ਪੰਥਕ ਰਵਾਇਤਾਂ ਨੂੰ ਬਚਾਉਣ ਲਈ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਾਰ ਜ਼ਰੂਰੀ: ਭਾਈ ਰਣਜੀਤ ਸਿੰਘ
Published : Oct 11, 2020, 8:48 pm IST
Updated : Oct 11, 2020, 8:48 pm IST
SHARE ARTICLE
Bhai Ranjit Singh,
Bhai Ranjit Singh,

ਸ਼੍ਰੋਮਣੀ ਕਮੇਟੀ ਚੋਣਾਂ 'ਚ ਹਰ ਸਿੱਖ ਕਰੇ ਆਪਣੀ ਵੋਟ ਦਾ ਇਸਤੇਮਾਲ

ਭਵਾਨੀਗੜ੍ਹ  : ਪੰਥ ਤੇ ਗ੍ਰੰਥ ਦੀ ਬੇਅਦਬੀ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਬਾਦਲਾਂ ਨੂੰ  ਹਰਾਉਣਾ ਬਹੁਤ ਕਰਨਾ ਜ਼ਰੂਰੀ ਹੈ। ਇਸ ਲਈ ਹਰ ਸਿੱਖ ਨੂੰ ਆਪਣੀ ਵੋਟ ਬਣਾਉਣ ਦੀ ਲੋੜ ਹੈ ਤਾਂ ਜੋ ਬਾਦਲਾਂ ਨੂੰ ਉਨ੍ਹਾਂ ਦੀ ਅਸਲੀ ਥਾਂ ਵਿਖਾਈ ਜਾ ਸਕੇ। ਇਹ ਪ੍ਰਗਟਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਿਨ ਦੌਰਾਨ ਕੀਤਾ।

Bhai Ranjit Singh,Bhai Ranjit Singh,

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਸਟਿਸ ਐਸ. ਐਸ. ਸਾਰੋਂ ਨੂੰ ਨਿਯੁਕਤ ਕੀਤਾ ਗਿਆ ਹੈ। ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਹੋ ਜਾਣ ਤੋਂ ਬਾਅਦ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਲਈ ਉਨ੍ਹਾਂ ਨੇ ਪੂਰੀ ਦੁਨੀਆ ਅਤੇ ਦੇਸ਼ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਧਰਮ ਨੂੰ ਬਚਾਈਏ। ਅਪਣੀ ਅਣਖ਼ ਨੂੰ ਫ਼ਿਰ ਤੋਂ ਜਗਾਈਏ ਕਿਉਂਕਿ ਪਿਉ-ਪੁੱਤਰ ਦੋਨੋਂ ਬਾਦਲ ਸਿੱਖੀ ਦਾ ਘਾਣ ਕਰਦਿਆਂ ਹੋਇਆ ਆਪਣੇ ਪਰਿਵਾਰ ਦੇ ਭਲੇ ਲਈ ਗੁਰੂ ਦੀ ਗੋਲਕ ਦਾ ਰੁਪਿਆ, ਗੁਰੂ ਘਰ ਦੀਆਂ ਜ਼ਮੀਨਾਂ ਸਭ ਕੁਝ ਹੜੱਪ ਕਰ ਲਿਆ ਹੈ।

Bhai Ranjit Singh,Bhai Ranjit Singh,

ਸਥਿਤੀ ਇਹ ਬਣੀ ਹੋਈ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਨ੍ਹਾਂ ਦੀ ਕੁਠਪੁਤਲੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਵੇਲੇ ਸਿੱਖਾਂ ਦੇ ਕੀਮਤੀ 200 ਸਰੂਪ ਹੱਥ ਲਿਖ਼ਤਾਂ, ਦਸਮ ਗ੍ਰੰਥ, 28 ਰਹਿਤ ਨਾਮੇ, 2 ਜਨਮ ਸਾਖ਼ੀਆ ਜੋ ਸੀ.ਬੀ.ਆਈ. ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕਰ ਦਿੱਤੀਆ ਸੀ। ਪਰ ਪ੍ਰਬੰਧਕ ਕਮੇਟੀ ਦੀ ਲਾਪ੍ਰਵਾਹੀ ਅਤੇ ਨਲਾਇਕੀ ਕਾਰਨ ਨਹੀਂ ਮਿਲ ਰਹੀਆਂ। ਗੁਰਦੁਆਰਾ ਕਮੇਟੀ ਪਿਛਲੇ 22 ਸਾਲਾਂ ਤੋਂ ਜਾਂਚ-ਪੜਤਾਲ ਕਮੇਟੀ ਬਣਾਕੇ ਇਸ ਸਬੰਧੀ ਜਾਂਚ ਕਰਨ ਦੀਆਂ ਝੂਠੀਆ ਤਸੱਲੀਆਂ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਿਸ ਕਰਕੇ ਸਿੱਖਾਂ ਨੂੰ ਇਨਸਾਫ਼ ਨੂੰ ਨਹੀਂ ਮਿਲ ਰਿਹਾ।

Bhai Ranjit Singh,Bhai Ranjit Singh,

ਉਨ੍ਹਾਂ ਕਿਹਾ ਕਿ ਅੱਜ ਨੌਜ਼ਵਾਨ ਪੀੜ੍ਹੀ ਅਤੇ ਸਿੱਖ ਧਰਮ, ਪੰਥ ਅਤੇ ਗ੍ਰੰਥ ਨੂੰ ਬਚਾਉਣ ਲਈ 3 ਸਾਲ ਪਹਿਲਾਂ ਬਣਾਈ ਗਈ ਪੰਥਕ ਅਕਾਲੀ ਲਹਿਰ ਦਾ ਸਾਥ ਦਿੰਦਿਆਂ ਆਪਣੀਆ ਵੋਟਾਂ ਬਣਾਉਣ ਅਤੇ ਲੋਕ ਭਲਾਈ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਚ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਜੋ ਪੰਥ ਅਤੇ ਗ੍ਰੰਥ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਹੋਣ ਉਨ੍ਹਾਂ ਨੂੰ ਜਿਤਾਉਣ।

Bhai Ranjit Singh,Bhai Ranjit Singh,

ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿੱਖ ਸਿਧਾਂਤਾਂ ਨੂੰ ਬਚਾ ਕੇ ਗੁਰੂ ਦੀ ਗੋਲਕ ਨਾਲ ਗਰੀਬ ਬੱਚਿਆਂ ਦੇ ਲਈ ਪੜ੍ਹਾਈ ਦਾ ਵਧੀਆ ਪ੍ਰਬੰਧ, ਵਿਧਵਾ ਤੇ ਬੇਸਹਾਰਾ ਔਰਤਾਂ ਦੀ ਸਹਾਇਤਾ, ਗੁਰੂ ਰਾਮ ਦਾਸ ਹਸਪਤਾਲ ਚ ਫ਼ਰੀ ਇਲਾਜ, ਗੁਰੂ ਘਰ ਦੀਆਂ ਕਾਬਜ਼ ਕੀਤੀਆਂ ਜ਼ਮੀਨਾਂ ਨੂੰ ਛੁਡਵਾਉਣ, ਕੀਤੇ ਗਏ ਘਪਲਿਆਂ ਨੂੰ ਬਾਹਰ ਕੱਢਣ ਤੋਂ ਇਲਾਵਾ ਹੋਰ ਵਿਗਾੜਾਂ ਨੂੰ ਦੂਰ ਕੀਤਾ ਜਾ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement