ਆਉ ਜਾਣਦੇ ਹਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ
Published : Dec 14, 2025, 8:26 am IST
Updated : Dec 14, 2025, 8:26 am IST
SHARE ARTICLE
Let's know about the Lord of India, Sri Guru Tegh Bahadur Sahib Ji.
Let's know about the Lord of India, Sri Guru Tegh Bahadur Sahib Ji.

ਸੰਗਤਾਂ ਦੀ ਜਲ ਦੀ ਇੰਨੀ ਸੇਵਾ ਕਰਨ ਕਰਕੇ ਮਾਨੋ ਮੀਂਹ ਲਿਆ ਦਿੰਦੇ ਸਨ।

Sri Guru Tegh Bahadur Sahib Ji.: ਅਸੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਨੌਵੇਂ ਗੁਰੂ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿਖਿਆਵਾਂ ਨਾਲ ਸਬੰਧਤ ਲੇਖ ‘ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’ ਦੋ ਕਿਸ਼ਤਾਂ ਵਿਚ ਪੜਿ੍ਹਆ ਹੈ। ਆਪ ਪਾਠਕਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਪੇਸ਼ ਹਨ ਸਵਾਲ ਜਵਾਬ-

ਪ੍ਰਸ਼ਨ 28. ਮੱਖਣ ਸ਼ਾਹ ਲੁਬਾਣਾ ਅਪਣੀ ਪਤਨੀ ਸੋਲਜਹੀ, ਪੁੱਤਰ ਲਾਲ ਚੰਦ ਤੇ ਚੰਦੂ ਲਾਲ ਸਮੇਤ ਕਿਥੇ ਆਏ ਸਨ?
ਪ੍ਰਸ਼ਨ 29. ਜਦ ਮੱਖਣ ਸ਼ਾਹ ਨੇ ਦੇਖਿਆ ਕਿ ਇਥੇ ਤਾਂ ਅਨੇਕ ਗੁਰੂ ਬਣੇ ਬੈਠੇ ਤਾਂ ਉਸ ਨੇ ਕਿੰਨੀਆਂ ਮੋਹਰਾਂ ਹਰ ਇੱਕ ਅੱਗੇ  ਦੇਣੀਆਂ ਸ਼ੁਰੂ ਕੀਤੀਆਂ?
ਪ੍ਰਸ਼ਨ 30. ਮੱਖਣ ਸ਼ਾਹ ਲੁਬਾਣਾ ਨੂੰ ਕਿੰਨੀਆਂ ਮੰਜੀਆਂ ਦੀ ਪਰਖ ਕਰ ਕੇ ਅਖੀਰ ਅਸਲ ਗੁਰੂ ਲੱਭਾ?
ਪ੍ਰਸ਼ਨ 31. ਜਦ ਮੱਖਣ ਸ਼ਾਹ ਗੁਰੂ ਜੀ ਕੋਲ 5 ਮੋਹਰਾਂ ਨਾਲ ਮੱਥਾ ਟੇਕਣ ਲੱਗਾ ਤਾਂ ਗੁਰੂ ਜੀ ਨੇ ਕੀ ਕਿਹਾ ਸੀ?
ਪ੍ਰਸ਼ਨ 32. ‘‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’’ ਦੀ ਪਛਾਣ ਕਰ ਕੇ ਕਿਸ ਨੇ ਕੋਠੇ ’ਤੇ ਚੜ੍ਹ ਕੇ ਹੋਕਾ ਦਿਤਾ ਸੀ?    
ਪ੍ਰਸ਼ਨ  33. ਬਕਾਲੇ ਵਿਖੇ ਸਭ ਤੋਂ ਪਹਿਲਾਂ ਕਿਸ ਨੂੰ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਹੋਣ ਬਾਰੇ ਪਤਾ ਲੱਗਾ ਸੀ?
ਪ੍ਰਸ਼ਨ 34. ਮੱਖਣ ਸ਼ਾਹ, ਅਸਲੀ ਗੁਰੂ ਲੱਭਣ ਸਮੇਂ ਕੋਠੇ ’ਤੇ ਚੜ੍ਹ ਕੇ ਕੀ ਬੋਲੇ ਸਨ?
ਪ੍ਰਸ਼ਨ 35. ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਆਦਿ ਬੀੜ ਕਿਸ ਦੇ ਕਬਜ਼ੇ ਵਿਚ ਸੀ ਤੇ ਉਹ ਬੀੜ ਕਿਸ ਅਸਥਾਨ ਤੋਂ ਅਪਣੇ ਨਾਨ ਬਾਬੇ ਬਕਾਲੇ ਲੈ ਆਏ ਸੀ?
ਪ੍ਰਸ਼ਨ 36. ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲਾ ਵਿਖੇ ਕਿੰਨਾਂ ਸਮਾਂ ਬਤੀਤ ਕੀਤਾ?
ਪ੍ਰਸ਼ਨ 37. ਧੀਰਮਲ ਨੇ ਕਿਹੜੇ ਮਸੰਦ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ’ਤੇ ਗੋਲੀ ਚਲਵਾਈ ਸੀ?
ਪ੍ਰਸ਼ਨ 38.    ਸ੍ਰੀ ਗੁਰੂ ਤੇਗ ਬਹਾਦਰ ਜੀ ਕਿੰਨੇ ਸਾਲ ਦੀ ਉਮਰ ਵਿਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਸਨ?
ਪ੍ਰਸ਼ਨ 39. ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿੰਨੇ ਸਾਲ ਗੁਰਤਾਗੱਦੀ ਦੀ ਸੇਵਾ ਨਿਭਾਈ?
ਪ੍ਰਸ਼ਨ 40. ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਕਿੰਨ੍ਹਾਂ ਨੇ ਦਰਵਾਜ਼ੇ ਬੰਦ ਕਰ ਲਏ ਸਨ?
ਪ੍ਰਸ਼ਨ 41.    ਜਦੋਂ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਤਾਂ ਗੁਰੂ ਜੀ ਕਿਹੜੇ ਪਿੰਡ ਗਏ ਸਨ?
ਪ੍ਰਸ਼ਨ 42. ਸ੍ਰੀ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਗਏ ਤਾਂ ਜਿਸ ਅਸਥਾਨ ’ਤੇ ਬੈਠੇ ਉਥੇ ਅਜਕਲ ਕਿਹੜਾ ਗੁਰਦੁਆਰਾ ਸ਼ੁਸੋਭਤ ਹੈ?
ਪ੍ਰਸ਼ਨ 43. ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਪਣੀ ਉਮਰ ਦੇ ਕਿੰਨੇ ਸਾਲ ਅੰਮ੍ਰਿਤਸਰ ਵਿਖੇ ਬਤੀਤ ਕੀਤੇ ਸਨ?
ਪ੍ਰਸ਼ਨ 44. ਗੁਰੂ ਤੇਗ ਬਹਾਦਰ ਜੀ ਨੇ ਧਮਧਾਣ ਵਿਖੇ ‘ਰਾਮ ਦੇਵ’ ਨਾਮ ਦੇ ਸਿੱਖ ਨੂੰ ਕਿਹੜਾ ਨਾਮ ਦਿਤਾ?
ਪ੍ਰਸ਼ਨ 45. ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਭਾਈ ਰਾਮਦੇਵ ਨੂੰ ‘ਭਾਈ ਮੀਹਾਂ’ ਦਾ ਨਾਮ ਕਿਉਂ ਦਿਤਾ?

ਉੱਤਰ : 28. ਬਕਾਲਾ ਵਿਖੇ, 29. ਪੰਜ-ਪੰਜ ਮੋਹਰਾਂ, 30. 22 ਮੰਜੀਆਂ ਦੀ ਪਰਖ ਕਰ ਕੇ 31. ਮੱਖਣ ਸ਼ਾਹ ਤੂੰ ਤਾਂ 500 ਮੋਹਰਾਂ ਟੇਕਣ ਦਾ ਪ੍ਰਣ ਕੀਤਾ ਸੀ। 32. ਮੱਖਣ ਸ਼ਾਹ ਲੁਬਾਣਾ ਨੇ। 33. ਭਾਈ ਮੱਖਣ ਸ਼ਾਹ ਨੂੰ 34. ਗੁਰੂ ਲਾਧੋ ਰੇ! ਗੁਰੂ ਲਾਧੋ ਰੇ! 35. ਬਾਬਾ ਧੀਰਮਲ ਉਹ ਬੀੜ ਕਰਤਾਰਪੁਰ ਤੋਂ ਬਾਬਾ ਬਕਾਲਾ ਲੈ ਆਏ ਸੀ। 36. 30 ਸਾਲ। 37. ਸ਼ੀਹੇ ਮਸੰਦ ਰਾਹੀਂ। 38. 43 ਸਾਲ ਦੀ ਉਮਰ ਵਿਚ 39. 11 ਸਾਲ 40. ਪੁਜਾਰੀਆਂ ਨੇ 41. ਪਿੰਡ ਵੱਲੇ ਵਿਖੇ, 42. ਗੁਰਦੁਆਰਾ ਥੜ੍ਹਾ ਸਾਹਿਬ।  43. 9 ਸਾਲ, 44. ਭਾਈ ਮੀਹਾਂ ਦਾ, 45. ਸੰਗਤਾਂ ਦੀ ਜਲ ਦੀ ਇੰਨੀ ਸੇਵਾ ਕਰਨ ਕਰਕੇ ਮਾਨੋ ਮੀਂਹ ਲਿਆ ਦਿੰਦੇ ਸਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement