
ਗਧੀ ਨੂੰ ਮਿਲੇਗਾ ਦੁਧਾਰੂ ਪਸ਼ੂ ਦਾ ਦਰਜਾ
ਸੱਤ ਹਜ਼ਾਰ ਰੁਪਏ ਪ੍ਰਤੀ ਲਿਟਰ ਵਿਕੇਗਾ ਗਧੀ ਦਾ ਦੁੱਧ
ਅਹਿਮਦਾਬਾਦ, 10 ਸਤੰਬਰ : ਹੁਣ ਤਕ ਅਸੀਂ ਸਿਰਫ਼ ਗਾਂ, ਮੱਝ, ਭੇਡ, ਬਕਰੀ ਅਤੇ ਊਠਣੀ ਦੇ ਦੁੱਧ ਅਤੇ ਉਨ੍ਹਾਂ ਦੇ ਉਤਪਾਦਨ ਬਾਰੇ ਪੜ੍ਹਿਆ ਹੈ ਪਰ ਹੁਣ ਗਧੀ ਦਾ ਦੁੱਧ ਵੀ ਇਨ੍ਹਾਂ 'ਚ ਸ਼ਾਮਲ ਹੋ ਗਿਆ ਹੈ ਜਿਸ ਦਾ ਉਤਪਾਦਨ ਗੁਜਰਾਤ 'ਚ ਸ਼ੁਰੂ ਹੋਵੇਗਾ। ਹੁਣ ਤਕ ਗਧੇ ਨੂੰ ਭਾਰ ਚੁੱਕਣ ਲਈ ਹੀ ਜਾਣਿਆ ਜਾਂਦਾ ਸੀ ਪਰ ਹਾਲਾਰੀ ਨਸਲ ਦੀ ਗਧੀ ਨੂੰ ਦੁਧਾਰੂ ਪਸ਼ੂ ਦਾ ਨਵਾਂ ਦਰਜਾ ਮਿਲਣ ਜਾ ਰਿਹਾ ਹੈ। ਆਨੰਦ ਦੀ ਐਗਰੀਕਲਚਰ ਯੂਨੀਵਰਸਿਟੀ ਸੰਚਾਲਤ ਵੈਟਰਨਰੀ ਕਾਲਜ ਦੇ ਵਿਗਿਆਨੀਆਂ ਨੇ ਅਜਿਹੇ ਦੋ ਪ੍ਰਕਾਰ ਦੀ ਗਧੀ ਦੀ ਨਸਲ ਦੀ ਮਾਨਤਾ ਪ੍ਰਾਪਤ ਕੀਤੀ ਹੈ। ਇਕ ਹਾਲਾਰੀ ਅਤੇ ਦੂਜੀ ਕੱਛੀ। ਸਫ਼ੇਦ ਰੰਗ ਦੀ ਹਾਲਾਰੀ ਗਧੀ ਵਿਖਣ 'ਚ ਘੋੜੇ ਵਰਗੀ ਹੁੰਦੀ ਹੈ ਪਰ ਹਾਲਾਰੀ ਗਧੀ ਘੋੜਿਆਂ ਤੋਂ