
ਦੋ ਕਾਰ ਸਵਾਰ ਹਨ ਸੁਰੱਖਿਅਤ
ਜਲੰਧਰ : ਜਲੰਧਰ ਦੇ ਭੋਗਪੁਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਕਾਲਾ ਬਕਰਾ ਕੋਲ ਕਾਰ ਅੱਗੇ ਆਵਾਰਾ ਪਸ਼ੂ ਆ ਗਿਆ। ਜਿਸ ਨਾਲ ਕਾਰ ਪਲਟ ਗਈ। ਇਸ ਹਾਦਸੇ ਵਿਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਵਿਚ 3 ਲੋਕ ਸਵਾਰ ਸਨ ਜਿਨ੍ਹਾਂ ਵਿਚ 2 ਠੀਕ ਹਨ ਤੇ 16 ਸਾਲਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ।
ਭੋਗਪੁਰ ਨੇੜੇ ਕਾਲਾ ਬਕਰਾ ਕੋਲ ਤੇਜ਼ ਰਫਤਾਰ ਕਾਰ ਆਵਾਰਾ ਪਸ਼ੂ ਨਾਲ ਟਕਰਾ ਗਈ। ਹਾਦਸੇ ਵਿਚ 16 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਕਾਰ ਸਵਾਰ ਨੌਜਵਾਨ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮਾਲਕ ਤੇ ਰਾਕੇਸ਼ ਨਾਲ ਜਲੰਧਰ ਵਾਪਸ ਆ ਰਹੇ ਸਨ ਕਿ ਕਾਰ ਅੱਗੇ ਆਵਾਰਾ ਪਸ਼ੂ ਆ ਗਿਆ ਜਿਸ ਨਾਲ ਕਾਰ ਟਕਰਾਈ ਤੇ ਪਲਟ ਕੇ ਚਕਨਾਚੂਰ ਹੋ ਗਈ ਜਿਸ ਵਿਚ ਉਹ ਅਤੇ ਉਸ ਦਾ ਮਾਲਕ ਸੁਰੱਖਿਅਤ ਹਨ ਪਰ 16 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ।