ਸਿੱਖ ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਮਹਾਰਾਣੀ ਐਲਿਜ਼ਾਬੈਥ-2 ਦੀ ਸਨਮਾਨ ਵਾਲੀ ਸੂਚੀ 'ਚ ਸ਼ਾਮਲ
Published : Oct 11, 2020, 6:18 am IST
Updated : Oct 11, 2020, 6:18 am IST
SHARE ARTICLE
image
image

ਸਿੱਖ ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਮਹਾਰਾਣੀ ਐਲਿਜ਼ਾਬੈਥ-2 ਦੀ ਸਨਮਾਨ ਵਾਲੀ ਸੂਚੀ 'ਚ ਸ਼ਾਮਲ

ਸੂਚੀ ਵਿਚ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਵੀ ਸ਼ਾਮਲ
 

ਲੰਡਨ, 10 ਅਕਤੂਬਰ: ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ 'ਤੇ ਸਨਮਾਨਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ  ਜਾਰੀ ਕਰ ਦਿਤੀ ਗਈ ਹੈ। ਇਸ ਵਿਚ ਆਕਸਫ਼ੋਰਡ ਯੂਨੀਵਰਸਿਟੀ ਦੇ ਈਕੋ ਸਿਸਟਮ ਸਾਇੰਸ ਦੇ ਪ੍ਰ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਤੇ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਸ਼ਾਮਲ ਹਨ।
ਬਲੇਕਬਰਨ ਦੇ ਰਹਿਣ ਵਾਲੇ ਇਨ੍ਹਾਂ ਭਰਾਵਾਂ ਦੇ ਪਿਤਾ 1970 ਵਿਚ ਗੁਜਰਾਤ ਤੋਂ ਯੂ.ਕੇ. ਆਏ ਸਨ ਤੇ ਉਨ੍ਹਾਂ ਪਟਰੌਲ ਸਟੇਸ਼ਨਾਂ ਦੀ ਯੂਰੋ ਗੈਰੇਜ ਚੇਨ ਸ਼ੁਰੂ ਕੀਤੀ ਸੀ। ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਈਕੋ ਸਿਸਟਮ ਸਾਇੰਸ ਲਈ ਦਿਤੀਆਂ ਅਹਿਮ ਸੇਵਾਵਾਂ ਲਈ ਦਿਤਾ ਜਾ ਰਿਹਾ ਹੈ। ਪ੍ਰੋਫ਼ੈਸਰ ਮੱਲ੍ਹੀ ਨੂੰ ਇਸ ਸਾਲ ਦੇ ਸ਼ੁਰੂ ਵਿਚ ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦਾ ਟਰੱਸਟੀ ਨਿਯੁਕਤ ਕੀਤਾ ਗਿਆ ਸੀ। 74 ਸਾਲਾ ਦੇ ਪ੍ਰੋਫ਼ੈਸਰ ਮੱਲ੍ਹੀ ਨੂੰ ਐਮ.ਬੀ.ਈ. (ਮੈਂਬਰ ਆਫ਼ ਦ ਆਰਡਰ ਆਫ਼ ਦੀ ਬ੍ਰਿਟਿਸ਼ ਅੰਪਾਇਰ) ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਦੀਪ ਸਿੰਘ ਡੇਹਲੋਂ ਨੂੰ ਲਾਕਡਾਊਨ ਦੌਰਾਨ ਗੁਰਦਵਾਰੇ ਬੰਦ ਹੋਣ 'ਤੇ ਅਰਦਾਸ ਲਈ ਆਨਲਾਈਨ ਪੋਰਟਲ ਚਾਲੂ ਕਰਨ ਲਈ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਪੋਰਟਲ ਸਿੱਖਾਂ ਦੇ ਨਿਤਨੇਮ ਵਿਚ ਰੁਕਾਵਟ ਨਾ ਪਵੇ, ਇਸ ਲਈ ਚਾਲੂ ਕੀਤਾ ਸੀ। ਬਿੰਟੀ ਦੀ ਸੰਸਥਾਪਕ ਮਨਜੀਤ ਕੌਰ ਗਿੱਲ ਨੂੰ ਔਰਤਾਂ ਲਈ ਦਿਤੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਤ ਕੀਤਾ ਜਾ ਰਿਹਾ ਹੈ। ਸਿਹਤ ਸੰਭਾਲ ਲਈ ਸੇਵਾਵਾਂ ਦੇਣ ਵਾਲੀਆਂ 740 ਔਰਤਾਂ ਨੂੰ ਵੀ ਇਸ ਮੌਕੇ ਸਨਮਾਨਤ ਕਰਨ ਦਾ ਪ੍ਰੋਗਰਾਮ ਹੈ।                         (ਪੀ.ਟੀ.ਆਈ)


ਯਾਦਵਿੰਦਰ ਸਿੰਘ ਮੱਲ੍ਹੀimageimage

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement