ਫਿਲਮ ਦੀ ਪ੍ਰਮੋਸ਼ਨ ਦਾ ਵਧੀਆ ਤਰੀਕੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕੰਮ ਨੂੰ ਬੁਲੰਦੀਆਂ ਤੱਕ ਲਿਜਾਉਣ ਦਾ ਜ਼ਿੰਮਾ Expert entertainments Pvt Lmt ਨੇ ਚੁੱਕਿਆ ਹੈ।
ਚੰਡੀਗੜ੍ਹ: ਕੋਵਿਡ ਦੇ ਭਿਆਨਕ ਦੌਰ ਤੋਂ ਬਾਅਦ ਜਿੱਥੇ ਲੋਕਾਂ ਦੀ ਜ਼ਿੰਦਗੀ ਵਿੱਚ ਰਵਾਨਗੀ ਆਈ ਹੈ ਉੱਥੇ ਹੀ ਸਾਡੀ ਪੰਜਾਬੀ ਫਿਲਮ ਇੰਡਸਡਰੀ ਨੇ ਵੀ ਹੁਣ ਰਫ਼ਤਾਰ ਫੜ ਲਈ ਹੈ ਤੇ ਲੋਕਾਂ ਦੀ ਬੇਰੰਗ ਹੋਈ ਜ਼ਿੰਦਗੀ ਵਿੱਚ ਰੰਗ ਭਰਨ ਦਾ ਕੰਮ ਸ਼ੁਰੂ ਕੀਤਾ ਹੈ। ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਸਿਨੇਮਾ ਘਰਾਂ ਵਿੱਚ ਲੱਗ ਰਹੀਆਂ ਹਨ ਉੱਥੇ ਹੀ ਇੱਕ-ਇੱਕ ਕਰਕੇ ਪੰਜਾਬੀ ਫ਼ਿਲਮਾਂ ਦੀ ਰਿਲੀਜ਼ਿੰਗ ਤਰੀਕ ਵੀ ਸਾਹਮਣੇ ਆ ਰਹੀ ਹੈ।
ਫ਼ਿਲਮਾਂ ਬਣਨ ਤੋਂ ਬਾਅਦ ਉਸ ਦੀ ਪ੍ਰਮੋਸ਼ਨ ਦਾ ਵਧੀਆ ਤਰੀਕੇ ਨਾਲ ਹੋਣਾ ਵੀ ਬਹੁਤ ਜ਼ਰੂਰੀ ਹੈ ਅਤੇ ਇਸ ਕੰਮ ਨੂੰ ਬੁਲੰਦੀਆਂ ਤੱਕ ਲਿਜਾਉਣ ਦਾ ਜ਼ਿੰਮਾ ਪ੍ਰਮੋਸ਼ਨ ਕੰਪਨੀ “Expert entertainments Pvt. Lmt.” ਨੇ ਚੁੱਕਿਆ ਹੈ। ਇਸ ਕੰਪਨੀ ਨੂੰ ਲਾਡੀ ਚੀਮਾ ਤੇ ਨੀਤਿਕਾ ਦਾਸ ਚਲਾ ਰਹੇ ਹਨ।
“Expert entertainments Pvt. Lmt.” ਇੱਕ ਅਜਿਹੀ ਕੰਪਨੀ ਬਣ ਗਈ ਹੈ, ਜਿਸ ਨੇ ਪਹਿਲੀ ਵਾਰ ਪੰਜਾਬੀ ਫਿਲਮ "ਹੌਂਸਲਾ ਰੱਖ" ਦੀ ਪ੍ਰਮੋਸ਼ਨ ਵਿਦੇਸ਼ ਦੀ ਧਰਤੀ ਯੂ.ਕੇ. ਜਾ ਕੇ ਕੀਤੀ ਜਿਸ ਵਿੱਚ ਫਿਲਮ ਦੇ ਮੁੱਖ ਕਿਰਦਾਰ ਦਿਲਜੀਤ ਦੋਸਾਂਝ ,ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਮੌਜੂਦ ਸਨ।
ਇਹ ਇੱਕ ਵੱਖਰੇ ਢੰਗ ਦੀ ਪ੍ਰੋਮਸ਼ਨ ਸੀ, ਜਿਸ ਵਿੱਚ ਵੱਖ-ਵੱਖ ਥਾਂ ’ਤੇ ਜਾ ਕੇ ਪ੍ਰਮੋਸ਼ਨ ਨਾ ਕਰਨ ਦੀ ਬਜਾਏ, ਇੱਕ ਜਗ੍ਹਾ ਯਾਨੀ ਯੂ.ਕੇ. ਬੈਠ ਕੇ ਫਿਲਮ ਦੀ ਪ੍ਰਮੋਸ਼ਨ ਦੁਨੀਆਂ ਵਿੱਚ ਕੀਤੀ ਗਈ ,ਜਿਸ ਨੂੰ ਲਾਡੀ ਚੀਮਾ ਵੱਲੋਂ ਓਰਗਨਾਈਜ਼ਡ ਕੀਤਾ ਗਿਆ। ਲਾਡੀ ਚੀਮਾ “Expert entertainments Pvt. Lmt.” ਕੰਪਨੀ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੂੰ ਮੈਨੇਜ ਕਰਦਾ ਹੈ ਅਤੇ ਨੀਤਿਕਾ ਦਾਸ ਬਾਲੀਵੁੱਡ ਤੇ ਪਾਲੀਵੁੱਡ ਦੇ ਘੈਂਟ ਸਰਦਾਰ ਐਮੀ ਵਿਰਕ ਨੂੰ ਮੈਨੇਜ ਕਰਦੀ ਹੈ।
ਇਹਨਾਂ ਦੋਵਾਂ ਦੀ ਜੋੜੀ ਹੁਣ ਤੱਕ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਪੀਆਰ ਯਾਨੀ ਪ੍ਰਮੋਸ਼ਨ ਕੰਪਨੀ ਵਜੋਂ ਆਪਣੀ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ। ਪੰਜਾਬੀ ਇੰਡਸਰਟੀ ਵਿੱਚ ਅੱਗੇ ਵੀ ਆਉਣ ਵਾਲੀਆਂ ਬਹੁਤ ਸਾਰੀਆਂ ਫ਼ਿਲਮਾਂ ਨੀਤਿਕਾ ਦਾਸ ਤੇ ਲਾਡੀ ਚੀਮਾ ਦੀ ਅਹਿਮ ਭੂਮਿਕਾ ਹੈ। ਫਿਲਹਾਲ ਇਹ ਟੀਮ ਫਿਲਮ 'ਹੌਂਸਲਾ ਰੱਖ' ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ’ਤੇ ਕਰ ਰਹੀ ਹੈ।