ਕੋਰੋਨਾ ਦੀ ਰੋਕਥਾਮ ਲਈ ਬੌਰਿਸ ਜੌਹਨਸਨ ਸੰਸਦ ਵਿਚ ਕਰਨਗੇ ਸੋਮਵਾਰ ਨੂੰ ਨਵਾਂ ਐਲਾਨ
Published : Oct 11, 2020, 5:42 am IST
Updated : Oct 11, 2020, 5:42 am IST
SHARE ARTICLE
image
image

ਕੋਰੋਨਾ ਦੀ ਰੋਕਥਾਮ ਲਈ ਬੌਰਿਸ ਜੌਹਨਸਨ ਸੰਸਦ ਵਿਚ ਕਰਨਗੇ ਸੋਮਵਾਰ ਨੂੰ ਨਵਾਂ ਐਲਾਨ

ਲੰਡਨ, 11 ਅਕਤੂਬਰ (ਸ਼ਿੰਦਰਪਾਲ ਸਿੰਘ) :ਜਿੱਥੇ ਕੋਰੋਨਾ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਅਪਣੀ ਜਕੜ ਵਿਚ ਲੈ ਰਖਿਆ ਹੈ, ਉੱਥੇ ਸਮੁੱਚੇ ਬ੍ਰਤਾਨੀਆ ਤੇ ਇਸ ਦੇ ਸਹਿਮ ਨੇ ਮੁੜ ਅਪਣੀ ਬੁੱਕਲ ਵਿਚ ਲੈ ਲਿਆ ਹੈ। ਹਰ ਆਏ ਹਫ਼ਤੇ ਇਸਦੇ ਵੱਖ-ਵੱਖ ਸ਼ਹਿਰਾਂ ਵਿਚ ਨਵੇਂ ਕੇਸਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਜਿਸ ਨੂੰ ਦੇਖਦਿਆਂ ਦੇਸ਼ ਦੇ ਡਾਕਟਰਾਂ ਦੀ ਸਭਾ ਨੇ ਪ੍ਰਧਾਨ ਮੰਤਰੀ ਨੂੰ ਲਿਖਤੀ ਮੰਗ ਕਰਦਿਆਂ ਹੋਰ ਸਪੱਸ਼ਟ ਹਦਾਇਤਾਂ ਜਾਰੀ ਕਰਨ ਦੇ ਨਾਲ-ਨਾਲ ਸਖ਼ਤਾਈ ਵਰਤਣ ਦੀ ਵੀ ਵਕਾਲਤ ਕੀਤੀ ਹੈ।
    ਕੇਸਾਂ ਦੀ ਗਿਣਤੀ ਵਿਚ ਉਛਾਲ਼ ਅਤੇ ਡਾਕਟਰਾਂ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਮੁੱਖ ਰਣਨੀਤਕ ਸਲਾਹਕਾਰ ਨੇ ਉੱਤਰੀ ਪੱਛਮੀ ਇਲਾਕਿਆਂ ਦੇ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੁੱਝ ਖ਼ਾਸ ਸਥਾਨਕ ਇਲਾਕਿਆਂ ਵਿਚ ਹੋਰ ਸਖ਼ਤ ਪਾਬੰਦੀਆਂ ਲਗਾਈ ਜਾਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਜਿਸ ਨੂੰ ਦੇਖਦਿਆਂ ਵੱਖ ਦੋ ਵੱਖ ਇਲਾਕਿਆਂ ਵਿਚ ਕੇਸਾਂ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰੀ ਹੁਕਮਾਂ ਵਿਚ ਤਿੰਨ ਤਰਾਂ ਦੀ ਨੀਤੀ ਅਪਨਾਏ ਜਾਣ ਦੀ ਸੰਭਾਵਨਾ ਹੈ। ਇੰਗਲੈਂਡ ਵਿਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਨਵੀਂਆਂ ਹਦਾਇਤਾਂ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਸੋਮਵਾਰ ਨੂੰ ਹਾਊਸ ਔਫ਼ ਕੌਮਨਜ਼ ਵਿਚ ਨਵੇਂ ਐਲਾਨ ਕਰਨਗੇ।imageimage

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement