ਪੰਜਾਬ ਸਰਕਾਰ ਨੇ ਸੇਬਾਸਟੀਅਨ ਜੇਮਜ਼ ਨੂੰ ਵਿੱਤੀ ਮਾਮਲਿਆਂ ਬਾਰੇ ਸਲਾਹਕਾਰ ਨਿਯੁਕਤ ਕੀਤਾ 
Published : Oct 11, 2024, 10:33 pm IST
Updated : Oct 11, 2024, 10:33 pm IST
SHARE ARTICLE
Punjab
Punjab

ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਅਤੇ ਤਰਕਸੰਗਤ, ਰਾਜ ਦੇ ਵਿੱਤ ’ਚ ਵਾਧਾ ਅਤੇ ਵਿੱਤੀ ਕਰਜ਼ੇ ਦੇ ਪੁਨਰਗਠਨ ਬਾਰੇ ਮਾਹਰ ਸਲਾਹ ਪ੍ਰਦਾਨ ਕਰਨਗੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਡਿਊਕ ਯੂਨੀਵਰਸਿਟੀ ’ਚ ਪਬਲਿਕ ਪਾਲਿਸੀ ਦੇ ਪ੍ਰੋਫੈਸਰ ਸੇਬਾਸਟੀਅਨ ਜੇਮਜ਼ ਨੂੰ ਵਿੱਤ ਵਿਭਾਗ ’ਚ ਸਲਾਹਕਾਰ (ਵਿੱਤੀ ਮਾਮਲੇ) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਭੂਮਿਕਾ ’ਚ ਜੇਮਜ਼ ਵਿੱਤੀ ਸਰੋਤ ਜੁਟਾਉਣ, ਪੂੰਜੀ ਅਤੇ ਮਾਲੀਆ ਖਰਚਿਆਂ ਦੀ ਸਮੀਖਿਆ ਅਤੇ ਤਰਕਸੰਗਤ, ਰਾਜ ਦੇ ਵਿੱਤ ’ਚ ਵਾਧਾ ਅਤੇ ਵਿੱਤੀ ਕਰਜ਼ੇ ਦੇ ਪੁਨਰਗਠਨ ਬਾਰੇ ਮਾਹਰ ਸਲਾਹ ਪ੍ਰਦਾਨ ਕਰਨਗੇ। 

ਸਰਕਾਰ ਵਲੋਂ ਜਾਰੀ ਹੁਕਮ ਜੇਮਜ਼ ਆਨਰੇਰੀ ਅਧਾਰ ’ਤੇ ਸੇਵਾ ਨਿਭਾਉਣਗੇ ਅਤੇ ਪੰਜਾਬ ਸਰਕਾਰ ਦੇ ਸਕੱਤਰ ਦੇ ਅਹੁਦੇ ’ਤੇ ਰਹਿਣਗੇ। ਉਹ ਟੀ.ਏ., ਡੀ.ਏ. ਅਤੇ ਸਕੱਤਰ ’ਤੇ  ਲਾਗੂ ਨਿਯਮਾਂ ਅਨੁਸਾਰ ਖਰਚਿਆਂ ਦੀ ਵਾਪਸੀ ਦੇ ਹੱਕਦਾਰ ਹੋਣਗੇ। ਅਪਣੇ ਆਨਰੇਰੀ ਰੁਤਬੇ ਦੇ ਬਾਵਜੂਦ, ਜੇਮਜ਼ ਨੂੰ ਸਰਕਾਰ ਤੋਂ ਬਾਹਰ ਅਪਣੇ ਪੇਸ਼ੇਵਰ ਕੈਰੀਅਰ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿਤੀ  ਜਾਏਗੀ, ਬਸ਼ਰਤੇ ਕਿ ਹਿੱਤਾਂ ਦਾ ਕੋਈ ਟਕਰਾਅ ਨਾ ਹੋਵੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਲੋੜੀਂਦੀਆਂ ਰਿਹਾਇਸ਼ੀ ਸਹੂਲਤਾਂ, ਸਕੱਤਰੀ ਸਟਾਫ ਅਤੇ ਅਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਇਕ ਗੱਡੀ ਪ੍ਰਦਾਨ ਕੀਤ ਜਾਵੇਗੀ। ਆਮ ਪ੍ਰਸ਼ਾਸਨ ਵਿਭਾਗ ਵਲੋਂ  ਜਾਰੀ ਕੀਤੀ ਗਈ ਇਹ ਨਿਯੁਕਤੀ ਪੰਜਾਬ ਸਰਕਾਰ ਦੀ ਵਿੱਤੀ ਪ੍ਰਬੰਧਨ ਨੂੰ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement