
ਪ੍ਰੋਜੈਕਟ ਪ੍ਰਾਣਾ ਨੇ ਪੰਜਾਬ ਦੇ 1704 ਪਿੰਡਾਂ ਨੂੰ ਕਵਰ ਕਰਨ ਵਾਲੀਆਂ 44 ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਚੰਡੀਗੜ੍ਹ- ਦਾ ਨੇਚਰ ਕੰਜ਼ਰਵੈਂਸੀ (ਟੀਐਨਸੀ) ਨੇ ਸੋਮਵਾਰ ਨੂੰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪੁਨਰ-ਉਤਪਤੀ ਅਤੇ ਬਿਨਾਂ ਸਾੜਨ ਵਾਲੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ, ਟੀਐਨਸੀ ਇੰਡੀਆ ਦੇ ਪ੍ਰੋਜੈਕਟ ਪ੍ਰਾਣਾ (ਪ੍ਰੋਮੋਟਿੰਗ ਰੀਜਨਰੇਟਿਵ ਐਂਡ ਨੋ ਬਰਨ ਐਗਰੀਕਲਚਰ) ਦਾ ਇੱਕ ਹਿੱਸਾ ਹੈ, ਅਤੇ ਇਹਨਾਂ 12 ਜ਼ਿਲ੍ਹਿਆਂ ਵਿੱਚ 44 ਮੋਬਾਈਲ ਵੈਨਾਂ ਰਾਹੀਂ ਸ਼ੁਰੂ ਕੀਤੀ ਗਈ ਹੈ। ਮਾਨਸਾ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਬਰਨਾਲਾ, ਤਰਨਤਾਰਨ, ਗੁਰਦਾਸਪੁਰ, ਪਟਿਆਲਾ ਅਤੇ ਮੋਗਾ ਦੇ ਜ਼ਿਲ੍ਹਾ ਕੁਲੈਕਟਰਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ‘ਪ੍ਰਾਣਾ ਵੈਨਾਂ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪ੍ਰਾਣਾ ਪ੍ਰੋਜੈਕਟ 10 ਜ਼ਿਲ੍ਹਿਆਂ ਵਿੱਚ ਚਾਰ-ਚਾਰ ਵੈਨਾਂ ਅਤੇ ਦੋ ਜ਼ਿਲ੍ਹਿਆਂ ਵਿੱਚ ਦੋ-ਦੋ ਵੈਨਾਂ ਚਲਾ ਰਿਹਾ ਹੈ। 40 ਤੋਂ ਵੱਧ ਅਗਾਂਹਵਧੂ/ਪ੍ਰਭਾਵਸ਼ਾਲੀ ਕਿਸਾਨ ਵੀ ਮੋਬਾਈਲ ਵੈਨ ਮੁਹਿੰਮ ਨਾਲ ਜੁੜ ਰਹੇ ਹਨ, ਅਤੇ ਉਹ ਇਨ੍ਹਾਂ ਵੈਨਾਂ ਵਿੱਚ ਅਕਤੂਬਰ ਵਿੱਚ 1,704 ਪਿੰਡਾਂ ਦੀ ਯਾਤਰਾ ਕਰਨਗੇ, ਤਾਂ ਜੋ ਪੁਨਰ ਉਤਪਤੀ ਅਤੇ ਬਿਨਾਂ ਸਾੜਨ ਵਾਲੀ ਖੇਤੀ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਹ ਕਿਸਾਨ ਖੁਦ ਵੀ ਮਿੱਟੀ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਸ਼ਾਮਲ ਕਰ ਰਹੇ ਹਨ, ਅਤੇ ਮੁਹਿੰਮ ਦੇ ਪੀਅਰ-ਟੂ-ਪੀਅਰ ਲਰਨਿੰਗ ਕੰਪੋਨੈਂਟ ਦਾ ਇੱਕ ਅਨਿੱਖੜਵਾਂ ਅੰਗ ਹਨ ਜੋ ਟੀਚੇ ਵਾਲੇ ਪਿੰਡਾਂ ਵਿੱਚ ਕਿਸਾਨਾਂ ਵਿੱਚ ਵਿਵਹਾਰ ਵਿੱਚ ਤਬਦੀਲੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਹ ਅਗਾਂਹਵਧੂ/ਪ੍ਰਭਾਵਸ਼ਾਲੀ ਕਿਸਾਨ ਦੂਜੇ ਕਿਸਾਨਾਂ ਦੇ ਸਵਾਲਾਂ ਅਤੇ ਚਿੰਤਾਵਾਂ ਨੂੰ ਸੁਲਝਾਉਣ ਵਿੱਚ ਵੀ ਸਹਾਇਕ ਹੋਣਗੇ ਜੋ ਬਿਨਾਂ ਸਾੜਨ ਵਾਲੀ ਖੇਤੀ ਵੱਲ ਸ਼ਿਫਟ ਕਰਨਾ ਚਾਹੁੰਦੇ ਹਨ।
ਮੋਬਾਈਲ ਵੈਨ ਮੁਹਿੰਮ ਬਾਰੇ ਬੋਲਦਿਆਂ, ਟੀਐਨਸੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਡਾ. ਅੰਨਪੂਰਨਾ ਵਾਂਚੇਸਵਰਨ ਨੇ ਕਿਹਾ ਕਿ 'ਪ੍ਰਾਣਾ ਵੈਨ' ਦਾ ਉਦੇਸ਼ ਇੱਕ ਬਹੁ-ਪੱਖੀ ਆਊਟਰੀਚ ਸਾਧਨ ਹੈ, ਜੋ ਕਿਸਾਨਾਂ ਨਾਲ ਜੁੜਨ ਲਈ ਵੱਖ-ਵੱਖ ਤਕਨੀਕਾਂ ਦੇ ਸੁਮੇਲ ਨੂੰ ਵਰਤੇਗਾ। “ਪ੍ਰਾਣਾ ਵੈਨਾਂ ਨੂੰ ਇੱਕ ਗੀਤ ਅਤੇ ਸਲੋਗਨ ਨਾਲ ਲੈਸ ਕੀਤਾ ਗਿਆ ਹੈ ਜੋ ਸਾਡੀ ਟੀਮ ਦੁਆਰਾ ਤਿਆਰ ਤਿਆਰ ਕੀਤੇ ਗਏ ਹਨ, ਜੋ ਕਿਸਾਨਾਂ ਨੂੰ ਜੋ ਕਿਸਾਨਾਂ ਨੂੰ ਖੇਤ ਦੀ ਪਰਾਲੀ ਖੇਤ ਵਿੱਚ ਵਹਾਉਣ ਦੀ ਅਪੀਲ ਕਰਦੇ ਹਨ।। ਵੈਨਾਂ ਵਿੱਚ ਜਾਣਕਾਰੀ ਵਾਲੇ ਬੈਨਰ ਵੀ ਹਨ ਜੋ ਕਿਸਾਨਾਂ ਨੂੰ ਦੱਸਦੇ ਹਨ ਕਿ ਜਦੋਂ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਦੇ ਹਾਂ, ਤਾਂ ਅਸੀਂ ਮਿੱਟੀ ਦੀ ਸਿਹਤ ਅਤੇ ਮਿੱਟੀ ਦੇ ਪੌਸ਼ਟਿਕ ਤੱਤਾਂ ਵਿੱਚ ਕਮੀ ਦੇਖਦੇ ਹਾਂ। ਬੈਨਰ ਮਿੱਟੀ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਨੂੰ ਵਧਾਉਣ ਦੇ ਮਹੱਤਵ ਬਾਰੇ ਵੀ ਗੱਲ ਕਰਦੇ ਹਨ।”
ਪ੍ਰਾਣਾ ਵੈਨਾਂ ਪੈਂਫਲੈਟ ਅਤੇ ਕਿਤਾਬਚੇ ਵੀ ਵੰਡਣਗੀਆਂ ਜੋ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ, ਸੀਆਰਐਮ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਸਬੰਧਤ ਅਭਿਆਸਾਂ ਬਾਰੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਵੈਨਾਂ ਹਾੜੀ ਦੀਆਂ ਪ੍ਰਮੁੱਖ ਫ਼ਸਲਾਂ ਜਿਵੇਂ ਕਿ ਕਣਕ, ਸਰ੍ਹੋਂ, ਗੰਨਾ, ਲੂਸਰਨ, ਆਲੂ ਆਦਿ ਫ਼ਸਲਾਂ ਦੀਆਂ ਕਿਸਮਾਂ, ਬਿਜਾਈ ਦੇ ਤਰੀਕਿਆਂ, ਸਿੰਚਾਈ ਅਤੇ ਖਾਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦੇਣਗੀਆਂ ।
ਮੋਬਾਈਲ ਵੈਨ ਮੁਹਿੰਮ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਡਾ ਗੁਰੂ ਕੋਪਾ, ਪ੍ਰੋਜੈਕਟ ਡਾਇਰੈਕਟਰ, ਪ੍ਰਾਣਾ ਨੇ ਕਿਹਾ ਕਿ ਪ੍ਰਾਣਾ ਇੱਕ ਬਹੁ-ਪੱਖੀ ਵਿਵਹਾਰ ਤਬਦੀਲੀ ਮਾਡਲ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਜੋ ਚਾਰ ਸਾਲਾਂ ਦੀ ਮਿਆਦ ਵਿੱਚ ਕਿਸਾਨਾਂ ਨਾਲ ਕੰਮ ਕਰੇਗਾ । ਮੋਬਾਈਲ ਵੈਨ ਮੁਹਿੰਮ ਇੱਕ ਵਿਆਪਕ, ਕੇਂਦਰਿਤ ਆਊਟਰੀਚ ਹੈ, ਖਾਸ ਤੌਰ 'ਤੇ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ, ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਅਭਿਆਸ ਆਪਣੀ ਮਿੱਟੀ ਦੀ ਸਿਹਤ ਨੂੰ ਵਧਾਉਣ ਲਈ ਯਕੀਨ ਦਿਵਾਉਣ ਲਈ ਕੰਮ ਕਰੇਗਾ। "ਅਗਾਂਹਵਧੂ/ਪ੍ਰਭਾਵਸ਼ਾਲੀ ਕਿਸਾਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਕਿਉਂਕਿ ਜਦੋਂ ਇੱਕ ਕਿਸਾਨ ਇੱਕ ਸਾਥੀ ਕਿਸਾਨ ਨਾਲ ਗੱਲ ਕਰਦਾ ਹੈ, ਤਾਂ ਉਹ ਆਪਣੇ ਖੁਦ ਦੇ ਤਜ਼ਰਬਿਆਂ ਨੂੰ ਉਜਾਗਰ ਕਰ ਸਕਦਾ ਹੈ, ਜੋ ਕਿ ਦੂਜੇ ਕਿਸਾਨ ਲਈ ਭਰੋਸਾ ਅਤੇ ਮਾਰਗਦਰਸ਼ਨ ਦਾ ਕੰਮ ਕਰਦਾ ਹੈ", ਡਾ. ਕੋਪਾ ਨੇ ਕਿਹਾ।
ਡਾ: ਕੋਪਾ ਨੇ ਪੰਜਾਬ ਦੇ ਖੇਤੀ ਦੇ ਖੇਤਰ ਨਾਲ ਜੁੜੇ ਲੰਮੇ ਸਮੇਂ ਤੋਂ ਚਲਦੇ ਆ ਰਹੇ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਾਣਾ ਵਰਗੇ ਪ੍ਰੋਜੈਕਟ ਦੀ ਲੋੜ 'ਤੇ ਵੀ ਚਾਨਣ ਪਾਇਆ। ਪ੍ਰੋਜੈਕਟ ਪ੍ਰਾਣਾ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨਾ ਹੈ, ਅਤੇ ਪ੍ਰਾਣਾ ਪੰਜਾਬ ਵਿੱਚ ਪੁਨਰ-ਉਤਪਤੀ ਅਤੇ ਬਿਨਾਂ ਸਾੜਨ ਵਾਲੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਪੰਜਾਬ ਹਰ ਸਾਲ ਤਕਰੀਬਨ 180 ਲੱਖ ਟਨ ਝੋਨੇ ਦੀ ਪਰਾਲੀ ਪੈਦਾ ਕਰਦਾ ਹੈ, ਅਤੇ ਪ੍ਰਾਣਾ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਲਈ ਕਿਸਾਨਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਨਾ ਸਿਰਫ ਮਿੱਟੀ ਦੇ ਜੈਵਿਕ ਪਦਾਰਥ ਨੂੰ ਵਧਾਉਂਦਾ ਹੈ, ਸਗੋਂ ਖਾਦਾਂ 'ਤੇ ਨਿਰਭਰਤਾ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ, ਜਿਸ ਨਾਲ ਕਿਸਾਨਾਂ ਦੀ ਬੱਚਤ ਵਿੱਚ ਵਾਧਾ ਹੁੰਦਾ ਹੈ।
30 ਦਿਨਾਂ ਤੱਕ ਚੱਲਣ ਵਾਲੀ ਇਸ ਮੁਹਿੰਮ ਵਿੱਚ ਸੂਬੇ ਭਰ ਵਿੱਚ ਕੁੱਲ 1704 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਪ੍ਰਾਣਾ ਵੈਨ ਮੁਹਿੰਮ ਦੌਰਾਨ ਹਰੇਕ ਪਿੰਡ ਵਿੱਚ ਘੱਟੋ-ਘੱਟ ਦੋ ਵਾਰ ਹਰੇਕ ਕਿਸਾਨ ਨਾਲ ਸੰਪਰਕ ਕਰੇਗੀ।
ਪ੍ਰੋਜੈਕਟ ਪ੍ਰਾਣਾ ਬਾਰੇ
ਪ੍ਰਮੋਟਿੰਗ ਰੀਜਨਰੇਟਿਵ ਐਂਡ ਨੋ-ਬਰਨ ਐਗਰੀਕਲਚਰ (ਪ੍ਰਾਣਾ) 1 ਜੂਨ 2022 ਨੂੰ ਸ਼ੁਰੂ ਕੀਤਾ ਗਿਆ ਇੱਕ ਚਾਰ ਸਾਲਾ ਪ੍ਰੋਜੈਕਟ ਹੈ। ਪ੍ਰਾਣਾ ਦਾ ਟੀਚਾ 10 ਲੱਖ ਹੈਕਟੇਅਰ ਫਸਲੀ ਜ਼ਮੀਨ ਵਿੱਚ ਬਿਨਾਂ ਸਾੜਨ ਵਾਲੀ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਘੱਟੋ-ਘੱਟ 2,50,000 ਕਿਸਾਨਾਂ ਨੂੰ ਬਿਨਾਂ ਸਾੜਨ ਵਾਲੀ ਫਸਲ ਪ੍ਰਣਾਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਪ੍ਰਾਣਾ ਦਾ ਟੀਚਾ ਘੱਟੋ-ਘੱਟ 60 ਲੱਖ ਟਨ CO2 ਨੂੰ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ ਰੋਕਣਾ, ਮਿੱਟੀ ਦੀ ਸਿਹਤ ਅਤੇ ਖੇਤੀ ਵਿਗਿਆਨ ਵਿੱਚ ਸੁਧਾਰ ਕਰਨ ਨਾਲ 500 ਬਿਲੀਅਨ ਲੀਟਰ ਪਾਣੀ ਦੀ ਬਚਤ ਕਰਨਾ, ਅਤੇ ਕਿਸਾਨਾਂ ਨੂੰ ਰਹਿੰਦ-ਖੂੰਹਦ ਨਾ ਸਾੜਨ ਦੇ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਲੇ ਵਿੱਤੀ ਸਾਧਨਾਂ ਦਾ ਚਲਨ ਕਾਇਮ ਕਰਨਾ ਹੈ।
ਦਾ ਨੇਚਰ ਕੰਜ਼ਰਵੈਂਸੀ ਬਾਰੇ
ਦਾ ਨੇਚਰ ਕੰਜ਼ਰਵੈਂਸੀ (TNC) 76 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਲਈ ਕੰਮ ਕਰਨ ਵਾਲੀ ਪ੍ਰਮੁੱਖ ਸੰਭਾਲ ਸੰਸਥਾ ਹੈ। 1951 ਵਿੱਚ ਸਥਾਪਿਤ, ਦਾ ਨੇਚਰ ਕੰਜ਼ਰਵੈਂਸੀ ਦਾ ਮਿਸ਼ਨ ਉਨ੍ਹਾਂ ਜ਼ਮੀਨਾਂ ਅਤੇ ਪਾਣੀਆਂ ਨੂੰ ਸੁਰੱਖਿਅਤ ਕਰਨਾ ਹੈ ਜਿਨ੍ਹਾਂ ਉੱਤੇ ਸਾਰਾ ਜੀਵਨ ਨਿਰਭਰ ਕਰਦਾ ਹੈ। ਇੱਕ ਵਿਗਿਆਨ-ਅਧਾਰਿਤ ਗੈਰ-ਮੁਨਾਫ਼ਾ ਦੇ ਰੂਪ ਵਿੱਚ, ਭਾਰਤ ਵਿੱਚ ਨੇਚਰ ਕੰਜ਼ਰਵੈਂਸੀ 2017 ਤੋਂ ਲੋਕਾਂ ਅਤੇ ਕੁਦਰਤ ਲਈ ਹੱਲ ਵਿਕਸਿਤ ਕਰਨ ਦੇ ਯਤਨਾਂ ਦਾ ਸਮਰਥਨ ਕਰਨ ਲਈ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੀ ਹੈ। TNC - India ਭੋਜਨ, ਪਾਣੀ, ਅਤੇ ਸਾਫ਼ ਹਵਾ ਨੂੰ ਸੁਰੱਖਿਅਤ ਕਰਨ ਲਈ ਵਿਗਿਆਨ-ਅਧਾਰਿਤ, ਸਕੇਲੇਬਲ ਹੱਲ ਵਿਕਸਿਤ ਕਰਨ ਲਈ ਭਾਰਤ ਸਰਕਾਰ, ਖੋਜ ਸੰਸਥਾਵਾਂ, NGO, ਨਿੱਜੀ ਖੇਤਰ ਦੀਆਂ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਦਾ ਹੈ।
ਭਾਰਤ ਵਿੱਚ ਸਾਡੀਆਂ ਤਰਜੀਹਾਂ ਵਿੱਚ ਭੋਜਨ ਅਤੇ ਪਾਣੀ ਨੂੰ ਸਥਾਈ ਤੌਰ 'ਤੇ ਪ੍ਰਦਾਨ ਕਰਨਾ, ਸਿਹਤਮੰਦ ਸ਼ਹਿਰਾਂ ਦਾ ਨਿਰਮਾਣ ਕਰਨਾ, ਜ਼ਮੀਨ ਅਤੇ ਪਾਣੀ ਦੀ ਰੱਖਿਆ ਕਰਨਾ, ਨਵਿਆਉਣਯੋਗ ਊਰਜਾ ਦਾ ਸਮਰਥਨ ਕਰਨਾ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣਾ ਸ਼ਾਮਲ ਹੈ। ਕਿਸੇ ਵੀ ਸਵਾਲ ਲਈ ਕਿਰਪਾ ਕਰਕੇ ਈਮੇਲ ਕਰੋ: pranatncindia@tnc.org