ਫ਼ਰੀਦਕੋਟ ’ਚ ਅਫ਼ਰੀਕਨ ਸਵਾਈਨ ਫੀਵਰ ਦਾ ਕਹਿਰ
Published : Sep 11, 2022, 4:11 pm IST
Updated : Sep 11, 2022, 4:11 pm IST
SHARE ARTICLE
Fury of African swine fever in Faridkot
Fury of African swine fever in Faridkot

ਹਰਕਤ ’ਚ ਆਇਆ ਪ੍ਰਸ਼ਾਸਨ

 

ਫ਼ਰੀਦਕੋਟ: ਜਿੱਥੇ ਕੋਰੋਨਾ ਵਾਇਰਸ ਨੇ ਪਿਛਲੇ ਸਮੇਂ ਵਿਚ ਕਹਿਰ ਢਾਹਿਆ ਜਿਸ ਨਾਲ ਇਨਸਾਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ ਹੁਣ ਇਨਸਾਨਾਂ ਤੋਂ ਬਾਅਦ ਜਾਨਵਰਾਂ ਵਿਚ ਵੀ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਫੈਲ ਰਹੀਆਂ ਹਨ। ਜਿਸ ਵਿਚ ਲੰਪੀ ਸਕਿਨ ਨਾਮੀ ਬਿਮਾਰੀ ਨੇ ਪਸ਼ੂਆਂ ’ਤੇ ਕਹਿਰ ਢਾਹਿਆ, ਉਸ ਤੋਂ ਬਾਅਦ ਸਵਾਈਨ ਫੀਵਰ ਜੋ ਕਿ ਸੂਰਾਂ ਤੋਂ ਹੋਣ ਵਾਲੀ ਖ਼ਤਰਨਾਕ ਬਿਮਾਰੀ ਸਾਬਿਤ ਹੋ ਰਹੀ ਹੈ ਹੁਣ ਪੰਜਾਬ ਵਿਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਵਿਚ ਪੰਜਾਬ ਤੋਂ ਐੱਸਏਐੱਸ ਨਗਰ ਮੁਹਾਲੀ ਅਤੇ ਫ਼ਰੀਦਕੋਟ ਦੇ ਆਰਾ ਮਾਰਕੀਟ ਨੂੰ ਅਫ਼ਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਗਿਆ ਹੈ 

ਜਿਸ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ ਬਿਮਾਰੀ ਦੀ ਰੋਕਥਾਮ ਲਈ "ਜਾਨਵਰਾਂ ਵਿਚ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009" ਅਤੇ "ਅਫ਼ਰੀਕਨ ਸਵਾਈਨ ਫੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਤਹਿਤ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ। 
ਜਿਸ ਤਹਿਤ ਟੀਮਾਂ ਵੱਲੋਂ ਆਰਾ ਮਾਰਕੀਟ ਵਿਚ ਸਥਿਤ ਵਾਲਮੀਕ ਕਲੋਨੀ ਵਿਚ ਸੂਰਾਂ ਦਾ ਕੰਮ ਕਰਨ ਵਾਲੇ ਮਾਲਕਾਂ ਕੋਲ ਪਹੁੰਚ ਕੀਤੀ ਗਈ ਅਤੇ ਜੋ ਸੂਰ ਉਨ੍ਹਾਂ ਵੱਲੋਂ ਪਾਲੇ ਗਏ ਜਾਂ ਵਪਾਰ ਲਈ ਰੱਖੇ ਹੋਏ ਹਨ ਉਨ੍ਹਾਂ ਨੂੰ ਇੰਜੈਕਸ਼ਨ ਲਗਾ ਕੇ ਮਾਰਿਆ ਜਾ ਰਿਹਾ ਹੈ। ਮਰਨ ਉਪਰੰਤ ਇਨ੍ਹਾਂ ਸੂਰਾਂ ਨੂੰ ਪੂਰੇ ਸੇਫਟੀ ਤਰੀਕੇ ਨਾਲ ਖੱਡੇ ਵਿਚ ਦਫ਼ਨਾਇਆ ਜਾ ਰਿਹਾ ਹੈ, ਤਾਂ ਜੋ ਇਸ ਨਾਲ ਹੋਰ ਕਿਸੇ ਨੂੰ ਇਹ ਬਿਮਾਰੀ ਨਾ ਹੋ ਸਕੇ। 

ਇਸ ਮੌਕੇ ਗੱਲਬਾਤ ਕਰਦਿਆਂ ਮੁਹੱਲਾ ਵਾਸੀ ਸਾਬਕਾ ਐਮ ਸੀ ਰੋਮੀ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿਚ ਜੋ ਸੂਰ ਪਾਲਕ ਹਨ, ਉਹ ਇਨ੍ਹਾਂ ਤੋਂ ਹੀ ਆਪਣਾ ਰੁਜ਼ਗਾਰ ਚਲਾ ਰਹੇ ਹਨ ਪਰ ਹੁਣ ਇੱਕ ਖ਼ਤਰਨਾਕ ਸਵਾਈਨ ਫੀਵਰ ਨਾਮਕ ਬਿਮਾਰੀ ਫ਼ੈਲੀ ਹੈ ਜਿਸ ਕਰਕੇ ਇਨ੍ਹਾਂ ਸੂਰਾਂ ਨੂੰ ਮਾਰਿਆ ਜਾ ਰਿਹਾ ਹੈ। 
ਸੂਰ ਪਾਲਕਾਂ ਨੇ ਕਿਹਾ ਕਿ ਅਸੀਂ ਪੂਰੇ ਸਾਫ਼ ਤਰੀਕੇ ਨਾਲ ਆਪ ਦੇ ਸੂਰਾਂ ਦਾ ਪਾਲਣ ਪੋਸ਼ਣ ਕਰਦੇ ਹਾਂ ਕਿਉਂਕਿ ਅਸੀਂ ਬੇਰੁਜ਼ਗਾਰ ਹਾਂ ਅਤੇ ਅਸੀਂ ਇੱਕ ਧੰਦੇ ਦੀ ਤਰ੍ਹਾਂ ਵਰਤਦੇ ਹਾਂ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸੂਰਾਂ ਦਾ ਮੁਆਵਜ਼ਾ ਉਨ੍ਹਾਂ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ । 

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਆਰਾ ਮਾਰਕੀਟ ਅਫ਼ਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਜ਼ੋਨ ਐਲਾਨਿਆ ਹੈ। ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇੱਥੋਂ ਭੇਜੇ ਸੈਂਪਲਾਂ ਵਿੱਚ ਸਵਾਈਨ ਫੀਵਰ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 22 ਦੇ ਨਜ਼ਦੀਕ ਸੂਰਾਂ ਨੂੰ ਮਾਰ ਕੇ ਦਫ਼ਨਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਰੋਕਥਾਮ, ਖ਼ਾਤਮੇ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement