
SGPC ਨੂੰ ਲਗਾਈ ਮਰਦਾਨਾ ਭਾਈਚਾਰੇ ਦੀ ਮਦਦ ਲਈ ਗੁਹਾਰ
ਅਨੰਦਪੁਰ ਸਾਹਿਬ: SGPC ਦੇ ਵਿਸ਼ੇਸ਼ ਸੱਦੇ 'ਤੇ ਵਿਸ਼ਵੀ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਦੇ ਆਗੂਆਂ ਅਤੇ ਸਮੂਹ ਭਾਈ ਮਰਦਾਨਾ ਭਾਈਚਾਰੇ ਦੇ ਲੋਕਾਂ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਵਿਸ਼ਾਲ ਸਮਾਗਮ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਅਤੇ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਰਘਵੀਰ ਸਿੰਘ ਵੀ ਮੌਜੂਦ ਰਹੇ।
Photo
ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਰਾਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਗਿਣਤੀ ਪੰਜਾਬ ਦੇ ਪਿੰਡਾਂ ਦੇ ਵਿਚ 6 ਤੋਂ 7 ਲੱਖ ਦੇ ਕਰੀਬ ਹੈ। ਜਿਨ੍ਹਾਂ ਵਿਚੋਂ 80 ਫੀਸਦੀ ਗਰੀਬੀ ਰੇਖਾ ਤੋਂ ਵੀ ਹੇਠਾਂ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ 54 ਸਾਲ ਰਹੇ। ਉਨ੍ਹਾਂ ਕਿਹਾ ਜਿਵੇਂ ਸ਼੍ਰੋਮਣੀ ਕਮੇਟੀ ਵਲੋਂ ਸਿਕਲੀਗਰ ਸਿੱਖਾਂ ਦੀ ਮਦਦ ਕੀਤੀ ਜਾ ਰਹੀ ਹੈ ਉਸੇ ਤਰਾਂ ਭਾਈ ਮਰਦਾਨਾ ਭਾਈਚਾਰੇ ਦੇ ਪਰਿਵਾਰਾਂ ਨੂੰ ਵੀ ਸਹਾਇਤਾ ਮੁਹੱਈਆ ਹੈ।
Photo
ਉਹਨਾਂ ਅੱਗੇ ਕਿਹਾ ਕਿ 1934 ਤੋਂ ਬਾਅਦ ਜਿੰਨੀਆਂ ਬਰਾਦਰੀਆਂ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਪਿਆਰ ਕਰਦੀਆਂ ਸਨ ਉਹਨਾਂ ਨੂੰ ਅੱਜ 75 ਸਾਲਾਂ ਤੋਂ ਬਾਅਦ ਬਰਾਦਰੀ ਨੂੰ ਅਪਣੇ ਚਰਨਾਂ ਵਿਚ ਲਗਾਇਆ ਹੁੰਦਾ ਤਾਂ ਹੋ ਸਕਦਾ ਸੀ ਲੋਕ ਅਲੱਗ-ਅਲੱਗ ਧਰਮਾਂ ਚ ਨਾਂ ਜਾਂਦੇ। ਇਸ ਮੌਕੇ 'ਤੇ ਮੋਹਾਲੀ ਦੇ ਘੱਟ ਗਿਣਤੀਆਂ ਕਾਂਗਰਸੀ ਚੇਅਰਮੈਨ ਅਨਵਰ ਹੁਸੈਨ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ। Photo
ਭਾਈ ਮਰਦਾਨਾ ਭਾਈਚਾਰੇ ਨੂੰ ਊਚਾ ਚੁੱਕਣ ਲਈ ਇੱਕ ਭਾਈ ਮਰਦਾਨਾ ਬੋਰਡ ਬਣਾਇਆ ਜਾਵੇ। ਦੱਸ ਦਈਏ ਕਿ ਬਕਾਇਦਾ ਚਿੱਠੀ ਜਾਰੀ ਕਰ ਕੇ ਸ਼੍ਰੋਮਣੀ ਕਮੇਟੀ ਵਲੋਂ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਅਤੇ ਭਾਈ ਮਰਦਾਨਾ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਸਮਾਗਮ ਵਿਚ ਬੁਲਾਇਆ ਗਿਆ।
ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮ੍ਰਤਪਿਤ ਇਹ ਸਮਾਗਮ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਕਰਵਾਇਆ ਗਿਆ ਸੀ। ਭਾਈ ਮਰਦਾਨਾ ਭਾਈਚਾਰੇ ਵਲੋਂ ਕੀਤੀ ਇਸ ਅਪੀਲ ਤੇ ਸ਼੍ਰੋਮਣੀ ਕਮੇਟੀ ਹੁਣ ਕੀ ਹੁੰਗਾਰਾ ਭਰਦੀ ਹੈ। ਇਹ ਭਵਿੱਖ ਵਿਚ ਵੇਖਣਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।