ਪੰਜਾਬ ਦੇ ਜੀਐਸਟੀ ਮਾਲੀਏ ਵਿਚ 24.76 ਫ਼ੀਸਦ ਵਾਧਾ ਦਰਜ
Published : Oct 11, 2021, 3:24 pm IST
Updated : Oct 11, 2021, 3:24 pm IST
SHARE ARTICLE
Punjab registers 24.76% growth in GST Revenue Receipts
Punjab registers 24.76% growth in GST Revenue Receipts

ਇਸ ਸਾਲ ਸਤੰਬਰ ਵਿਚ 1316.51 ਕਰੋੜ ਰੁਪਏ ਮਾਲੀਏ ਦੇ ਮੁਕਾਬਲੇ ਸਾਲ 2020-21 'ਚ ਇਸ ਮਹੀਨੇ ਦੌਰਾਨ 1055.24 ਕਰੋੜ ਰੁਪਏ ਮਾਲੀਆ ਹੋਇਆ ਸੀ ਇੱਕਤਰ

ਚੰਡੀਗੜ੍ਹ: ਵਸਤਾਂ ਅਤੇ ਸੇਵਾਵਾਂ ਕਰ (ਜੀਐਸਟੀ) ਤੋਂ ਸਤੰਬਰ 2021 ਵਿਚ ਪੰਜਾਬ ਨੇ 1316.51 ਕਰੋੜ ਰੁਪਏ ਮਾਲੀਆ ਇੱਕਤਰ ਕੀਤਾ ਹੈ ਜਦਕਿ ਪਿਛਲੇ ਸਾਲ ਸਤੰਬਰ, 2020 ਦੌਰਾਨ 1055. 24 ਕਰੋੜ ਰੁਪਏ ਮਾਲੀਆ ਇਕੱਤਰ ਕੀਤਾ ਗਿਆ ਸੀ, ਜੋ ਕਿ 24.76 ਫ਼ੀਸਦੀ ਵਾਧਾ ਦਰਸਾਉਂਦਾ ਹੈ। ਇਹ ਵਾਧਾ ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਤੇਜ਼ੀ ਨਾਲ ਹੋ ਰਹੇ ਆਰਥਿਕ ਸੁਧਾਰ ਦਾ ਸੂਚਕ ਹੈ।

GSTGST

ਹੋਰ ਪੜ੍ਹੋ: ਦੇਖੋ ਕਿਵੇਂ ਵੱਖਰੇ ਢੰਗ ਨਾਲ ਲਾਡੀ ਚੀਮਾ ਤੇ ਨੀਤਿਕਾ ਦਾਸ ਕਰ ਰਹੇ ਫਿਲਮ 'ਹੌਂਸਲਾ ਰੱਖ' ਦੀ ਪ੍ਰਮੋਸ਼ਨ 

ਟੈਕਸੇਸ਼ਨ ਕਮਿਸ਼ਨਰੇਟ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਜੀ.ਐਸ.ਟੀ. ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਲੋਹਾ ਤੇ ਇਸਪਾਤ, ਆਟੋਮੋਬਾਈਲਜ਼, ਬੀਮਾ, ਟੈਲੀਕਾਮ, ਟਰਾਂਸਪੋਰਟ, ਬੈੰਕਿੰਗ ਅਤੇ ਨਾਨ-ਵੈਟ ਪੈਟਰੋਲੀਅਮ ਪ੍ਰੋਡਕਟਸ ਆਦਿ ਖੇਤਰਾਂ ਦੇ ਟੈਕਸ ਵਿਚ ਵਾਧਾ ਹੋਇਆ ਹੈ। ਜੀ.ਐਸ.ਟੀ. ਮਾਲੀਏ ਵਿਚ ਸਤੰਬਰ, 2021 ਤੱਕ ਪਿਛਲੇ ਸਾਲ ਨਾਲੋਂ 67.55 ਫ਼ੀਸਦ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਮਹਾਂਮਾਰੀ ਤੋਂ ਪਿਛਲੇ ਵਿੱਤੀ ਸਾਲ 2019-20 ਦੀ ਤੁਲਨਾ ਵਿਚ ਮੌਜੂਦਾ ਸਾਲ ਦੀ ਪਹਿਲੀ ਛਿਮਾਹੀ ਦੌਰਾਨ 54 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ।

