ਪੰਜਾਬ ਪੁਲਿਸ ਨੂੰ ਅਪਰਾਧੀਆਂ ਨਾਲ ਸਖ਼ਤ ਅਤੇ ਆਮ ਲੋਕਾਂ ਨਾਲ ਕਰਨਾ ਚਾਹੀਦੈ ਦੋਸਤਾਨਾ ਰਵਈਆ
Published : Oct 11, 2020, 1:46 am IST
Updated : Oct 11, 2020, 1:46 am IST
SHARE ARTICLE
image
image

ਪੰਜਾਬ ਪੁਲਿਸ ਨੂੰ ਅਪਰਾਧੀਆਂ ਨਾਲ ਸਖ਼ਤ ਅਤੇ ਆਮ ਲੋਕਾਂ ਨਾਲ ਕਰਨਾ ਚਾਹੀਦੈ ਦੋਸਤਾਨਾ ਰਵਈਆ

ਅਮਰੀਕਾ ਅਤੇ ਕੈਨੇਡਾ ਅੰਦਰ ਕਿਸੇ ਵੀ ਐਮ.ਐਲ.ਏ. ਜਾਂ ਐਮ.ਪੀ. ਨੂੰ ਨਹੀਂ ਮਿਲਦੀ ਪੁਲਿਸ ਸੁਰੱਖਿਆ

  to 
 

ਸੰਗਰੂਰ, 10 ਅਕਤੂਬਰ (ਬਲਵਿੰਦਰ ਸਿੰਘ ਭੁੱਲਰ): ਕਿਸੇ ਵੀ ਦੇਸ਼ ਦੀ ਪੁਲਿਸ ਦਾ ਜਦੋਂ ਗਠਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੀ ਜਾਨ ਅਤੇ ਮਾਲ ਦੀ ਹਿਫ਼ਾਜ਼ਤ ਦਾ ਪਾਠ ਸੱਭ ਤੋਂ ਪਹਿਲਾਂ ਪੜ੍ਹਾਇਆ ਜਾਂਦਾ ਹੈ। ਇਹ ਪਾਠ ਇਖ਼ਲਾਕੀ ਤੌਰ 'ਤੇ ਇਸ ਲਈ ਵੀ ਦਰੁਸਤ ਹੈ ਕਿਉਂਕਿ ਕਿਸੇ ਵੀ ਦੇਸ਼ ਦੇ ਲੋਕਾਂ ਵਲੋਂ ਸਰਕਾਰਾਂ ਨੂੰ ਰੋਜ਼ਾਨਾ ਦਿਤੇ ਜਾਂਦੇ ਟੈਕਸਾਂ ਨੂੰ ਖ਼ਜ਼ਾਨੇ ਵਿਚ ਇਕੱਤਰ ਕਰਨ ਤੋਂ ਬਾਅਦ ਹੀ ਪੁਲਿਸ ਦੇ ਸਮੁੱਚੇ ਛੋਟੇ ਵੱਡੇ ਸਾਰੇ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਤਨਖ਼ਾਹ ਦਿਤੀ ਜਾਂਦੀ ਹੈ ਜਿਸ ਦੁਆਰਾ ਉਹ ਸਮਾਜ ਵਿਚ ਅਪਣਾ ਸਥਾਨ ਨਿਸ਼ਚਿਤ ਕਰਦੇ ਹਨ, ਬੱਚੇ ਪੜ੍ਹਾਉਂਦੇ ਹਨ, ਉਨ੍ਹਾਂ ਦੇ ਵਿਆਹ ਸ਼ਾਦੀਆਂ ਕਰਦੇ ਹਨ, ਕਾਰਾਂ ਕੋਠੀਆਂ ਖ਼ਰੀਦਦੇ ਹਨ ਅਤੇ ਆਪੋ ਅਪਣੇ ਪ੍ਰਵਾਰਾਂ ਦਾ ਚੰਗੇ ਢੰਗ ਨਾਲ ਪਾਲਣ ਪੋਸ਼ਣ ਵੀ ਕਰਦੇ ਹਨ। ਇਹ ਗੱਲ ਵੀ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਪੁਲਿਸ ਉਨ੍ਹਾਂ ਹੀ ਲੋਕਾਂ ਨੂੰ ਸੱਭ ਤੋਂ ਵੱਧ ਅਣਗੌਲਿਆ ਕਰਦੀ ਹੈ ਜਿਨ੍ਹਾਂ ਦੀ ਹਰ ਤਰ੍ਹਾਂ ਦੀ ਹਿਫ਼ਾਜ਼ਤ ਲਈ ਉਨ੍ਹਾਂ ਨੂੰ ਵਚਨਬੱਧ ਕੀਤਾ ਗਿਆ ਹੁੰਦਾ ਹੈ।
ਅੰਗਰੇਜ਼ੀ ਭਾਸ਼ਾ ਵਿਚ ਕੰਡਕਟ ਨੂੰ ਚੰਗਾ ਵਿਹਾਰ, ਚੰਗੀ ਬੋਲ-ਚਾਲ ਅਤੇ ਚੰਗਾ ਵਰਤਾਉ ਕਹਿੰਦੇ ਹਨ ਪਰ ਅਸੀਂ ਵੇਖਦੇ ਹਾਂ ਬਸਾਂ ਦੇ ਬਹੁਗਿਣਤੀ ਕੰਡਕਟਰਾਂ ਦਾ ਵਰਤਾਉ ਇਸ ਸ਼ਬਦ ਦੇ ਹਾਣ ਪ੍ਰਮਾਣ ਦਾ ਨਹੀਂ ਹੁੰਦਾ। ਇਸੇ ਤਰ੍ਹਾਂ ਪੁਲਿਸ ਸ਼ਬਦ ਵੀ ਅੰਗਰੇਜ਼ੀ ਦਾ ਹੈ ਜਿਸ ਦੀ ਫੁੱਲ ਫ਼ਾਰਮ ਪਬਲਿਕ ਆਫ਼ੀਸਰਜ਼ ਆਫ਼ ਲਾਅ, ਇੰਟੈਲੀਜੈਂਸ, ਕਰਾਈਮ ਐਂਡ ਐਂਮਰਜੈਂਸੀ ਹੈ ਜਾਂ ਇਕ ਹੋਰ ਡਿਕਸ਼ਨਰੀ ਮੁਤਾਬਕ ਪੁਲਿਸ ਦਾ ਅਰਥ ਪਬਲਿਕ ਆਫ਼ੀਸਰ ਫ਼ਾਰ ਲੀਗਲ ਇਨਵੈਸਟੀਗੇਸ਼ਨ ਐਂਡ ਕਰੀਮੀਨਲ ਐਂਮਰਜੈਂਸੀ ਹੁੰਦਾ ਹੈ ਪਰ ਪੁਲਿਸ ਸੰਵਿਧਾਨ ਮੁਤਾਬਕ ਅਪਣੀਆਂ ਤੈਅ ਕੀਤੀਆ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਹੀਂ ਨਿਭਾਉਂਦੀ। ਕਿਹਾ ਜਾਂਦਾ ਹੈ ਕਿ ਪੁਲਿਸ ਦਾ ਗਠਨ ਸੱਭ ਤੋਂ ਪਹਿਲਾਂ ਗ੍ਰੇਟ ਬ੍ਰਿਟੈਨੀਆ (ਹੁਣ ਇੰਗਲੈਂਡ) ਦੀ ਸਰਕਾਰ ਨੇ ਕੀਤਾ ਅਤੇ ਇਸ ਪੁਲਿਸ ਸਿਸਟਮ ਦੀ ਨਕਲ ਸੱਭ ਤੋਂ ਪਹਿਲਾਂ ਅਮਰੀਕਾ ਨੇ ਕੀਤੀ। ਦੇਸ਼ ਵਿਚ ਵਸਦੇ ਆਮ ਲੋਕਾਂ ਨੂੰ ਪੁਲਿਸ ਪਾਸੋਂ ਸੁਰੱਖਿਆ ਜਾਂ ਇਨਸਾਫ਼ ਭਾਵੇਂ ਨਾ ਮਿਲੇ ਪਰ ਦੇਸ਼ ਦੇ ਸਿਆਸੀ ਲੀਡਰਾਂ ਲਈ ਸਾਡੀ ਪੁਲਿਸ ਹਰ ਤਰ੍ਹਾਂ ਦਾ ਕੰਮ ਕਰਦੀ ਹੈ। ਉਤਰੀ ਅਮਰੀਕਾ ਮਹਾਂਦੀਪ ਦੇ ਦੇਸ਼ ਕੈਨੇਡਾ ਅੰਦਰ ਕਿਸੇ ਵੀ ਐਮ.ਐਲ.ਏ. ਜਾਂ ਕਿਸੇ ਵੀ ਐਮਪੀ ਨੂੰ ਪੁਲਿਸ ਸੁਰੱਖਿਆ ਨਹੀਂ ਦਿਤੀ ਜਾਂਦੀ ਜਿਸ ਕਰ ਕੇ ਉਹ ਗ਼ਲਤ ਕੰਮ ਕਰਨ ਤੋਂ ਹਮੇਸ਼ਾ ਡਰਦੇ ਹਨ ਅਤੇ ਪਬਲਿਕ ਦੇ ਗੁੱਸੇ ਤੋਂ ਘਬਰਾਉਂਦੇ ਹਨ ਪਰ ਸਾਡੇ ਦੇਸ਼ ਅੰਦਰ ਭਾਰੀ ਪੁਲਿਸ ਸੁਰੱਖਿਆ ਛਤਰੀ ਦੀ ਆੜ ਹੇਠ ਲੀਡਰ ਕਰੋੜਾਂ ਦੇ ਘਪਲੇ ਕਰਦੇ ਹਨ? ਪਰ ਪੁਲਿਸ ਸਕਿਉਰਟੀ ਕਾਰਨ ਉਹ ਲੋਕਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਨਹੀਂ ਹੁੰਦੇ ਕਿਉਂਕਿ ਪੁਲਿਸ ਕਰਮਚਾਰੀ ਆਮ ਜਨਤਾ ਨੂੰ ਲੀਡਰਾਂ ਨੇੜੇ ਫਟਕਣ ਵੀ ਨਹੀਂ ਦਿੰਦੇ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement