Amritsar News : ਦੇਸ਼ 'ਚ ਕੈਂਸਰ ਦਾ ਇਲਾਜ ਪਹਿਲਾਂ ਨਾਲੋਂ ਜ਼ਿਆਦਾ ਪਹੁੰਚਯੋਗ ਹੋਇਆ : ਪੀ. ਸੀ. ਏ.

By : BALJINDERK

Published : Sep 11, 2024, 1:31 pm IST
Updated : Sep 11, 2024, 1:31 pm IST
SHARE ARTICLE
Cancer treatment file photo
Cancer treatment file photo

Amritsar News : ਪੈਸੇ ਦੀ ਕਮੀ ਹੁਣ ਇਲਾਜ ਦੇ ਰਾਹ 'ਚ ਨਹੀਂ ਬਣੇਗੀ ਰੁਕਾਵਟ

Amritsar News :ਕੈਂਸਰ ਆਪਣੇ-ਆਪ ’ਚ ਇਕ ਘਾਤਕ ਬਿਮਾਰੀ ਹੈ ਪਰ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਇਕ ਵੱਡਾ ਕਾਰਨ ਇਸ ਦੇ ਇਲਾਜ 'ਤੇ ਆਉਣ ਵਾਲਾ ਖਰਚਾ ਵੀ ਹੈ। ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਜੀ. ਐੱਸ. ਟੀ. ਕੌਂਸਲ ਦੀ 54ਵੀਂ ਮੀਟਿੰਗ ਦੌਰਾਨ ਕੈਂਸਰ ਦੀਆਂ ਦਵਾਈਆਂ 'ਤੇ ਜੀ. ਐੱਸ. ਟੀ. ਦਰਾਂ ਘਟਾਉਣ ਦਾ ਫ਼ੈਸਲਾ ਲੈਣ ਨਾਲ ਭਾਰਤ 'ਚ ਕੈਂਸਰ ਦੇ ਇਲਾਜ ਦੀ ਲਾਗਤ ਵਿਚ ਕਮੀ ਆਈ ਹੈ।

ਇਹ ਵੀ ਪੜੋ : Delhi News : ਅਡਾਨੀ ਦਾ ਵਿਦੇਸ਼ੀ ਨਿਵੇਸ਼ ਭਾਰਤ ਦੀ ਕੌਮੀ ਸੁਰੱਖਿਆ ਲਈ ਨੁਕਸਾਨਦੇਹ : ਕਾਂਗਰਸ

ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਅਧੀਨ ਕੰਮ ਕਰ ਰਹੀ ਪੰਜਾਬ ਕੈਮਿਸਟ ਐਸੋਸੀਏਸ਼ਨ (ਪੀ. ਸੀ. ਏ.) ਵਲੋਂ ਜਾਰੀ ਬਿਆਨ ਮੁਤਾਬਿਕ ਫਿਲਹਾਲ ਕੈਂਸਰ ਦੀਆਂ ਦਵਾਈਆਂ 'ਤੇ ਟੈਕਸ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕੀਤੀ ਗਈ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਅਗਲੀ ਜੀ. ਐੱਸ. ਟੀ. ਮੀਟਿੰਗ 'ਚ ਇਸ ਘਾਤਕ ਬਿਮਾਰੀ ਦੀਆਂ ਦਵਾਈਆਂ 'ਤੇ ਜੀ. ਐੱਸ. ਟੀ. ਦਰ ਸ਼੍ਰੇਣੀ ਵਿਚ ਹੋਵੇਗੀ।

ਇਹ ਵੀ ਪੜੋ : Gujarat News : ਵਪਾਰੀਆਂ ਨੇ ਗੋਂਦਲ ਏ.ਪੀ.ਐਮ.ਸੀ. ਵਿਖੇ ਨਿਲਾਮੀ ਰੋਕੀ

ਐਸੋਸੀਏਸ਼ਨ ਮੁਤਾਬਿਕ ਇਹ ਬਦਲਾਅ ਦੇਸ਼ ਭਰ ਦੇ ਲੱਖਾਂ ਲੋਕਾਂ ਲਈ ਰਾਹਤ ਦਾ ਸੁਨੇਹਾ ਲੈ ਕੇ ਆਇਆ ਹੈ, ਜਿੱਥੇ ਪੈਸੇ ਦੀ ਕਮੀ ਹੁਣ ਇਲਾਜ ਦੇ ਰਾਹ ਵਿਚ ਰੁਕਾਵਟ ਨਹੀਂ ਬਣੇਗੀ। ਕੈਂਸਰ ਰੋਗ ਮਾਹਿਰਾਂ ਮੁਤਾਬਿਕ ਭਾਰਤ 'ਚ ਕੈਂਸਰ ਦੀਆਂ ਸਭ ਤੋਂ ਆਮ ਕਿਸਮਾਂ ਛਾਤੀ, ਸਰਵਾਈਕਲ, ਮੂੰਹ ਤੇ ਫੇਫੜਿਆਂ ਦੇ ਕੈਂਸਰ ਹਨ।

ਇਹ ਵੀ ਪੜੋ : Amritsar News : ਅੰਮ੍ਰਿਤਸਰ ਪੁਲਿਸ ਨੇ ਦੋ ਸਮੱਗਲਰਾਂ ਨੂੰ ਕੀਤਾ ਕਾਬੂ, ਤਿੰਨ 9 MM ਗਲੋਕ ਪਿਸਟਲ, 4 ਮੈਗਜ਼ੀਨ, 1 ਮੋਟਰਸਾਈਕਲ ਕੀਤਾ ਬਰਾਮਦ

ਡਬਲਯੂ. ਐੱਚ. ਓ. ਦੀ ਰਿਪੋਰਟ ਅਨੁਸਾਰ ਸਾਲ 2020 ਦੌਰਾਨ ਦੇਸ਼ 'ਚ ਕੈਂਸਰ ਨਾਲ 13.92 ਲੱਖ ਮੌਤਾਂ ਹੋਈਆਂ, ਜਦਕਿ ਸਾਲ 2018 ਵਿਚ ਸਿਰਫ਼ 7.84 ਲੱਖ ਦਰਜ ਕੀਤੀਆਂ ਗਈਆਂ ਸਨ। ਇਸ ਪਿੱਛੇ ਇੱਕ ਅਹਿਮ ਕਾਰਨ ਪੈਸਿਆਂ ਕਾਰਨ ਇਲਾਜ 'ਚ ਹੋ ਰਹੀ ਦੇਰੀ ਸੀ।

(For more news apart from Cancer treatment in country has become more accessible than before: P. C. A. News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement