
Chandigarh News : ਘਟਨਾ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ
Chandigarh News : ਚੰਡੀਗੜ੍ਹ ਦੇ ਮੋਟਰ ਵਹੀਕਲ ਇੰਸਪੈਕਟਰ ਰਵਿੰਦਰ ਸੈਣੀ ਨੂੰ ਸੈਕਟਰ ਥਾਣਾ 26 ਦੇ ਨੇੜੇ ਇਕ ਨਾਬਾਲਿਗ ਈ-ਰਿਕਸ਼ਾ ਚਾਲਕ ਨੂੰ ਰੋਕਣਾ ਮਹਿੰਗਾ ਪੈ ਗਿਆ। ਮੁਲਜ਼ਮ ਨਾਬਾਲਿਗ ਨੇ ਰੁਕਣ ਦੀ ਬਜਾਏ ਸਿੱਧਾ ਈ ਰਿਕਸ਼ਾ ਮੋਟਰ ਵਹੀਕਲ ਇੰਸਪੈਕਟਰ ਰਵਿੰਦਰ ਸੈਣੀ ਉਪਰ ਚੜਾ ਦਿੱਤਾ।
ਇਹ ਵੀ ਪੜੋ : Australia News : ਆਸਟ੍ਰੇਲੀਆ 'ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲੱਗੀ ਪਾਬੰਦੀ
ਟੱਕਰ ਲੱਗਣ ਕਾਰਨ ਮੋਟਰ ਵਹੀਕਲ ਇੰਸਪੈਕਟਰ ਦੂਰ ਜਾ ਕੇ ਗਿਰ ਗਿਆ ਅਤੇ ਉਸਦੇ ਸਿਰ ਨਾਲ ਈ-ਰਿਕਸ਼ਾ ਟਕਰਾਇਆ ਅਤੇ ਫਿਰ ਸੜਕ ਨਾਲ ਵੱਜਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਦੌਰਾਨ ਰਿਕਸ਼ਾ ਚਾਲਕ ਮੌਕੇ ਤੋਂ ਫ਼ਰਾਰ ਹੁੰਦਾ ਨਜ਼ਰ ਆ ਰਿਹਾ ਹੈ। ਮਹਿੰਦਰ ਸਿੰਘ ਜੋ ਕਿ ਮੋਟਰ ਵਾਹਨ ਇੰਸਪੈਕਟਰ ਨਾਲ ਖੜ੍ਹਾ ਸੀ, ਨੇ ਤੁਰੰਤ ਰੌਲਾ ਪਾਇਆ ਅਤੇ ਪੁਲਿਸ ਦੀ ਮਦਦ ਨਾਲ ਉਸਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਉਸਦਾ ਸੀਟੀ ਸਕੈਨ ਕੀਤਾ ਗਿਆ ਅਤੇ ਦਿਮਾਗ ਵਿਚ ਛੇਦ ਹੋਣ ਕਾਰਨ ਉਸਨੂੰ ਤੁਰੰਤ ਪੀਜੀਆਈ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸਦਾ ਆਪ੍ਰੇਸ਼ਨ ਕੀਤਾ।
ਇਹ ਵੀ ਪੜੋ : Amritsar News : ਦੇਸ਼ 'ਚ ਕੈਂਸਰ ਦਾ ਇਲਾਜ ਪਹਿਲਾਂ ਨਾਲੋਂ ਜ਼ਿਆਦਾ ਪਹੁੰਚਯੋਗ ਹੋਇਆ : ਪੀ. ਸੀ. ਏ
ਜਾਣਕਾਰੀ ਅਨੁਸਾਰ ਮੋਟਰ ਵਹੀਕਲ ਇੰਸਪੈਕਟਰ ਦੀ ਸਿਰ ਦੀ ਹੱਡੀ ਟੁੱਟ ਗਈ ਹੈ ਅਤੇ ਚੰਡੀਗੜ੍ਹ ਸੈਕਟਰ 26 ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ।
(For more news apart from e-rickshaw driver hit the motor vehicle inspector News in Punjabi, stay tuned to Rozana Spokesman)