ ਮਿਸ਼ਿਗਨ ਦੀ ਇਕ ਆਟੋ ਪਾਰਟਸ ਨਿਰਮਾਤਾ ਕੰਪਨੀ ਦੀ ਵਿਕਰੀ ਸੰਭਵ ਬਣਾਈ, ਜਿਸ ਦਾ ਅੰਸ਼ਕ ਮਾਲਕਾਨਾ ਹੱਕ ਜੋ ਬਿਡੇਨ ਦੇ ਬੇਟੇ ਹੰਟਰ ਕੋਲ ਹੈ।'' ਹੰਟਰ ਬਿਡੇਨ ਕੋਲ ਸ਼ੰਘਾਈ ਦੀ ਨਿਜੀ ਇਕਵਿਟੀ ਕੰਪਨੀ ਬੋਹਾਈ ਹਾਰਵੇਸਟ ਆਰਐਸਟੀ ਦੀ 10 ਫ਼ੀ ਸਦੀ ਹਿੱਸੇਦਾਰੀ ਹੈ। ਰਾਸ਼ਟਰਪਤੀ ਨੇ ਪੱਤਰਕਾਰਾਂ 'ਤੇ ਦੋਸ਼ ਲਗਾਇਆ ਕਿ ਉਹ ਮਿਸ਼ਿਗਨ ਸਬੰਧੀ ਵਿੱਤੀ ਲੈਣ ਦੇਣ ਬਾਰੇ ਰਿਪੋਰਟਿੰਗ ਨਹੀਂ ਕਰ ਰਹੇ। ਉਨ੍ਹਾਂ ਕਿਹਾ, ''ਤੁਸੀਂ ਇਸ ਬਾਰੇ ਨਹੀਂ ਲਿਖਣਾ ਚਾਹੁੰਦੇ, ਕੀ ਤੁਸੀਂ ਲਿਖਣਾ ਚਾਹੁੰਦੇ ਹੋ ? ਬਿਡੇਨ ਨੇ ਅਪਣੇ ਪੂਰੇ ਕਰੀਅਰ 'ਚ ਚੀਨ ਨੂੰ ਮਿਸ਼ਿਗਨ ਦੀਆਂ ਨੌਕਰੀਆਂ ਵੇਚੀਆਂ।''
ਟਰੰਪ ਨੇ ਕਿਹਾ, ''ਹੁਣ ਬਿਡੇਨ ਪ੍ਰਵਾਰ ਸਿੱਧਾ ਚੀਨੀ ਫ਼ੌਜ ਨੂੰ ਸਾਡਾ ਦੇਸ਼ ਵੇਚ ਰਿਹਾ ਹੈ। ਉਸ ਕੋਲ ਨੌਕਰੀਆਂ ਨਹੀਂ ਸਨ। ਹੁਣ ਅਚਾਨਕ ਉਹ ਮਿਸ਼ਿਗਨ ਦੀ ਕੰਪਨੀਆਂ ਚੀਨ ਨੂੰ ਵੇਚ ਰਹੇ ਹਨ।'' ਉਨ੍ਹਾਂ ਦੋਸ਼ ਲਗਾਇਆ ਕਿ ਚੀਨੀ ਫ਼ੌਜ ਨੂੰ ਅਮਰੀਕੀ ਨਿਰਮਾਣ ਦੀ ਨੌਕਰੀਆਂ ਮਿਲੀਆਂ ਅਤੇ ਬਿਡੇਨ
ਪ੍ਰਵਾਰ ਨੂੰ ਇਸ ਦੇ ਬਦਲੇ 'ਚ ਧਨ ਮਿਲਿਆ।
ਟਰੰਪ ਨੇ ਕਿਹਾ, ''ਜੇਕਰ ਜੋ ਬਿਡੇਨ ਕਦੇ ਚੋਣ ਜਿੱਤਦੇ ਹਨ, ਤਾਂ ਚੀਨ ਅਮਰੀਕਾ ਦਾ ਮਾਲਕ ਹੋਵੇਗਾ, ਉਹ ਅਮਰੀਕਾ ਦੇ ਮਾਲਕ ਹੋਣਗੇ।'' ਉਨ੍ਹਾਂ ਬਿਡੇਨ 'ਤੇ ਕੋਰੋਨਾ ਵਾਇਰਸ ਟੀਕੇ ਦੇ ਸਬੰਧ 'ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਮਜ਼ੋਰ ਕਰਨ ਦਾ ਵੀ ਦੋਸ਼ ਲਗਾਇਆ। ਟਰੰਪ ਨੇ ਦੋਸ਼ ਲਗਾਇਆ ਕਿ ਜਦੋਂ ਬਿਡੇਨ ਉਪ ਰਾਸ਼ਟਰਪਤੀ ਸਨ, ਤਾਂ ਉਹ ਇਹ ਨਹੀਂ ਸਮਝ ਪਾਏ ਕਿ ਸimageਵਾਈਨ ਫ਼ਲੂ ਵਿਨਾਸ਼ਕਾਰੀ ਹੈ। (ਪੀਟੀਆਈ)