
ਕਿਸਾਨਾਂ ਦੀ ਪਿਛਲੇ ਤਿੰਨ ਸਾਲ ਦੀ ਗੰਨੇ ਦੀ ਪੇਮੈਂਟ ਖੰਡ ਮਿਲਾਂ ਵਲ ਬਕਾਇਆ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਸੰਸਦ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਨੂੰ ਖੰਡ ਮਿੱਲਾਂ ਵਲ ਰਹਿੰਦਾ ਬਕਾਇਆ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਗੰਨਾ ਕਾਸ਼ਤਕਾਰਾਂ ਦੇ ਹਜ਼ਾਰ ਕਰੋੜ ਦਿਵਾਉਣ ਦੀ ਬੇਨਤੀ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਕਿਸਾਨਾਂ ਦੀ ਪਿਛਲੇ ਤਿੰਨ ਸਾਲ ਦੀ ਗੰਨੇ ਦੀ ਪੇਮੈਂਟ ਖੰਡ ਮਿਲਾਂ ਵਲ ਬਕਾਇਆ ਹੈ।
ਮੇਰੀ ਜਾਣਕਾਰੀ ਮੁਤਾਬਕ ਕਰੀਬ 13784 ਕਰੋੜ ਰੁਪਏ ਸੀਜ਼ਨ 2019-20 ਤਕ ਕਿਸਾਨਾਂ ਨੂੰ ਦੇਣਯੋਗ ਹਨ ਜਿਸ ਕਰ ਕੇ ਗੰਨਾ ਕਾਸ਼ਤਕਾਰ ਆਰਥਕ ਸਮੱਸਿਆ 'ਚੋਂ ਲੰਘ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਕਿ ਪੰਜਾਬ ਵਿਚ ਪੈਦਾ ਕੀਤੇ ਗੰਨ ਵਿਚੋਂ 72 ਫ਼ੀ ਸਦੀ ਪਾਈਵੇਟ ਖੇਤਰ ਅਤੇ 28 ਫ਼ੀ ਸਦੀ ਸਹਿਕਾਰੀ ਖੇਤਰ ਦੀਆਂ ਖੰਡ ਮਿੱਲਾਂ ਪੀੜਿਆ ਜਾਂਦਾ ਹੈ।
Pratap Singh Bajwa
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਪਣਾ ਦਖ਼ਲ ਦੇ ਕੇ ਕਿਸਾਨਾਂ ਦੀ ਔਖੀ ਘੜੀ 'ਚ ਮਦਦ ਕਰਨ ਤੇ ਗੰਨਾ ਮਿੱਲਾਂ ਕੋਲੋਂ ਕਿਸਾਨਾਂ ਦਾ ਬਕਾਇਆ ਛੇਤੀ ਤੋਂ ਛੇਤੀ ਦਿਵਾਇਆ ਜਾਵੇ।