GST revenue of Rs 1533 crore was collected in JulyGST revenue

ਹੋਰ ਪੜ੍ਹੋ: ਰਜ਼ੀਆ ਸੁਲਤਾਨਾ ਨੇ ਵਾਪਸ ਲਿਆ ਅਸਤੀਫ਼ਾ, ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਹੋਏ ਸ਼ਾਮਲ

ਉਹਨਾਂ ਕਿਹਾ ਕਿ ਵਿਭਾਗ ਵੱਲੋਂ ਟੈਕਸ ਚੋਰੀ ਦੀਆਂ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਅਤੇ ਨਿਯੰਤਰਣ, ਕਰਦਾਤਾਵਾਂ ਵੱਲੋਂ ਜੀ.ਐਸ.ਟੀ. ਨਿਯਮਾਂ ਦੀ ਪਾਲਣਾ, ਮਸ਼ੀਨ ਲਰਨਿੰਗ ਆਧਾਰ ‘ਤੇ ਪ੍ਰਭਾਵਸ਼ਾਲੀ ਡਾਟਾ ਵਿਸ਼ਲੇਸ਼ਣ ਅਤੇ ਫਰਜ਼ੀ ਬਿਲਿੰਗ ਨੂੰ ਠੱਲ੍ਹ ਪਾਉਣ ਕਰਕੇ ਇਹ ਵਾਧਾ ਹੋਇਆ ਹੈ। ਬੁਲਾਰੇ ਨੇ ਕਿਹਾ ਕਿ ਹੁਣ ਤੱਕ ਦੇ ਮਾਲੀਏ ਵਿਚ ਹੋਣ ਵਾਲੇ ਵਾਧੇ ਦਾ ਰੁਝਾਨ ਆਉਣ ਵਾਲੇ ਮਹੀਨਿਆਂ ਵਿਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।

Punjab GovtPunjab Govt

ਹੋਰ ਪੜ੍ਹੋ: ਪਾਕਿਸਤਾਨ ਵਿਚ ਮਹਿੰਗਾਈ! ਮੰਤਰੀ ਨੇ ਲੋਕਾਂ ਨੂੰ ਦਿੱਤੀ ਘੱਟ ਖਾਣ ਦੀ ਸਲਾਹ

ਉਹਨਾਂ ਅੱਗੇ ਕਿਹਾ ਕਿ ਵਿੱਤੀ ਸਾਲ 2021-22 ਵਿਚ ਵੈਟ ਅਤੇ ਸੀਐਸਟੀ ਮਾਲੀਆ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ 41.09 ਫ਼ੀਸਦ ਅਤੇ 18.68 ਫ਼ੀਸਦ ਵਾਧਾ ਹੋਇਆ ਹੈ। ਇਸ ਸਾਲ ਸਤੰਬਰ 'ਚ ਜੀਐਸਟੀ, ਵੈਟ ਅਤੇ ਸੀਐਸਟੀ ਦੇ ਕੁੱਲ ਮਾਲੀਆ ਇੱਕਤਰ ਕਰਨ ਵਿਚ 29.47 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਸ ਸਾਲ ਸਤੰਬਰ ਵਿਚ 1965.99 ਰੁਪਏ ਕਰੋੜ ਮਾਲੀਆ ਇੱਕਤਰ ਹੋਇਆ ਜਦੋਂਕਿ ਸਾਲ 2020-21 ਦੇ ਇਸ ਮਹੀਨੇ ਦੌਰਾਨ 1518.52 ਕਰੋੜ ਰੁਪਏ ਮਾਲੀਆ ਇੱਕਤਰ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement