ਮੁਲਾਇਮ ਸਿੰਘ ਯਾਦਵ ਦਾ ਦਿਹਾਂਤ, 82 ਸਾਲ ਦੀ ਉਮਰ 'ਚ ਸਪਾ ਨੇਤਾ ਨੇ ਲਿਆ ਆਖ਼ਰੀ ਸਾਹ
Published : Oct 11, 2022, 12:57 am IST
Updated : Oct 11, 2022, 12:58 am IST
SHARE ARTICLE
image
image

ਮੁਲਾਇਮ ਸਿੰਘ ਯਾਦਵ ਦਾ ਦਿਹਾਂਤ, 82 ਸਾਲ ਦੀ ਉਮਰ 'ਚ ਸਪਾ ਨੇਤਾ ਨੇ ਲਿਆ ਆਖ਼ਰੀ ਸਾਹ


ਅੱਜ ਜੱਦੀ ਪਿੰਡ 'ਸੈਫਈ' ਵਿਚ ਹੋਵੇਗਾ ਮੁਲਾਇਮ ਸਿੰਘ ਯਾਦਵ ਦਾ ਅੰਤਮ ਸਸਕਾਰ


ਗੁਰੂਗ੍ਰਾਮ, 10 ਅਕਤੂਬਰ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ 82 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ | ਉਨ੍ਹਾਂ ਨੇ ਅੱਜ (10 ਅਕਤੂਬਰ) ਸਵੇਰੇ 8:16 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖ਼ਰੀ ਸਾਹ ਲਿਆ | ਮੌਤ ਦੀ ਪੁਸ਼ਟੀ ਕਰਦੇ ਹੋਏ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, ''ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਸਾਰਿਆਂ ਦੇ ਨੇਤਾ ਨਹੀਂ ਰਹੇ |  
ਮੁਲਾਇਮ ਸਿੰਘ ਯਾਦਵ ਨੂੰ  ਸਾਹ ਲੈਣ ਵਿਚ ਤਕਲੀਫ਼ ਅਤੇ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਤੋਂ ਬਾਅਦ 22 ਅਗੱਸਤ ਨੂੰ  ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ | ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ ਅਤੇ 1 ਅਕਤੂਬਰ ਦੀ ਰਾਤ ਨੂੰ  ਉਸ ਨੂੰ  ਆਈਸੀਯੂ ਵਿਚ ਤਬਦੀਲ ਕਰ ਦਿਤਾ ਗਿਆ ਸੀ, ਜਿਥੇ ਡਾਕਟਰਾਂ ਦਾ ਇਕ ਪੈਨਲ ਉਸ ਦਾ ਇਲਾਜ ਕਰ ਰਿਹਾ ਸੀ | ਮੁਲਾਇਮ ਸਿੰਘ ਯਾਦਵ ਦਾ ਅੰਤਿਮ ਸਸਕਾਰ ਅੱਜ ਮੰਗਲਵਾਰ ਨੂੰ  ਉਨ੍ਹਾਂ ਦੇ ਜੱਦੀ ਪਿੰਡ ਸੈਫਈ 'ਚ ਕੀਤਾ ਜਾਵੇਗਾ | ਪਾਰਟੀ ਨੇ ਇਹ ਜਾਣਕਾਰੀ ਦਿਤੀ | ਉਤਰ ਪ੍ਰਦੇਸ਼ ਵਿਚ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ |
ਸਮਾਜਵਾਦੀ ਪਾਰਟੀ ਨੇ ਅਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿਤੀ | ਟਵੀਟ 'ਚ ਦਸਿਆ, ''ਸਤਿਕਾਰਯੋਗ ਨੇਤਾਜੀ ਦਾ ਅੱਜ ਮਿਤੀ 10 ਅਕਤੂਬਰ ਨੂੰ  ਸਵੇਰੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਿਹਾਂਤ ਹੋ ਗਿਆ | ਉਨ੍ਹਾਂ ਦੇ ਮਰਹੂਮ ਸਰੀਰ ਨੂੰ  ਸੈਫ਼ਈ ਲਿਜਾਇਆ ਜਾ ਰਿਹਾ ਹੈ | ਮਿਤੀ 11 ਅਕਤੂਬਰ ਨੂੰ  ਦੁਪਹਿਰ 3 ਵਜੇ ਸੈਫਈ 'ਚ ਅੰਤਿਮ ਸਸਕਾਰ ਹੋਵੇਗਾ |'' ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ  ਇਟਾਵਾ ਜ਼ਿਲ੍ਹੇ ਦੇ ਸੈਫਈ
 ਪਿੰਡ ਵਿਚ ਮੂਰਤੀ ਦੇਵੀ ਅਤੇ ਸੂਗਰ ਸਿੰਘ ਯਾਦਵ ਦੇ ਕਿਸਾਨ ਪ੍ਰਵਾਰ ਵਿਚ ਹੋਇਆ ਸੀ | ਉਹ ਰਤਨ ਸਿੰਘ ਯਾਦਵ ਤੋਂ ਛੋਟਾ ਸੀ ਅਤੇ ਅਪਣੇ ਪੰਜ ਭੈਣ-ਭਰਾਵਾਂ ਵਿਚੋਂ ਅਭੈਰਾਮ ਸਿੰਘ ਯਾਦਵ, ਸ਼ਿਵਪਾਲ ਸਿੰਘ ਯਾਦਵ, ਰਾਜਪਾਲ ਸਿੰਘ ਅਤੇ ਕਮਲਾ ਦੇਵੀ ਤੋਂ ਵੱਡੇ ਸੀ | ਪਿਤਾ ਸੂਗਰ ਸਿੰਘ ਉਸ ਨੂੰ  ਪਹਿਲਵਾਨ ਬਣਾਉਣਾ ਚਾਹੁੰਦੇ ਸਨ | ਮੁਲਾਇਮ ਸਿੰਘ ਯਾਦਵ ਨੇ ਮੈਨਪੁਰੀ ਵਿਚ ਕਰਵਾਏ ਕੁਸ਼ਤੀ ਮੁਕਾਬਲੇ ਵਿਚ ਅਪਣੇ ਸਿਆਸੀ ਗੁਰੂ ਚੌਧਰੀ ਨੱਥੂ ਸਿੰਘ ਤੋਂ ਪ੍ਰਭਾਵਤ ਹੋ ਕੇ ਨੱਥੂ ਸਿੰਘ ਦੇ ਰਵਾਇਤੀ ਵਿਧਾਨ ਸਭਾ ਹਲਕੇ ਜਸਵੰਤ ਨਗਰ ਤੋਂ ਅਪਣਾ ਸਿਆਸੀ ਸਫਰ ਸ਼ੁਰੂ ਕੀਤਾ |
ਰਾਜਨੀਤੀ ਵਿਚ ਆਉਣ ਤੋਂ ਪਹਿਲਾਂ, ਮੁਲਾਇਮ ਸਿੰਘ ਯਾਦਵ ਨੂੰ  ਆਗਰਾ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿਚ ਪੋਸਟ ਗ੍ਰੈਜੂਏਸਨ (ਐਮਏ) ਅਤੇ ਬੀਟੀ ਕਰਨ ਤੋਂ ਬਾਅਦ ਇੰਟਰ ਕਾਲਜ ਵਿਚ ਬੁਲਾਰਾ ਨਿਯੁਕਤ ਕੀਤਾ ਗਿਆ ਸੀ | ਸਰਗਰਮ ਰਾਜਨੀਤੀ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ | ਉਹ 1982-1985 ਤਕ ਵਿਧਾਨ ਪ੍ਰੀਸਦ ਦੇ ਮੈਂਬਰ ਰਹੇ | ਲੋਹੀਆ ਅੰਦੋਲਨ ਵਿਚ ਸਰਗਰਮ ਹਿੱਸਾ ਲੈਣ ਵਾਲੇ ਮੁਲਾਇਮ ਸਿੰਘ ਯਾਦਵ ਨੇ 4 ਅਕਤੂਬਰ 1992 ਨੂੰ  ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ | ਉਨ੍ਹ ਨੂੰ  ਸਿਆਸੀ ਖੇਤਰ ਦਾ ਨਿਪੁੰਨ ਪਹਿਲਵਾਨ ਕਿਹਾ ਜਾਂਦਾ ਸੀ | ਜਿੰਨਾ ਚਿਰ ਉਹ ਸਰਗਰਮ ਰਾਜਨੀਤੀ ਵਿਚ ਰਹੇ, ਉਹ ਅਪਣੇ ਵਿਰੋਧੀਆਂ ਨੂੰ  ਪਛਾੜਨ ਵਿਚ ਮਾਹਰ ਸੀ | ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਤਿੰਨ ਵਾਰ ਕਮਾਨ ਸੰਭਾਲੀ | ਉਹ ਦੇਸ਼ ਦੇ ਰਖਿਆ ਮੰਤਰੀ ਵੀ ਰਹੇ | ਉਹ 8 ਵਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਵੀ ਰਹੇ |     (ਏਜੰਸੀ)

 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement