ਸਿੱਖਾਂ ਤੇ ਫ਼ੌਜੀ ਪ੍ਰਵਾਰਾਂ ਦਾ ਦਿਲ ਜਿੱਤਣ ਲਈ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ  
Published : Sep 11, 2021, 1:06 am IST
Updated : Sep 11, 2021, 1:06 am IST
SHARE ARTICLE
image
image

ਸਿੱਖਾਂ ਤੇ ਫ਼ੌਜੀ ਪ੍ਰਵਾਰਾਂ ਦਾ ਦਿਲ ਜਿੱਤਣ ਲਈ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ  

ਬਣਾਇਆ ਉਤਰਾਖੰਡ ਦਾ ਨਵਾਂ ਰਾਜਪਾਲ 

ਦੇਹਰਾਦੂਨ, 10 ਸਤੰਬਰ : ਉਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੱਡਾ ਦਾਅ ਖੇਡਿਆ ਹੈ | ਕੇਂਦਰ ਸਰਕਾਰ ਨੇ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੂੰ  ਫ਼ੌਜੀ ਮਹੱਤਵ ਵਾਲੇ ਸੂਬੇ ਉਤਰਾਖੰਡ ਵਿਚ ਰਾਜਪਾਲ ਨਿਯੁਕਤ ਕੀਤਾ ਹੈ | ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਰਾਜਪਾਲ ਦੀ ਨਿਯੁਕਤੀ ਨੂੰ  ਰਾਜਨੀਤਕ ਦਿ੍ਸ਼ਟੀ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਦਰਅਸਲ ਉੱਤਰਾਖੰਡ ਵਿਚ ਕਿਸਾਨ ਅੰਦੋਲਨ ਕਰ ਕੇ ਭਾਜਪਾ ਪਛੜ ਰਹੀ ਹੈ | ਇਥੋਂ ਦਾ ਸਿੱਖ ਭਾਈਚਾਰਾ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਵਿਚ ਡਟਿਆ ਹੋਇਆ ਹੈ | ਪੰਜਾਬ, ਹਰਿਆਣਾ ਤੇ ਯੂਪੀ ਤੋਂ ਬਾਅਦ ਉੱਤਰਾਖੰਡ ਵਿਚ ਹੀ ਕਿਸਾਨ ਅੰਦੋਲਨ ਦਾ ਸੱਭ ਤੋਂ ਵੱਡਾ ਅਸਰ ਹੈ | ਇਸ ਲਈ ਹੀ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਸਰਗਰਮੀ ਵਧਾ ਦਿਤੀ ਹੈ | ਅਜਿਹੇ ਵਿਚ ਬੀਜੇਪੀ ਦੀ ਹਾਲਾਤ ਔਖੀ ਬਣੀ ਹੋਈ ਹੈ |
ਦੂਜੇ ਪਾਸੇ ਉੱਤਰਾਖੰਡ ਵਿਚ ਲਗਪਗ ਹਰ ਪ੍ਰਵਾਰ ਦਾ ਇਕ ਮੈਂਬਰ ਫ਼ੌਜ 
ਵਿਚ ਹੈ ਜਾਂ ਫ਼ੌਜੀ ਪ੍ਰਵਾਰ ਨਾਲ ਸਬੰਧ ਰੱਖਦਾ ਹੈ | ਰਾਜ ਵਿਚ ਲਗਪਗ 2.5 ਲੱਖ ਸਾਬਕਾ ਸੈਨਿਕ ਤੇ ਵੀਰ ਨਾਰੀਆਂ ਦਾ ਨਿਵਾਸ ਹੈ | ਫ਼ੌਜੀ ਪ੍ਰਵਾਰਾਂ ਨਾਲ ਸਬੰਧਤ ਵੋਟਰਾਂ ਦੀ ਗਿਣਤੀ ਨੂੰ  ਕੁਲ ਵੋਟਰਾਂ ਦਾ ਲਗਭਗ 12 ਪ੍ਰਤੀਸ਼ਤ ਮੰਨਿਆ ਜਾਂਦਾ ਹੈ | ਇਸੇ ਕਾਰਨ ਕਰ ਕੇ, ਹਰ ਰਾਜਨੀਤਕ ਪਾਰਟੀ ਉਨ੍ਹਾਂ ਨੂੰ  ਲੁਭਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ | ਇਸ ਨੂੰ  ਧਿਆਨ ਵਿਚ ਰੱਖਦਿਆਂ ਹੀ ਕੇਂਦਰ ਸਰਕਾਰ ਨੇ ਵੱਡਾ ਦਾਅ ਖੇਡਿਆ ਹੈ | ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਗੁਰਮੀਤ ਸਿੰਘ ਨੂੰ  ਉਤਰਾਖੰਡ ਵਿਚ ਰਾਜਪਾਲ ਨਿਯੁਕਤ ਕਰ ਕੇ ਬੀਜੇਪੀ ਸਿੱਖ ਭਾਈਚਾਰੇ ਤੇ ਫ਼ੌਜੀ ਪ੍ਰਵਾਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿਚ ਹੈ |

ਚੀਨ ਦੇ ਮਾਮਲਿਆਂ ਦੇ ਮਾਹਰ ਹਨ ਜਨਰਲ ਸਿੰਘ
ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਭਾਰਤੀ ਫ਼ੌਜ ਵਿਚ ਚਾਰ ਦਹਾਕਿਆਂ ਦੀ ਸੇਵਾ ਤੋਂ ਬਾਅਦ ਸਾਲ 2016 ਵਿਚ ਸੇਵਾਮੁਕਤ ਹੋਏ | ਉਨ੍ਹਾਂ ਨੂੰ  ਭਾਰਤੀ ਫ਼ੌਜ ਵਿਚ ਰਹਿੰਦਿਆਂ ਸ਼ਾਨਦਾਰ ਸੇਵਾਵਾਂ ਲਈ ਚਾਰ ਵਾਰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ | ਜਿਸ ਵਿਚ ਦੋ ਬਹਾਦਰੀ ਅਤੇ ਦੋ ਚੀਫ਼ ਆਫ਼ ਆਰਮੀ ਸਟਾਫ਼ ਪ੍ਰਸ਼ੰਸਾ ਪੁਰਸਕਾਰ ਸ਼ਾਮਲ ਹਨ | ਉਨ੍ਹਾਂ ਨੂੰ  ਚੀਨੀ ਮਾਮਲਿਆਂ ਦਾ ਮਾਹਰ ਮੰਨਿਆ ਜਾਂਦਾ ਹੈ | ਭਾਰਤ-ਚੀਨ ਸਬੰਧਾਂ ਬਾਰੇ, ਜਨਰਲ ਸਿੰਘ ਨੇ ਚੇਨਈ ਅਤੇ ਇੰਦੌਰ ਯੂਨੀਵਰਸਿਟੀ ਤੋਂ ਐਮਫ਼ਿਲ ਕੀਤੀ ਹੈ | ਨਾਲ ਹੀ, ਭਾਰਤ-ਚੀਨ ਸਰਹੱਦ ਵਿਵਾਦ ਦੇ ਮੁੱਦੇ 'ਤੇ, ਉਨ੍ਹਾਂ ਨੇ ਵਿਸ਼ੇਸ਼ ਅਧਿਐਨ ਲਈ ਅਪਣੀ ਨੌਕਰੀ ਦੌਰਾਨ ਅਧਿਐਨ ਛੁੱਟੀ ਲੈ ਲਈ ਸੀ |       (ਏਜੰਸੀ)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement