2.90 ਕਰੋੜ ਲੜਕੀਆਂ ਅਤੇ ਔਰਤਾਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ : ਰੀਪੋਰਟ
Published : Oct 11, 2020, 1:43 am IST
Updated : Oct 11, 2020, 1:43 am IST
SHARE ARTICLE
image
image

2.90 ਕਰੋੜ ਲੜਕੀਆਂ ਅਤੇ ਔਰਤਾਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ : ਰੀਪੋਰਟ

  to 
 

ਸੰਯੁਕਤ ਰਾਸ਼ਟਰ, 10 ਅਕਤੂਬਰ : ਇਕ ਨਵੀਂ ਰੀਪੋਰਟ ਵਿਚ ਪ੍ਰਗਟਾਵਾ ਹੋਇਆ ਹੈ ਕਿ ਦੁਨੀਆ ਵਿਚ ਘੱਟ ਤੋਂ ਘੱਟ 2 ਕਰੋੜ 90 ਲੱਖ ਜਨਾਨੀਆਂ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ। ਇਹ ਜ਼ਬਰਨ ਮਿਹਨਤ, ਜ਼ਬਰਦਸਤੀ ਵਿਆਹ, ਜ਼ਬਰੀ ਮਜਦੂਰੀ ਅਤੇ ਘਰੇਲੂ ਗੁਲਾਮੀ ਆਦਿ ਦੇ ਰੂਪ ਵਿਚ ਮੌਜੂਦ ਹੈ।
'ਵਾਕ ਫਰੀ ਐਂਟੀ ਸਲੇਵਰੀ ਆਰਗੇਨਾਈਜ਼ੇਸ਼ਨ' ਦੀ ਸਹਿ-ਸੰਸਥਾਪਕ ਗਰੇਸ ਫ੍ਰੋਰੇਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਦਾ ਮਤਲਬ ਹੈ ਕਿ 130 ਜਨਾਨੀਆਂ ਤੇ ਲੜਕੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀ ਸ਼ਿਕਾਰ ਹੈ ਤੇ ਗਿਣਤੀ ਆਸਟਰੇਲਿਆ ਦੀ ਕੁੱਲ ਆਬਾਦੀ ਨਾਲੋਂ ਜ਼ਿਆਦਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਇਕ ਪੱਤਰਕਾਰ ਸੰਮੇਲਨ ਵਿਤ ਕਿਹਾ ਕਿ ਹਕੀਕਤ ਇਹ ਹੈ ਕਿ ਜਿੰਨੇ ਲੋਕ ਗੁਲਾਮੀ ਵਿਚ ਅਜੋਕੇ ਵੇਲੇ ਵਿਚ ਜੀਅ ਰਹੇ ਹਨ ਓਨੇ ਮਨੁੱਖ ਇਤਹਾਸ ਵਿਚ ਕਦੇ ਨਹੀਂ ਰਹੇ।
ਉਨ੍ਹਾਂ ਕਿਹਾ ਕਿ ਵਾਕ ਫਰੀ ਆਧੁਨਿਕ ਗੁਲਾਮੀ ਦੀ ਵਿਆਖਿਆ, ''ਇਕ ਵਿਅਕਤੀ ਦੀ ਆਜ਼ਾਦੀ ਨੂੰ ਲੜੀਬੱਧ ਤਰੀਕੇ ਨਾਲ ਖ਼ਤਮ ਕਰਨਾ, ਜਿਥੇ ਇਕ ਵਿਅਕਤੀ ਦੂਜੇ ਵਿਅਕਤੀ ਦਾ ਵਿਅਕਤੀਗਤ ਅਤੇ ਆਰਥਕ ਮੁਨਾਫ਼ੇ ਲਈ ਸ਼ੋਸ਼ਣ ਕਰਦਾ ਹੋਵੇ, ਦੇ ਤੌਰ ਉੱਤੇ ਕਰਦਾ ਹੈ। ਉਨ੍ਹਾਂ ਕਿਹਾ ਕਿ ਵਾਕ ਫਰੀ,  ਅੰਤਰਰਾਸ਼ਟਰੀ ਲੇਬਰ ਸੰਗਠਨ ਅਤੇ ਇਮੀਗ੍ਰੇਸ਼ਨ ਉੱਤੇ ਅੰਤਰਰਾਸ਼ਟਰੀ ਸੰਗਠਨ ਵਲੋਂ ਕੀਤੇ ਗਏ ਕੰਮਾਂ ਨਾਲ ਇਹ ਸਿੱਟਾ ਨਿਕਲਿਆ ਹੈ ਕਿ 130 ਜਨਾਨੀਆਂ ਵਿਚੋਂ ਇਕ ਆਧੁਨਿਕ ਗੁਲਾਮੀ ਦੀਆਂ ਸ਼ਿਕਾਰ ਹਨ।
'ਸਟੈਗਡ ਆਡਸ' ਰੀਪੋਰਟ ਵਿਚ ਕਿਹਾ ਗਿਆ ਹੈ ਕਿ ਯੌਨ ਸ਼ੋਸ਼ਣ ਦੇ ਸਾਰੇ ਪੀੜਤਾਂ ਵਿਚ 99 ਫ਼ੀ ਸਦੀ ਔਰਤਾਂ ਹਨ, ਜ਼ਬਰਦਸਤੀ ਵਿਆਹ ਦੇ ਸਾਰੇ ਪੀੜਤਾਂ ਵਿਚ 84 ਫ਼ੀ ਸਦੀ ਅਤੇ ਜ਼ਬਰਦਸਤੀ ਮਿਹਨਤ ਦੇ ਸਾਰੇ ਪੀੜਤਾਂ ਵਿਚ 58 ਫ਼ੀ ਸਦੀ ਜਨਾਨੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਾਕ ਫਰੀ ਅਤੇ ਸੰਯੁਕਤ ਰਾਸ਼ਟਰ ਦਾ 'ਏਵਰੀ ਵੀਮੇਨ ਏਵਰੀ ਚਾਇਲਡ ਪ੍ਰੋਗਰਾਮ' ਆਧੁਨਿਕ ਗੁਲਾਮੀ ਨੂੰ ਖ਼ਤਮ ਕਰਨ ਲਈ ਇਕ ਗਲੋਬਲ ਮੁਹਿੰਮ ਸ਼ੁਰੂ ਕਰ ਰਿਹਾ ਹੈ।
(ਪੀਟੀਆਈ)

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement